ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੋਂ ਦਰਾਮਦ ਵਸਤਾਂ ‘ਤੇ ਹੁਣ 25 ਫੀਸਦ ਵਾਧੂ ਟੈਕਸ ਲਾਉਣ ਦੇ ਕਾਰਜਕਾਰੀ ਹੁਕਮਾਂ ਤੇ ਮੋਹਰ ਲਾ ਦਿੱਤੀ ਹੈ। ਅਮਰੀਕਾ ਹੁਣ ਭਾਰਤੀ ਵਸਤਾਂ ਤੇ 25 ਫੀਸਦ ਥਾਂ ਕੁੱਲ 50 ਫੀਸਦ ਟੈਕਸ ਵਸੂਲੇਗਾ। ਰੂਸ ਤੋਂ ਤੇਲ ਖਰੀਦਣ ਦੇ ਜੁਰਮਾਨੇ ਵਜੋਂ ਭਾਰਤ ਤੇ ਦੁਗਣਾ ਟੈਰੀਫ ਲਾਇਆ ਗਿਆ ਹੈ। ਇਸ ਹੁਕਮ ਤੋਂ ਬਾਅਦ ਕੁਝ ਵਸਤਾਂ ਜਿਨਾਂ ਨੂੰ ਛੋਟ ਹਾਸਿਲ ਹੈ ਭਾਰਤੀ ਵਸਤਾਂ ‘ਤੇ ਕੁੱਲ ਟੈਰੀਫ 50 ਪ੍ਰਤੀਸ਼ਤ ਹੋਵੇਗਾ ਸ਼ੁਰੂਆਤੀ 25 ਫੀਸਦ ਟੈਕਸ 7 ਅਗਸਤ ਤੋਂ ਅਮਲ ਵਿੱਚ ਆਏਗਾ ਜਦੋਂ ਕਿ ਵਾਧੂ ਟੈਕਸ 21 ਦਿਨਾਂ ਬਾਅਦ ਲਾਗੂ ਹੋਵੇਗਾ !
ਟਰੰਪ ਨੇ ਲੰਘੇ ਦਿਨ ਐਲਾਨ ਕੀਤਾ ਸੀ ਕਿ ਉਹ ਭਾਰਤੀ ਵਿਵਸਥਾ ਤੇ ਲੱਗਣ ਵਾਲੇ ਟੈਰਿਫ ‘ਤੇ ਵਾਧਾ ਕਰਨਗੇ। ਇਹੀ ਨਹੀਂ ਅਮਰੀਕੀ ਸਦਰ ਨੇ ਇਹ ਦਾਅਵਾ ਵੀ ਕੀਤਾ ਸੀ ਕਿ ਭਾਰਤ ਰੂਸ ਤੋਂ ਸਸਤੇ ਭਾਅ ਤੇਲ ਖਰੀਦ ਕੇ ਅੱਗੇ ਇਸ ਨੂੰ ਵੱਡੇ ਮੁਨਾਫੇ ਲਈ ਖੁੱਲੇ ਬਾਜ਼ਾਰ ਵਿੱਚ ਵੇਚ ਰਿਹਾ ਹੈ। ਵਾਈਟ ਹਾਊਸ ਭਾਰਤ ਤੋਂ ਦਰਾਮਦ ਵਸਤਾਂ ਤੇ ਵਾਧੂ ਐਡ ਵੈਲੋਰਮ ਡਿਊਟੀ ਲਗਾਉਣਾ ਜਰੂਰੀ ਅਤੇ ਉਚਿਤ ਸਮਝਦਾ ਹੈ ਜੋ ਸਿੱਧੇ ਜਾਂ ਅਸਿੱਧੇ ਤੌਰ ਤੇ ਰੂਸੀ ਤੇਲ ਦਰਾਮਦ ਕਰ ਰਿਹਾ ਹੈ !
ਟਰੰਪ ਨੇ ਅੱਗੇ ਕਿਹਾ ਕਿ “ਭਾਰਤ ਇੱਕ ਚੰਗਾ ਵਪਾਰਕ ਭਾਈਵਾਲ ਨਹੀਂ ਰਿਹਾ ਹੈ, ਕਿਉਂਕਿ ਉਹ ਸਾਡੇ ਨਾਲ ਬਹੁਤ ਸਾਰਾ ਕਾਰੋਬਾਰ ਕਰਦੇ ਹਨ, ਪਰ ਅਸੀਂ ਉਨ੍ਹਾਂ ਨਾਲ ਕਾਰੋਬਾਰ ਨਹੀਂ ਕਰਦੇ। ਇਸ ਲਈ ਅਸੀਂ 25 ਪ੍ਰਤੀਸ਼ਤ ‘ਤੇ ਸੈਟਲ ਹੋ ਗਏ ਸੀ ! ਪਰ ਕਿਉਂਕਿ ਉਹ ਰੂਸੀ ਤੇਲ ਖਰੀਦ ਰਹੇ ਹਨ ,ਅਤੇ ਰੂਸੀ ਜੰਗੀ ਮਸ਼ੀਨ ਨੂੰ ਬਾਲਣ ਦੇ ਰਹੇ ਹਨ । ਇਸ ਲਈ ਅਸੀਂ ਵੀ 50 ਫ਼ੀਸਦ ਟੈਰਿਫ ਲਗਾਵਾਂਗੇ !
#saddatvusa#america#TariffsOnIndia#fiftypercent#NewsUpdate#DonaldTrump#NarendraModi