ਹੁਣ ਅਮਰੀਕਾ ਬਣਾਏਗਾ ‘ਗੋਲਡਨ ਡੋਮ ਮਿਸਾਈਲ ਡਿਫੈਂਸ ਸ਼ੀਲਡ’

0
33

ਇਸ ਸਮੇਂ ਦੁਨੀਆਂ ਦੇ ਕਈ ਵੱਖ-ਵੱਖ ਦੇਸ਼ਾਂ ਵਿੱਚ ਜੰਗ ਜਾਂ ਤਣਾਅ ਦਾ ਮਾਹੌਲ ਹੈ ! ਰੂਸ ਯੂਕਰੇਨ ਯੁੱਧ ਇਜਰਾਈਲ ਹਮਾਸ ਯੁੱਧ ਜਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲ ਹੀ ਵਿੱਚ ਫੌਜੀ ਝੜਪ ਵਿੱਚ ਹਵਾਈ ਰੱਖਿਆ ਜਾਂ ਮਿਸਾਈਲ ਰੱਖਿਆ ਪ੍ਰਣਾਲੀਆਂ ਬਾਰੇ ਬਹੁਤ ਚਰਚਾ ਹੋਈ ਹੈ ! ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੀ ਦੇਸ਼ ਲਈ ਇੱਕ ਨਵਾਂ ਮਿਸਾਇਲ ਰੱਖਿਆ ਪ੍ਰਣਾਲੀ ਬਣਾਉਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਇਸ ਨੂੰ ਗੋਲਡਨ ਡੋਮ ਮਿਸਾਇਲ ਡਿਫੈਂਸ ਸ਼ੀਲਡ ਦਾ ਨਾਮ ਦਿੱਤਾ ਹੈ ! ਤੁਹਾਨੂੰ ਦੱਸ ਦਈਏ ਕਿ ਇਹ ਡਿਫੈਂਸ ਸਿਸਟਮ ਦੇਸ਼ ਨੂੰ ਕਿਸੇ ਵੀ ਮਿਸਾਈਲ ਜਾਂ ਡਰੋਨ ਆਦਿ ਹਮਲਿਆਂ ਤੋਂ ਬਚਾਉਂਦਾ ਹੈ ! ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਹ ਐਲਾਨ ਕਰ ਦਿੱਤਾ ਹੈ ਅਤੇ ਇੱਕ ਨਵੀਂ ਮਿਸਾਈਲ ਰੱਖਿਆ ਪ੍ਰਣਾਲੀ ਬਣਾਉਣ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਗੋਲਡਨ ਡਿਫੈਂਸ ਸ਼ੀਲਡ ਬਾਰੇ ਇੱਕ ਇਤਿਹਾਸਿਕ ਐਲਾਨ ਕਰ ਰਹੇ ਹਾਂ ਇਹ ਉਹ ਚੀਜ਼ ਹੈ ਜੋ ਅਸੀਂ ਚਾਹੁੰਦੇ ਹਾਂ ! ਸੰਯੁਕਤ ਰਾਜ ਅਮਰੀਕਾ ਦੇ 40ਵੇਂ ਰਾਸ਼ਟਰਪਤੀ ਰੋਨਾਲਡ ਰੀਗਨ ਕਈ ਸਾਲ ਪਹਿਲਾਂ ਇਹ ਚਾਹੁੰਦੇ ਸਨ ਪਰ ਉਹਨਾਂ ਕੋਲ ਟੈਕਨੋਲੋਜੀ ਨਹੀਂ ਸੀ,ਪਰ ਹੁਣ ਇਹ ਸਾਡੇ ਕੋਲ ਹੋਵੇਗਾ ! ਅਮਰੀਕੀ ਰਾਸ਼ਟਰਪਤੀ ਡੋਨਾਡ ਟਰੰਪ ਨੇ ਕਿਹਾ ਹੈ ਕਿ ਸਾਨੂੰ ਗੋਲਡਨ ਮਿਸਾਈਲ ਸ਼ੀਲਡ ਉੱਚ ਪੱਧਰ ਤੇ ਪ੍ਰਾਪਤ ਹੋਵੇਗੀ।ਉਹਨਾਂ ਚੋਣਾਂ ਦੌਰਾਨ ਕਿਹਾ ਕਿ ਮੈਂ ਅਮਰੀਕਾ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਆਪਣੇ ਦੇਸ਼ ਨੂੰ ਵਿਦੇਸ਼ੀ ਮਿਸਾਈਲ ਹਮਲੇ ਦੇ ਖਤਰੇ ਤੋਂ ਬਚਾਉਣ ਲਈ ਅਤੀ ਆਧੁਨਿਕ ਮਿਸਾਇਲ ਰੱਖਿਆ ਢਾਲ ਬਣਾਵਾਂਗਾ ਇਹੀ ਅੱਜ ਅਸੀਂ ਕਰ ਰਹੇ ਹਾਂ ! ਗੋਲਡਨ ਮਿਸਾਈਲ ਡਿਫੈਂਸ ਸ਼ੀਲਡ ਬਣਾਉਣ ਦੀ ਲਾਗਤ 175 ਬਿਲੀਅਨ ਡਾਲਰ ਦੱਸੀ ਗਈ ਹੈ। ਇਸ ਮਿਸਾਇਲ ਦਾ ਰੱਖਿਆ ਢਾਲ ਦਾ ਉਦੇਸ਼ ਅਮਰੀਕਾ ਨੂੰ ਚੀਨ ਅਤੇ ਰੂਸ ਦੁਆਰਾ ਪੈਦਾ ਕੀਤੇ ਖਤਰਿਆਂ ਤੋਂ ਬਚਾਉਣਾ ਹੈ ! ਟਰੰਪ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਨੇ ਇਸ ਮਿਸਾਈਲ ਰੱਖਿਆ ਪ੍ਰਣਾਲੀ ਦਾ ਅੰਤਿਮ ਡਿਜ਼ਾਇਨ ਚੁਣ ਲਿਆ ਹੈ ਅਮਰੀਕੀ ਪੁਲਾੜ ਸੈਨਾ ਦੇ ਜਨਰਲ ਮਾਈਕਲ ਗੁਏਟਲੀਨ ਨੂੰ ਇਸ ਪ੍ਰੋਜੈਕਟ ਦਾ ਮੁਖੀ ਬਣਾਇਆ ਗਿਆ ਹੈ !

#saddatvusa#americagovernment#DonaldTrump#newweopen

#foesafety#goldenDOM#missiles#DefenceSheild

LEAVE A REPLY

Please enter your comment!
Please enter your name here