ਰਾਬਰਟ ਐਫ ਕੈਨੇਡੀ ਨੂੰ ਅਮਰੀਕਾ ਦਾ ਸਿਹਤ ਮੰਤਰੀ ਨਿਯੁਕਤ ਕੀਤਾ ਗਿਆ !

0
61

ਟਰੰਪ ਨੇ ਰਾਬਰਟ ਐਫ ਕੈਨੇਡੀ ਜੂਨੀਅਰ ਨੂੰ ਸਿਹਤ ਮੰਤਰੀ ਬਣਾਇਆ ਹੈ। ਕੈਨੇਡੀ ਅਮਰੀਕਾ ਦੇ ਵੱਡੇ ਰਾਜਨੀਤਿਕ ਪਰਿਵਾਰ ਵਿੱਚੋਂ ਹਨ। 70 ਸਾਲਾਂ ਦੇ ਰਾਬਰਟ ਪੇਸ਼ੇ ਤੋਂ ਵਕੀਲ ਹਨ ਅਤੇ ਉਨ੍ਹਾਂ ਨੂੰ ਵਾਤਾਵਰਣ ਪ੍ਰੇਮੀ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਵੈਕਸੀਨ ਸੰਬਧੀ ਕੀਤੇ ਜਾ ਰਹੇ ਪ੍ਰਚਾਰ ਨੂੰ ਗਲਤ ਸਾਬਿਤ ਕੀਤਾ ਜਿਸ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਉਸਦਾ ਇਸਤੇਮਾਲ ਕੀਤਾ ਅਤੇ ਸਿਹਤ ਲਾਭ ਲਏ। ਟਰੰਪ ਨੇ ਕਿਹਾ ਕਿ ਰਾਬਰਟ ਮੁੜ ਅਮਰੀਕਾ ਨੂੰ ਸਿਹਤਮੰਦ ਬਣਾਉਣਗੇ। ਟਰੰਪ ਦਾ ਕਹਿਣਾ ਕਿ ਲੰਬੇ ਸਮੇਂ ਤੋਂ ਫ਼ੂਡ ਇੰਡਸਟਰੀ ਅਤੇ ਮੈਡੀਕਲ ਇੰਡਸਟਰੀ ਨੇ ਲੋਕਾਂ ਦੀ ਸਿਹਤ ਨਾਲ ਖੇਡ ਕੇ ਬਹੁਤ ਕਮਾਈ ਕੀਤੀ ਹੈ। ਟਰੰਪ ਨੇ ਕੈਨੇਡੀ ਦੇ ਨਾਮ ਦਾ ਐਲਾਨ ਕਰਦੇ ਕਿਹਾ ਕਿ ਕਿਸੇ ਵੀ ਸਰਕਾਰ ਦੀ ਸਭ ਤੋਂ ਵੱਡੀ ਜ਼ਿਮੇਵਾਰੀ ਆਪਣੇ ਨਾਗਰਿਕਾਂ ਦੀ ਸਿਹਤ ਸੰਭਾਲ ਕਰਨਾ ਅਤੇ ਉਹਨਾਂ ਦੀ ਸੁਰੱਖਿਆ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਰੇ ਅਮਰੀਕੀ ਨਾਗਰਿਕਾਂ ਨੂੰ ਖ਼ਤਰਨਾਕ ਕੈਮੀਕਲ,ਕੀਟਨਾਸ਼ਕਾਂ, ਅਤੇ ਖਾਣ ਦੇ ਸਮਾਨ ਵਿੱਚ ਮਿਲਾਈਆਂ ਜਾਣ ਵਾਲੀਆਂ ਉਨ੍ਹਾਂ ਖ਼ਤਰਨਾਕ ਕੈਮੀਕਲਸ ਤੋਂ ਬਚਾਇਆ ਜਾਵੇ ਜਿਨ੍ਹਾਂ ਨਾਲ ਨਾਗਰਿਕਾਂ ਦੀ ਸਿਹਤ ਨੂੰ ਕੋਈ ਵੀ ਨੁਕਸਾਨ ਹੁੰਦਾ ਹੈ। ਟਰੰਪ ਨੇ ਕਿਹਾ ਕਿ ਇਹ ਸਾਰੀਆਂ ਕੰਪਨੀਆਂ ਤੇ ਹੁਣ ਅਸੀਂ ਲਗਾਮ ਲਾ ਕੇ ਅਮਰੀਕਾ ਨੂੰ ਮੁੜ ਤੋਂ ਮਹਾਨ ਬਣਾਵਾਂਗੇ !

#saddatvusa#healthyfood#healthcare#cleanandclear#america#DonaldTrump#NewsUpdate#healthministry#PublicHealth#publicsafety#takecare

LEAVE A REPLY

Please enter your comment!
Please enter your name here