ਫਿਲੀਪੀਨਜ਼ ਦੀ ਧਰਤੀ ‘ਤੇ ਪਹਿਲੀ ਵਾਰ ਬਣਾਇਆ ਜਾਵੇਗਾ ਸਿੱਖ ਧਰਮ ਨਾਲ ਸੰਬੰਧਿਤ ਮਿਊਜ਼ੀਅਮ ।

0
50

ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਦਾਸ ਵੱਲੋਂ ਪੰਜ ਇਤਿਹਾਸਿਕ ਸਥਾਨਾਂ ਦੇ ਧਾਰਮਿਕ ਮਾਡਲ ਤਿਆਰ ਕੀਤੇ ਗਏ ਹਨ,ਜੋ ਕਿ ਗੁਰੂ ਰਾਮਦਾਸ ਜੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਫਿਲੀਪੀਨਜ਼ ਦੀ ਧਰਤੀ ਤੇ ਭੇਜੇ ਜਾਣਗੇ। ਖਾਸ ਗੱਲ ਇਹ ਹੈ ਕਿ ਪੂਰੀ ਸਿੱਖ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਫਿਲੀਪੀਨਜ਼ ਦੀ ਧਰਤੀ ‘ਤੇ ਅੱਜ ਤੋਂ ਪਹਿਲਾਂ ਕੋਈ ਵੀ ਸਿੱਖ ਇਤਿਹਾਸ ਨਾਲ ਜੁੜਿਆ ਮਿਊਜ਼ੀਅਮ ਨਹੀਂ ਸੀ ਤੇ ਗੁਰ ਸ਼ਬਦ ਪ੍ਰਕਾਸ਼ ਗੁਰਦੁਆਰਾ ਸਾਹਿਬ ਅਤੇ ਸਮੂਹ ਸੰਗਤਾਂ ਵੱਲੋਂ ਇਹ ਗੁਰਪ੍ਰੀਤ ਸਿੰਘ ਨੂੰ ਹੁਕਮ ਲਾਇਆ ਗਿਆ ਕਿ ਇਸ ਤਰ੍ਹਾਂ ਦੇ ਧਾਰਮਿਕ ਸਥਾਨਾਂ ਦੇ ਮਾਡਲ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬਣਾ ਕੇ ਇਥੇ ਭੇਜੇ ਜਾਣ ਅਤੇ ਸਸ਼ੋਭਿਤ ਕੀਤੇ ਜਾਣ ।

ਸੰਗਤਾਂ ਦੇ ਆਦੇਸ਼ ਦੇ ਸ੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ,ਸ੍ਰੀ ਕੇਸਗੜ੍ਹ ਸਾਹਿਬ ਜੀ ਦਾ ਮਾਡਲ ,ਤਖਤ ਸ਼੍ਰੀ ਦਮਦਮਾ ਸਾਹਿਬ ਜੀ ਦਾ ਮਾਡਲ ,ਸਾਹਿਬਜ਼ਾਦਿਆਂ ਦੀ ਸ਼ਹੀਦੀ ਵੇਲੇ ਦਾ ਮਾਡਲ ,ਉਹਦੇ ਨਾਲ ਹੀ ਸ੍ਰੀ ਨਨਕਾਣਾ ਸਾਹਿਬ ਦਾ ਤਕਰੀਬਨ 13 ਫੁੱਟ ਦਾ ਮਾਡਲ ਬਣਾ ਕੇ ਸਮੂਹ ਦੇਸ਼ ਦੀਆਂ ਸੰਗਤਾਂ ਨੂੰ ਜਿੱਥੇ ਸਮਰਪਿਤ ਕੀਤਾ ਗਿਆ ਹੈ ,ਉਹਦੇ ਨਾਲ ਨਾਲ ਹੀ ਫਿਲੀਪੀਨਜ਼ ਦੀ ਧਰਤੀ ਉਰਧਾਨੇਤਾ ਸਿਟੀ ਦੇ ਲਈ ਵੀ ਇਹ ਮਾਡਲ ਤਿਆਰ ਕੀਤੇ ਗਏ ਹਨ । ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋ ਤਖਤ ਸਾਹਿਬਾਨਾਂ ਦੇ ਮਾਡਲ ਨੇ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ ਨਾਲ ਹੀ ਸ੍ਰੀ ਨਨਕਾਣਾ ਸਾਹਿਬ ਜੋ ਕਿ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਜਨਮ ਸਥਾਨ ਦਾ ਮਾਡਲ ਹੈ। ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਦੀਵਾਰ ‘ਚ ਚਿਣੇ ਜਾਣ ਸਮੇਂ ਦਾ ਡਿਟੇਲ ਮਾਡਲ ਬਣਾਇਆ ਗਿਆ ਹੈ। ਉਹਦੇ ਨਾਲ ਹੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਮਾਡਲ ਵੀ ਬਣਾਇਆ ਗਿਆ ਹੈ ।

ਉਹਨਾਂ ਦੱਸਿਆ ਕਿ ਇਹ ਮਾਡਲਾਂ ਨੂੰ ਲਾਈਫ ਟਾਈਮ ਕੁਝ ਵੀ ਨਹੀਂ ਹੁੰਦਾ । ਤਕਰੀਬਨ 100 ਸਾਲ ਵੀ ਜੇਕਰ ਇਹ ਮਾਡਲ ਰਹਿਣ ਤਾਂ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈ। ਉਹਨਾਂ ਦੱਸਿਆ ਕਿ ਜੂਨ 1984 ‘ਦੇ ਘੱਲੂਘਾਰੇ ਦਾ ਮਾਡਲ ਆਸਟਰੇਲੀਆ ,ਕੈਨੇਡਾ ,ਅਮਰੀਕਾ ਦੀ ਧਰਤੀ ਤੇ ਜਾਂ ਹੋਰ ਮੁਲਕਾ ਚ ਬਣਾ ਕੇ ਭੇਜੇ ਗਏ ਹਨ। ਜਲਦ ਹੀ ਇਹ ਮਾਡਲ ਸ਼ਿਪਿੰਗ ਰਾਹੀ ਫਿਲੀਪੀਨਜ਼ ਦੀ ਧਰਤੀ ਲਈ ਰਵਾਨਾ ਹੋਣਗੇ। ਉਹਨਾਂ ਦੱਸਿਆ ਕਿ ਇਹ ਮਾਡਲ ਬਣਾਉਣ ਸਮੇਂ ਪੂਰੀ ਮਰਿਆਦਾ ਦੀ ਪਾਲਣਾ ਕੀਤੀ ਗਈ ਹੈ। ਮਰਿਆਦਾ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ । ਸੁੱਚੇ ਹੱਥਾਂ ਨਾਲ ਅਤੇ ਚੱਪਲਾਂ ਨੂੰ ਬਿਲਕੁਲ ਦੂਰ ਰੱਖ ਕੇ ਸਿਰ ਢੱਕ ਕੇ ਇਹ ਪੂਰੀ ਰਹਿਤ ਮਰਿਆਦਾ ਨਾਲ ਕੰਮ ਕੀਤਾ ਜਾਂਦਾ ਹੈ ਤਾਂ ਹੀ ਸ਼੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਆਪ ਸਹਾਈ ਹੋ ਕੇ ਕਾਰਜ ਸੰਪੰਨ ਕਰਵਾਉਂਦੇ ਹਨ ।

#saddatvusa#sridarbarsahibji#sriamritsarsahibji#paperartist#GurpreetSingh#darbarsahibmodel#Philippines#sikh#museum

LEAVE A REPLY

Please enter your comment!
Please enter your name here