ਅਮਰੀਕਾ ‘ਚ ਰਹਿਣ ਅਤੇ ਕੰਮ ਕਰਨ ਲਈ ਕਾਨੂੰਨੀ ਰਸਤਾ ਲੱਭਣ ਵਾਲੇ ਪ੍ਰਵਾਸੀਆਂ ਦੀ ਹੁਣ ਅਮਰੀਕਾ ਵਿਰੋਧੀ ਹੋਣ ਲਈ ਜਾਂਚ ਕੀਤੀ ਜਾਵੇਗੀ। ਅਥਾਰਟੀਆਂ ਦੇ ਇਸ ਨਵੇਂ ਪ੍ਰਗਟਾਵੇ ਮਗਰੋਂ ਅਫਸਰਾਂ ਦੇ ਹੱਥ ‘ਚ ਬਹੁਤ ਜ਼ਿਆਦਾ ਤਾਕਤ ਪ੍ਰਦਾਨ ਕਰਨ ਦੀਆਂ ਚਿੰਤਾਵਾਂ ਪੈਦਾ ਹੋ ਗਈਆਂ ਹਨ। ਜਿਸ ਨਾਲ ਉਹ ਕਿਸੇ ਵੀ ਕਾਰਨ ਕਰ ਕੇ ਵਿਦੇਸ਼ੀਆਂ ਨੂੰ ਰੋਕ ਸਕਣਗੇ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਨੇ ਕਿਹਾ ਹੈ ਕਿ ਅਧਿਕਾਰੀ ਹੁਣ ਇਸ ਗੱਲ ਉੱਤੇ ਵਿਚਾਰ ਕਰਨਗੇ ਕਿ ਗ੍ਰੀਨ ਕਾਰਡ ਵਰਗੇ ਲਾਭਾਂ ਲਈ ਬਿਨੇਕਾਰਾਂ ਨੇ ਅਮਰੀਕਾ ਵਿਰੋਧੀ ਅੱਤਵਾਦੀ ਜਾਂ ਯਹੂਦੀ ਵਿਰੋਧੀ ਪਰਿਵਾਰਾਂ ਦਾ ਸਮਰਥਨ ਕੀਤਾ ਹੈ ਜਾਂ ਨਹੀਂ !
U.S.C.I.S. ਦੇ ਬੁਲਾਰੇ ਮੈਥਿਊ ਟਰੈਗੇਸਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਮਰੀਕਾ ਦਾ ਲਾਭ ਉਹਨਾਂ ਲੋਕਾਂ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ ਜੋ ਦੇਸ਼ ਨੂੰ ਨਫਰਤ ਕਰਦੇ ਹਨ ਅਤੇ ਅਮਰੀਕਾ ਵਿਰੋਧੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਦੇ ਹਨ। ਉਹਨਾਂ ਕਿਹਾ ਅਮਰੀਕਾ ਵਿੱਚ ਰਹਿਣ ਅਤੇ ਕੰਮ ਕਰਨ ਸਮੇਤ ਇਮੀਗ੍ਰੇਸ਼ਨ ਲਾਭ ਇੱਕ ਸੁਭਾਗ ਹੈ ਨਾਂ ਕਿ ਕੋਈ ਅਧਿਕਾਰ ! ਇਹ ਸਪਸ਼ਟ ਨਹੀਂ ਕੀਤਾ ਗਿਆ ਹੈ ਕਿ ਹੁਕਮ ਕਿਵੇਂ ਅਤੇ ਕਦੋਂ ਲਾਗੂ ਕੀਤੇ ਜਾਣਗੇ ?