ਮਜ਼ਦੂਰ ਦਿਵਸ ਮੌਕੇ ਅਮਰੀਕਾ ਵਿੱਚ ਲੋਕਾਂ ਵੱਲੋਂ ਕੀਤਾ ਗਿਆ ਡੋਨਾਲਡ ਟਰੰਪ ਦਾ ਵਿਰੋਧ !

0
79

ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਤੇ ਭਾਰੀ ਟੈਰੀਫ ਲਗਾਉਣ ਵਾਲੇ ਅਮਰੀਕੀ ਰਾਸ਼ਟਰਪਤੀ ਵਿਰੁੱਧ ਅਮਰੀਕਾ ਵਿੱਚ ਬਗਾਵਤ ਸ਼ੁਰੂ ਹੋ ਗਈ ਹੈ। ਮਜ਼ਦੂਰ ਦਿਵਸ ਦੇ ਮੌਕੇ ‘ਤੇ ਨਿਊਯਾਰਕ ,ਸ਼ਿਕਾਗੋ ,ਵਾਸ਼ਿੰਗਟਨ ਡੀ.ਸੀ. ਸੈਨਫਰਾਂਸਿਸਕੋ ,ਸਿਆਟਲ ਸਮੇਤ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਹਜ਼ਾਰਾਂ ਲੋਕ ਸੜਕਾਂ ਤੇ ਉਤਰ ਆਏ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ! ਇਸ

ਵਿਰੋਧ ਦਾ ਇੱਕ ਹੋਰ ਵੱਡਾ ਕਾਰਨ ਘੱਟ ਤਨਖਾਹ ਸੀ ! ਲੋਕ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ

ਸੜਕਾਂ ‘ਤੇ ਉਤਰ ਆਏ ਅਤੇ ਕਾਮਿਆਂ ਲਈ ਗੁਜ਼ਾਰਾ ਤੋਰਨ ਵਾਲੀ ਤਨਖਾਹ ਦੀ ਮੰਗ ਕੀਤੀ ! ਲੋਕ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਸੜਕਾਂ ‘ਤੇ ਉੱਤਰ ਆਏ ਅਤੇ ਕਾਮਿਆਂ ਲਈ ਗੁਜ਼ਾਰਾ ਭੱਤਾ ਦੀ ਮੰਗ ਕੀਤੀ ! ਇਹ ਪ੍ਰਦਰਸ਼ਨ ਵਨ ਫੇਅਰ ਵੇਜ ਸੰਗਠਨ ਦੁਆਰਾ ਖਾਸ ਕਰਕੇ ਨਿਊਯਾਰਕ ਅਤੇ ਸ਼ਿਕਾਗੋ ਵਿੱਚ ਆਯੋਜਿਤ ਕੀਤੇ ਗਏ ਸਨ !

ਦੱਸ ਦਈਏ ਕਿ ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਇਹ ਸੀ ਕਿ ਮੌਜੂਦਾ ਸੰਘੀ ਘੱਟੋ ਘੱਟ ਉਜਰਤ 7.25 ਡਾਲਰ ਪ੍ਰਤੀ ਘੰਟਾ ਵਧਾਈ ਜਾਵੇ ਕਿਉਂਕਿ ਇਹ ਕਿਸੇ ਵੀ ਕਰਮਚਾਰੀ ਲਈ ਕਾਫੀ ਨਹੀਂ ਹੈ ! ਸਿਰਫ ਇੰਨਾ ਹੀ ਨਹੀਂ ਨਿਊਯਾਰਕ ਵਿੱਚ ਟਰੰਪ ਟਾਵਰ ਦੇ ਬਾਹਰ ਲੋਕਾਂ ਨੇ ਟਰੰਪ ਮਸਟ ਗੋ ਨਾਓ ਵਰਗੇ ਨਾਅਰਿਆਂ ਨਾਲ ਸ਼ਿਕਾਗੋ ਵਿੱਚ ‘ਨੌ ਨੈਸ਼ਨਲ ਗਾਰਡ’ ਅਤੇ ‘ਲਾਕ ਹਿਮ ਅਪ ‘ ਵਰਗੇ ਨਾਅਰਿਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ! ਇਸ ਦੇ ਨਾਲ ਹੀ ਵਾਸ਼ਿੰਗਟਨ ਡੀਸੀ ਵਿੱਚ ਸਟੋਪ ਆਈਸੀਈ ਅਤੇ ਫ਼੍ਰੀ ਡੀਸੀ ਵਰਗੇ ਬੈਨਰਾ ਰਾਹੀ ਇਮੀਗ੍ਰੇਸ਼ਨ ਨੀਤੀ ਦਾ ਵਿਰੋਧ ਵੀ ਕੀਤਾ ਗਿਆ !

ਇਸ ਮਾਮਲੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਦੇਸ਼ ਵਿੱਚ ਲੋਕਤੰਤਰ ਕਿਰਤ ਅਧਿਕਾਰ ਸਮਾਜਿਕ ਸੁਰੱਖਿਆ ਅਤੇ ਸਿਹਤ ਸੇਵਾਵਾਂ ਖਤਰੇ ਵਿੱਚ ਹਨ ! ਸ਼ਿਕਾਗੋ ਵਿੱਚ ਇਵਾਨਸਟਨ ਦੇ ਮੇਅਰ ਡੈਨੀਅਲ ਬਿਸ ਨੇ ਕਿਹਾ ਕਿ ਸਾਡੇ ਲੋਕਤੰਤਰੀ ਮੁੱਲਾਂ ‘ਤੇ ਹਮਲਾ ਹੋ ਰਿਹਾ ਹੈ ! ਇਸ ਲਈ ਅਸੀਂ ਇੱਥੇ ਇੱਕਜੁੱਟ ਹੋਏ ਹਾਂ ! ਇੰਨਾ ਹੀ ਨਹੀਂ ਔਰਤਾਂ ਅਤੇ ਨੌਜਵਾਨਾਂ ਨੇ ਵੀ ਵਿਰੋਧ ਪ੍ਰਦਰਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ !

#saddatvusa#protest#Against#DonaldTrump#NewsUpdate

LEAVE A REPLY

Please enter your comment!
Please enter your name here