ਵਾਸ਼ਿੰਗਟਨ : ਵਾਸ਼ਿੰਗਟਨ ਡੀ.ਸੀ. ਅਤੇ ਲਾਸ ਏਂਜਲਸ ਵਿੱਚ ਨੈਸ਼ਨਲ ਗਾਰਡ ਤਾਇਨਾਤ ਕਰਨ ਤੋਂ ਬਾਅਦ ਹੁਣ ਟਰੰਪ ਪ੍ਰਸ਼ਾਸਨ ਨੇ ਸ਼ਿਕਾਗੋ ਵਿੱਚ ਵੀ ਅਜਿਹਾ ਕਰਨ ਦੀ ਧਮਕੀ ਦਿੱਤੀ ਹੈ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੇਵਿਟ ਨੇ ਇੱਕ ਪ੍ਰੈਸ ਬ੍ਰੀਫਿੰਗ ਦੌਰਾਨ ਕਿਹਾ ਕਿ ਸ਼ਿਕਾਗੋ ਵਿੱਚ ਹਿੰਸਾ ਦੀ ਸਥਿਤੀ ਬਹੁਤ ਗੰਭੀਰ ਹੈ ! ਲੇਵਿਟ ਨੇ ਕਿਹਾ ਕਿ ਸ਼ਿਕਾਗੋ ਵਿੱਚ ਕਤਲ ਦੀ ਦਰ ਨਵੀਂ ਦਿੱਲੀ ਨਾਲੋਂ 15 ਗੁਣਾ ਵੱਧ ਹੈ ! ਸ਼ਹਿਰ ਦੀ ਬਿਹਤਰੀ ਲਈ ਸਖ਼ਤ ਕਦਮ ਚੁੱਕਣੇ ਜਰੂਰੀ ਹਨ ! ਸ਼ਿਕਾਗੋ ਦੇ ਮੇਅਰ ਬ੍ਰੈੰਡਨ ਜੋਹਨਸਨ ਨੇ ਸ਼ਹਿਰ ਵਿੱਚ ਨੈਸ਼ਨਲ ਗਾਰਡ ਤਾਇਨਾਤ ਕਰਨ ਦੀਆਂ ਖਬਰਾਂ ‘ਤੇ ਬਹੁਤ ਸਖ਼ਤ ਬਿਆਨ ਦਿੱਤਾ ਹੈ । ਬ੍ਰੈੰਡਨ ਕਿਹਾ ਕਿ ਰਾਸ਼ਟਰਪਤੀ ਆਪਣੀ ਆਪਣੇ ਰਾਜਨੀਤਿਕ ਉਦੇਸ਼ ਨੂੰ ਪੂਰਾ ਕਰਨ ਲਈ ਅਜਿਹੇ ਕਦਮ ਚੁੱਕ ਰਹੇ ਹਨ !
ਲੇਵਿਟ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਡੇਮੋਕ੍ਰੇਟ ਸ਼ਾਸਿਤ ਰਾਜਾਂ ਦੀਆਂ ਨੀਤੀਆਂ ਅਪਰਾਧ ਨੂੰ ਉਤਸਾਹ ਉਤਸਾਹਿਤ ਕਰਦੀਆਂ ਹਨ ਜਦੋਂ ਕਿ ਰਾਸ਼ਟਰਪਤੀ ਟਰੰਪ ਅਪਰਾਧ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣਾ ਚਾਹੁੰਦੇ ਹਨ !
ਲੇਵਿਟ ਨੇ ਸ਼ਿਕਾਗੋ ਦੇ ਹਾਲੀਆ ਅਪਰਾਧਿਕ ਰਿਕਾਰਡਾਂ ਨੂੰ ਵੀ ਸਾਂਝਾ ਕੀਤਾ ਹੈ ! ਇਸ ਅਨੁਸਾਰ 2025 ਵਿੱਚ ਸ਼ਿਕਾਗੋ ਵਿੱਚ ਹੁਣ ਤੱਕ ਕੁੱਲ 147,899 ਮਾਮਲੇ ਦਰਜ ਕੀਤੇ ਗਏ ਹਨ। ਇਹਨਾਂ ਮਾਮਲਿਆਂ ਵਿੱਚੋਂ ਸਿਰਫ 16% ਮਾਮਲਿਆਂ ਵਿੱਚ ਹੀ ਗ੍ਰਿਫਤਾਰੀਆਂ ਹੋਈਆਂ ਹਨ।
ਟਰੰਪ ਦੇ ਅਹੂਦਾ ਸੰਭਾਲਣ ਤੋਂ ਬਾਅਦ ਇਲੀਨੋਇਸ ਵਿੱਚ 1400 ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ! ਇਸ ਵਿੱਚ ਹਜ਼ਾਰ ਸ਼ਿਕਾਗੋ ਤੋਂ ਹਨ !