ਵਾਸ਼ਿੰਗਟਨ : ਅਮਰੀਕੀ ਖੁਫ਼ੀਆ ਏਜੰਸੀ ਐਫ.ਬੀ.ਆਈ. FBI ਦੇ ਭਾਰਤੀ ਮੂਲ ਦੇ ਡਾਇਰੈਕਟਰ ਕਾਸ਼ ਪਟੇਲ ਵਿਵਾਦਾਂ ਵਿੱਚ ਉਲਝ ਗਏ ਹਨ। ਇੱਕ ਪਾਸੇ ਜਿੱਥੇ ਉਹਨਾਂ ਉੱਤੇ ਸਰਕਾਰੀ ਜਹਾਜ਼ ਦੀ ਦੁਰਵਰਤੋਂ ਕਰਨ ਦਾ ਦੋਸ਼ ਲੱਗ ਰਿਹਾ ਹੈ, ਉੱਥੇ ਹੀ ਕਾਸ਼ ਪਟੇਲ ਵੱਲੋਂ ਆਪਣੀ ਪ੍ਰੇਮਿਕਾ ਦੀ ਸੁਰੱਖਿਆ ‘ਚ ਐਫ.ਬੀ.ਆਈ. FBI ਸਵੈਟ ਦੀ ਤਾਇਨਾਤੀ ਨੂੰ ਲੈ ਕੇ ਵੀ ਹੰਗਾਮਾ ਸ਼ੁਰੂ ਹੋ ਗਿਆ ਹੈ। ਦਰਅਸਲ ਕਾਸ਼ ਪਟੇਲ ਦੀ 27 ਸਾਲ ਦੀ ਪ੍ਰੇਮੀਕਾ ਅਲੈਕਸਿਸ ਵਿਲਕਿਨਜ਼ ਇੱਕ ਗਾਇਕਾ ਹੈ ! ਉਸ ਦੇ ਇੱਕ ਪ੍ਰੋਗਰਾਮ ਲਈ ਕਾਸ਼ ਨੇ ਐਫ.ਬੀ.ਆਈ. FBI ਸਵੈਟ ਟੀਮ ਦੇ ਦੋ ਮੈਂਬਰਾਂ ਨੂੰ ਸੁਰੱਖਿਆ ਲਈ ਤਾਇਨਾਤ ਕੀਤਾ ਸੀ, ਪਰ ਉਹ ਪ੍ਰੋਗਰਾਮ ਵਿੱਚ ਉਸ ਨੂੰ ਭੇਜਣ ਤੋਂ ਬਾਅਦ, ਉਹ ਖੁਦ ਆਪ ਵਾਪਸ ਆ ਗਏ ! ਇਸ ਤੋਂ ਨਾਰਾਜ਼ ਕਾਸ਼ ਪਟੇਲ ਦੀ ਐਫ.ਬੀ.ਆਈ. FBI ਸਵੈਟ ਦੇ ਟੀਮ ਕਮਾਂਡਰ ਨਾਲ ਤਿੱਖੀ ਬਹਿਸ ਹੋ ਗਈ, ਜਿਸ ਨੂੰ ਲੈ ਕੇ ਵਿਵਾਦ ਹੋਰ ਡੂੰਘਾ ਹੋ ਗਿਆ ਹੈ ! ਮੀਡੀਆ ਰਿਪੋਰਟਾਂ ਮੁਤਾਬਿਕ ਕਾਸ਼ ਪਟੇਲ ਨੇ ਐਫ.ਬੀ.ਆਈ. FBI ਬਿਊਰੋ ਦੇ ਅਟਲਾਂਟਾ ਫੀਲਡ ਆਫਿਸ ਨੂੰ ਕਿਹਾ ਸੀ ਕਿ ਉਹ ਸਵੈਟ ਟੀਮ ਨੂੰ ਸਮਾਗਮ ਦੌਰਾਨ ਸੁਰੱਖਿਆ ਦੇ ਨਜ਼ਰੀਏ ਤੋਂ ਕਾਸ਼ ਦੀ ਪ੍ਰੇਮਿਕਾ ਉੱਤੇ ਨਜ਼ਰ ਰੱਖਣ ਲਈ ਕਹੇ। ਮੌਜੂਦਾ ਅਤੇ ਸਾਬਕਾ ਐਫ.ਬੀ.ਆਈ. FBI ਅਧਿਕਾਰੀਆਂ ਨੇ ਗੁੱਸਾ ਜ਼ਾਹਿਰ ਕੀਤਾ, ਅਤੇ ਇਸ ਨੂੰ ਸਰਕਾਰੀ ਸਰੋਤਾਂ ਦੀ ਘੋਰ ਦੁਰਵਰਤੋ ਕਰਾਰ ਦਿੱਤਾ ! ਇੰਨਾ ਹੀ ਨਹੀਂ ਇੱਕ ਸਾਬਕਾ ਮਰੀਨ ਅਤੇ ਐਫ.ਬੀ.ਆਈ. FBI ਏਜੰਟ ਨੇ ਕਿਹਾ ਕਿ ਕਾਸ਼ ਪਟੇਲ ਵੱਲੋਂ ਪ੍ਰੇਮਿਕਾ ਲਈ ਸਵੈਟ ਦੀ ਤਾਇਨਾਤੀ ਉਹਨਾਂ ਦੀ ਲੀਡਰਸ਼ਿਪ ਦੇ ਤਜਰਬੇ ਦੀ ਘਾਟ ਨੂੰ ਦਰਸਾਉਂਦੀ ਹੈ।

