ਰੂਸ ਅਤੇ ਯੂਕਰੇਨ ਦੇ ਸ਼ਾਂਤੀ ਸਮਝੌਤੇ ਤੋਂ ਪਹਿਲਾ ਟਰੰਪ ਨੇ ਕੀਤਾ ਵੱਡਾ ਦਾਅਵਾ, ਕਿਹਾ ਕਿ, ਪੁਤਿਨ ਅਤੇ ਜ਼ੇਲੇੰਸਕੀ ਇੱਕ ਦੂਜੇ ਨੂੰ ਕਰਦੇ ਹਨ ਨਫ਼ਰਤ !

0
8

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇੰਸਕੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰਲੀ ਨਫ਼ਰਤ ਸ਼ਾਂਤੀ ਯਤਨਾਂ ਵਿੱਚ ਰੁਕਾਵਟ ਪਾ ਰਹੀ ਹੈ। ਹਾਲਾਂਕਿ ਟਰੰਪ ਨੇ ਇਹ ਵੀ ਦਾਅਵਾ ਕੀਤਾ ਹੈ, ਕਿ ਰੂਸ ਯੂਕਰੇਨ ਟਰਰਾਅ ਨੂੰ ਖਤਮ ਕਰਨ ਵੱਲ ਚੰਗੀ ਗੱਲਬਾਤ ਹੋ ਰਹੀ ਹੈ ! ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਕਿਹਾ, ਕਿ ਜ਼ੇਲੇੰਸਕੀ ਅਤੇ ਪੁਤਿਨ ਇੱਕ ਦੂਜੇ ਨੂੰ ਬਹੁਤ ਨਫ਼ਰਤ ਕਰਦੇ ਹਨ, ਅਤੇ ਇਸ ਨਾਲ ਚੀਜ਼ਾਂ ਹੋਰ ਵੀ ਮੁਸ਼ਕਿਲ ਹੋ ਰਹੀਆਂ ਹਨ।

ਪਰ ਸਾਨੂੰ ਲੱਗਦਾ ਹੈ ਕਿ ਅਸੀਂ ਇਸ ਸਮਝੌਤੇ ਦੇ ਬਹੁਤ ਨੇੜੇ ਹਾਂ,ਅਤੇ ਇਸ ਨੂੰ ਹੱਲ ਕਰਨ ਇਹ ਚੰਗਾ ਮੌਕਾ ਹੈ ! ਇਸ ਤੋਂ ਪਹਿਲਾਂ ਵੀਰਵਾਰ ਨੂੰ ਇੱਕ ਮੀਟਿੰਗ ਦੌਰਾਨ ਟਰੰਪ ਨੇ ਕਿਹਾ ਸੀ, ਕਿ ਮੈਂ ਨਿੱਜੀ ਤੌਰ ਤੇ ਰਾਸ਼ਟਰਪਤੀ ਪੁਤਿਨ ਨੂੰ ਇੱਕ ਹਫ਼ਤੇ ਲਈ ਕੀਵ ਅਤੇ ਹੋਰ ਸ਼ਹਿਰਾਂ ਤੇ ਗੋਲੀਬਾਰੀ ਨਾ ਕਰਨ ਦੀ ਬੇਨਤੀ ਵੀ ਕੀਤੀ ਸੀ, ਅਤੇ ਉਹ ਅਜਿਹਾ ਕਰਨ ਲਈ ਸਹਿਮਤ ਵੀ ਹੋ ਗਏ ਸਨ ! ਇਹ ਬਹੁਤ ਵਧੀਆ ਗੱਲ ਸੀ ! ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਫ਼ੋਨ ਨਾ ਕਰੋ ਉਹ ਤੁਹਾਡੀ ਗੱਲ ਨਹੀਂ ਮੰਨਣਗੇ, ਪਰ ਉਹਨਾਂ ਨੇ ਮੰਨ ਲਈ ! ਟਰੰਪ ਨੇ ਆਪਣੀ ਬੇਨਤੀ ਦਾ ਕਾਰਨ ਇਲਾਕੇ ਵਿੱਚ ਹੋਏ ਸਖ਼ਤ ਠੰਡੇ ਮੌਸਮ ਦਾ ਹਵਾਲਾ ਦਿੱਤਾ ! ਉਹਨਾਂ ਨੇ ਕਿਹਾ ਕਿ ਸਿਰਫ਼ ਠੰਡ ਨਹੀਂ ਬਲਕਿ ਬਹੁਤ ਜਿਆਦਾ ਠੰਡ ਹੈ, ਉੱਥੇ ਰਿਕਾਰਡ ਤੋੜ ਠੰਡ ਹੈ, ਅਤੇ ਇਹ ਇੱਕ ਵੱਡੀ ਮੌਸਮੀ ਆਫ਼ਤ ਹੈ ! ਟਰੰਪ ਦੇ ਬਿਆਨਾਂ ਦੇ ਬਾਵਜੂਦ ਰੂਸ ਅਤੇ ਯੂਕਰੇਨ ਵਿਚਕਾਰ ਟਕਰਾਅ ਅਜੇ ਵੀ ਜਾਰੀ ਹੈ।

#saddatvusa#DonaldTrump#VladimirPutin#NewsUpdate#VolodymyrZelenskyy

LEAVE A REPLY

Please enter your comment!
Please enter your name here