
ਬੱਬੂ ਮਾਨ ਦੀ ਫ਼ਿਲਮ ਸ਼ੋਂਕੀ ਸਰਦਾਰ ਦਾ ਆਸਟ੍ਰੇਲੀਆ ਵਿੱਚ ਬਹੁਤ ਵਿਰੋਧ ਕੀਤਾ ਜਾ ਰਿਹਾ ਹੈ ! ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦੇ ਰਾਹੀਂ ਬੱਬੂ ਮਾਨ ਨੇ ਸਾਡੇ ਸਮਾਜ ਵਿੱਚ ਬੜਾ ਵੱਡਾ ਸੁਨੇਹਾ ਦਿੱਤਾ ਹੈ ! ਸਾਡੇ ਸਮਾਜ ਦੇ ਵਿੱਚ ਇੱਕ ਕਮਿਊਨਿਟੀ ਹੈ ਜਿਹੜੀ ਕਹਿੰਦੀ ਹੈ ਕਿ ਰੱਬ ਨਹੀਂ ਹੁੰਦਾ ਸਿਰਫ ਸ਼ੈਤਾਨ ਹੁੰਦਾ ਹੈ ! ਉਸੇ ਕਮਿਊਨਿਟੀ ਦਾ ਜ਼ਿਕਰ ਬੱਬੂ ਮਾਨ ਦੀ ਫਿਲਮ ਸ਼ੌਂਕੀ ਸਰਦਾਰ ਦੇ ਵਿੱਚ ਕੀਤਾ ਗਿਆ ਹੈ !ਜਿਸ ਦੇ ਅੰਤ ਦੇ ਵਿੱਚ ਬੱਬੂ ਮਾਨ ਨੇ ਇਹ ਪਰੂਫ ਕੀਤਾ ਹੈ ਕਿ ਰੱਬ ਹੀ ਸਭ ਕੁਝ ਹੁੰਦਾ ਹੈ ਸ਼ੈਤਾਨ ਕੁਝ ਨਹੀਂ ਹੁੰਦੇ ! ਜਿਹੜੇ ਸ਼ੈਤਾਨ ਹੁੰਦੇ ਨੇ ਉਹਨਾਂ ਦਾ ਅੰਤ ਕੀ ਹੁੰਦਾ ਹੈ ? ਉਹ ਬੱਬੂ ਮਾਨ ਨੇ ਫਿਲਮ ਦੇ ਵਿੱਚ ਵਿਖਾਇਆ ਹੈ ! ਬਸ ਇਸੇ ਵਿਵਾਦ ਦੇ ਚਲਦਿਆਂ ਆਸਟਰੇਲੀਆ ਦੇ ਥਿਏਟਰਾਂ ਦੇ ਵਿੱਚ ਇਸ ਫਿਲਮ ਨੂੰ ਵਿਖਾਉਣ ਦੀ ਮਨਾਹੀ ਕਰ ਦਿੱਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਵਿਚ ਇਲੁਮਨਾਤੀ ਦਾ ਜ਼ਿਕਰ ਕੀਤਾ ਗਿਆ ਹੈ ! ਜਿਸ ਦੇ ਚਲਦੇ ਵਿਦੇਸ਼ਾਂ ਵਿੱਚ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ !
#sadacinema#shonkisardarmovie#babbumaan#gururandhawa#guggugill#foreigncountries#banned#controversy#illumanati