ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਨਾਮ ਦਿੱਤੇ ਭਾਸ਼ਣ ‘ਚ ਕਿਹਾ ਹੈ ਕਿ, ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਮੈਂ ਸਾਡੀ ਦੱਖਣੀ ਸਰਹੱਦ ‘ਤੇ ਹਮਲੇ ਰੋਕਣ ਲਈ ਤੁਰੰਤ ਕਾਰਵਾਈ ਕੀਤੀ ਸੀ ! ਪਿਛਲੇ ਸੱਤ ਮਹੀਨਿਆਂ ਤੋਂ ਕਿਸੇ ਵੀ ਗੈਰ-ਕਾਨੂੰਨੀ ਪ੍ਰਵਾਸੀ ਨੂੰ ਸਾਡੇ ਦੇਸ਼ ਵਿੱਚ ਆਉਣ ਦੀ ਆਗਿਆ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਇਹ ਸਾਡੇ ਵੱਲੋਂ ਕੀਤਾ ਗਿਆ ਅਜਿਹਾ ਕਾਰਨਾਮਾ ਹੈ, ਜਿਸ ਨੂੰ ਹਰ ਕਿਸੇ ਨੇ ਅਸੰਭਵ ਕਿਹਾ ਸੀ ! ਉਹਨਾਂ ਅੱਗੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਬੇਹਦ ਮਾਣ ਮਹਿਸੂਸ ਹੋ ਰਿਹਾ ਹੈ ਕਿ, 14 ਲੱਖ 50 ਹਜ਼ਾਰ ਤੋਂ ਵੱਧ ਮਿਲਟਰੀ ਸਰਵਿਸ ਮੈਂਬਰ ਨੂੰ ਕ੍ਰਿਸਮਿਸ ਤੋਂ ਪਹਿਲਾਂ ਇੱਕ ਸਪੈਸ਼ਲ ਵਾਰੀਅਰ ਡਿਵਿਡੈਂਡ ਮਿਲੇਗਾ ! 1776 ‘ਚ ਸਾਡੇ ਦੇਸ਼ ਦੀ ਸਥਾਪਨਾ ਦੇ ਸਨਮਾਨ ‘ਚ ਅਸੀਂ ਹਰ ਫੌਜੀ ਨੂੰ 1776 ਡਾਲਰ ਭੇਜ ਰਹੇ ਹਾਂ। ਜ਼ਿਕਰਯੋਗ ਹੈ ਕਿ 249 ਸਾਲ ਪਹਿਲਾਂ 4 ਜੁਲਾਈ 1776 ਨੂੰ ਆਜ਼ਾਦੀ ਦੇ ਐਲਾਨਨਾਮੇ ‘ਤੇ ਬਹਿਸ ਹੋਈ ਸੀ, ਅਤੇ ਦਸਤਖ਼ਤ ਕੀਤੇ ਗਏ ਸਨ ! ਬ੍ਰਿਟਿਸ਼ ਹਕੂਮਤ ਦੇ ਖ਼ਿਲਾਫ਼ ਵਿਦਰੋਹ ਕਰਕੇ ਇਹ ਐਲਾਨਨਾਮਾ ਪੜ੍ਹਿਆ ਗਿਆ ਸੀ, ਅਤੇ ਅਮਰੀਕਾ 250 ਸਾਲਾ ਅਗਲੇ ਦਿਵਸ ਨਾਲ ਮਨਾ ਰਿਹਾ ਹੈ !

