ਪਿਛਲੇ ਦਿਨੀਂ ਅਮਰੀਕਾ ਦੇ ਫਲੋਰੀਡਾ ਵਿੱਚ ਹੋਏ ਸੜਕ ਹਾਦਸੇ ਦੇ ਦੌਰਾਨ ਤਿੰਨ ਅਮਰੀਕੀ ਨਾਗਰਿਕਾਂ ਦੀ ਜਾਨ ਚਲੀ ਗਈ ਸੀ !ਇਸੇ ਤਹਿਤ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅਮਰੀਕਾ ਵਿੱਚ ਹੋਏ ਇੱਕ ਘਾਤਕ ਹਾਦਸੇ ਤੋਂ ਬਾਅਦ ਸੋਸ਼ਲ ਸਾਈਟ ‘X’ ‘ਤੇ ਇਹ ਐਲਾਨ ਕੀਤਾ ਹੈ ਕਿ ਸੰਯੁਕਤ ਰਾਜ ਅਮਰੀਕਾ ਨੇ ਵਪਾਰਕ ਟਰੱਕ ਡਰਾਈਵਰਾਂ ਲਈ ਵਰਕ ਵੀਜ਼ਾ ਜਾਰੀ ਕਰਨ ‘ਤੇ ਹੁਣ ਤੁਰੰਤ ਰੋਕ ਲਗਾ ਦਿੱਤੀ ਹੈ। ਰੂਬੀਓ ਨੇ ਅੱਗੇ ਕਿਹਾ ਕਿ ਤੁਰੰਤ ਪ੍ਰਭਾਵੀ ਤੌਰ ‘ਤੇ, ਅਸੀਂ ਵਪਾਰਕ ਟਰੱਕ ਡਰਾਈਵਰਾਂ ਲਈ ਸਾਰੇ ਵਰਕਰ ਵੀਜ਼ਾ ਜਾਰੀ ਕਰਨ ‘ਤੇ ਪੂਰਨ ਰੋਕ ਲਗਾ ਰਹੇ ਹਾਂ, ਉਨ੍ਹਾਂ ਕਿਹਾ ਕਿ ਅਮਰੀਕੀ ਸੜਕਾਂ ‘ਤੇ ਵੱਡੇ ਵੱਡੇ ਟਰੈਕਟਰ-ਟਰਾਲੇ ਅਤੇ ਟਰੱਕ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਦੀ ਵੱਧ ਰਹੀ ਗਿਣਤੀ ਕਾਰਨ ਅਸੀਂ ਆਪਣੇ ਅਮਰੀਕੀ ਨਾਗਰਿਕਾਂ ਦੀਆਂ ਜਾਨਾਂ ਨੂੰ ਖ਼ਤਰੇ ‘ਚ ਨਹੀਂ ਪਾ ਸਕਦੇ !
#saddatvusa#USA#news#trucker#truckdriver#NewsUpdate#MarcoRubio#truckersvisa