ਇੰਮੀਗ੍ਰੇਸ਼ਨ ਅਫਸਰਾਂ ਕੋਲੋਂ ਬਚ ਕੇ ਨਿਕਲੇ ਹੋਏ ਟਰੱਕ ਡਰਾਈਵਰ ਕੋਲ 5 ਲੱਖ ਡਾਲਰ ਨਕਦ ਵੇਖ ਕੇ ਪੁਲਿਸ ਵਾਲਿਆਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ, ਟਰੰਪ ਸਰਕਾਰ ਵੱਲੋਂ ਨੋਨ ਡੋਮੀਸਾਈਲ ਟਰੱਕ ਡਰਾਈਵਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦਰਮਿਆਨ ਐਨੀ ਵੱਡੀ ਰਕਮ ਦੀ ਬਰਾਮਦਗੀ ਨੂੰ ਨਸ਼ਾ ਤਸਕਰੀ ਨਾਲ ਜੋੜਿਆ ਜਾ ਰਿਹਾ ਹੈ, ਅਤੇ ਇੰਟਰਸਟੇਟ 85 ਤੋਂ ਕਾਬੂ ਕੀਤੇ ਗਏ ਟਰੱਕ ਡਰਾਈਵਰ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
ਉਧਰ ਗ੍ਰਹਿ ਸੁਰੱਖਿਆ ਵਿਭਾਗ ਨੇ ਜਨਵਰੀ ਮਹੀਨੇ ਦੌਰਾਨ ਕਾਬੂ ਕੀਤੇ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਅੰਕੜੇ ਜਾਰੀ ਕਰਦਿਆਂ ਦਾਅਵਾ ਕੀਤਾ ਹੈ ਕਿ ਮੁਲਕ ਦੇ ਦੱਖਣ ਪੱਛਮੀ ਬਾਰਡਰ ‘ਤੇ ਰੋਜ਼ਾਨਾ 196 ਪ੍ਰਵਾਸੀਆਂ ਨੂੰ ਰੋਕਿਆ ਜਾ ਰਿਹਾ ਹੈ, ਪਰ ਬਾਈਡਨ ਸਰਕਾਰ ਦੇ ਮੁਕਾਬਲੇ ਇਹ ਆਂਕੜਾ 96 ਫੀਸਦੀ ਘੱਟ ਬਣਦਾ ਹੈ। ਜਦੋਂ ਰੋਜ਼ਾਨਾ 5000 ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀ ਅਮਰੀਕਾ ਦੇ ਬਾਰਡਰ ‘ਤੇ ਪੁੱਜਦੇ ਸਨ !
ਸਿਰਫ਼ ਐਨਾ ਹੀ ਨਹੀਂ ਟਰੰਪ ਸਰਕਾਰ ਨੇ ਪਿਛਲੇ ਮਹੀਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਨ ਦਾ ਅੰਕੜਾ ਵੀ 42 ਫ਼ੀਸਦੀ ਹੇਠਾਂ ਆਇਆ ਹੈ। ਡੀ.ਐਚ.ਐਸ. ਦੇ ਆਂਕੜਿਆਂ ਨੂੰ ਡੁੰਘਾਈ ਨਾਲ ਦੇਖਿਆ ਜਾਵੇ ਤਾਂ, ਮੈਕਸੀਕੋ ਦੇ ਬਾਰਡਰ ‘ਤੇ ਜਨਵਰੀ ਮਹੀਨੇ ਦੌਰਾਨ 6,073 ਪ੍ਰਵਾਸੀਆਂ ਨੂੰ ਰੋਕਿਆ ਗਿਆ ਸੀ !
#saddatvusa#JoeBiden#DonaldTrump#Illegalimmigration#NewsUpdate

