ਫਲੋਰੀਡਾ ਹਾਦਸੇ ਤੋਂ ਬਾਅਦ ਸਿੱਖ ਟਰੱਕਰਾਂ ਉੱਤੇ ਨਫਰਤੀ ਹਮਲਿਆਂ ਵਿੱਚ ਹੋਇਆ ਵਾਧਾ !

0
46

ਫਲੋਰੀਡਾ ਟਰਨਪਾਈਕ ‘ਤੇ ਸਿੱਖ ਡਰਾਈਵਰ ਦੇ ਕਾਰਨ ਹੋਏ ਘਾਤਕ ਹਾਦਸੇ ਤੋਂ ਬਾਅਦ ਅਮਰੀਕਾ ਵਿੱਚ ਹੁਣ ਸਿੱਖ ਟਰੱਕਰਾਂ ਵਿਰੁੱਧ ਨਫ਼ਰਤੀ ਹਮਲਿਆਂ ਦੀ ਘਟਨਾਵਾਂ ਤੇਜ਼ੀ ਨਾਲ ਸਾਹਮਣੇ ਆ ਰਹੀਆਂ ਹਨ। ਇਸ ਹਾਦਸੇ ਵਿੱਚ ਇੱਕ ਮਿਨੀ ਵੈਨ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ! ਹਾਦਸੇ ਤੋਂ ਬਾਅਦ ਕਈ ਸਿੱਖ ਡਰਾਈਵਰਾਂ ਨੇ ਦੱਸਿਆ ਕਿ ਉਹਨ੍ਹਾਂ ਦੇ ਟਰੱਕ ‘ਤੇ ਬੋਤਲਾਂ ਅਤੇ ਆਂਡੇ ਸੁੱਟੇ ਗਏ ਹਨ !

ਓਕਲਾਹੋਮਾ ਦੇ ਇੱਕ ਟਰੱਕ ਸਟਾਪ ‘ਤੇ ਇੱਕ ਡਰਾਈਵਰ ਨੂੰ ਸ਼ਾਵਰ ਲੈਣ ਤੋਂ ਵੀ ਰੋਕ ਦਿੱਤਾ ਗਿਆ ! ਕੁਝ ਟਰੱਕ ਡਰਾਈਵਰਾਂ ਨੇ ਕਿਹਾ ਕਿ ਸੜਕ ‘ਤੇ ਉਹਨਾਂ ਨੂੰ “ਟਾਵਲ ਹੈਡ” ਕਹਿ ਕੇ ਤਾਨੇ ਮਾਰ ਰਹੇ ਜਾ ਰਹੇ ਹਨ ! ਕੈਲੀਫੋਰਨੀਆ ਦੀਆਂ ਵੱਡੀਆਂ ਟਰੱਕਿੰਗ ਕੰਪਨੀਆਂ ਨੇ ਵੀ ਇਸ ਸਥਿਤੀ ‘ਤੇ ਚਿੰਤਾ ਜਤਾਈ ਹੈ। ਗਿਲਸਨ ਟਰੱਕਿੰਗ ਦੇ ਸੀਈਓ (CEO) ਹਸਿਮਰਨ ਸਿੰਘ ਨੇ ਕਿਹਾ ਕਿ ਇੱਕ ਹਾਦਸੇ ਦੀ ਗਲਤੀ ਦਾ ਭਾਰ ਪੂਰੀ ਕਮਿਊਨਿਟੀ ਨੂੰ ਨਹੀਂ ਝੱਲਣਾ ਚਾਹੀਦਾ ! ਪਰ ਦੁੱਖ ਦੀ ਗੱਲ ਇਹ ਹੈ ਕਿ ਕਈ ਡਰਾਈਵਰ ਹੁਣ ਡਰ ਕਰਕੇ ਨੌਕਰੀਆਂ ਛੱਡਣ ਦੀ ਸੋਚ ਰਹੇ ਹਨ !ਸਿੱਖ ਸੰਗਠਨ Sikh Coalition ਅਤੇ United Sikhs ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਫਰਤੀ ਹਮਲਿਆਂ ‘ਤੇ ਕਾਰਵਾਈ ਕੀਤੀ ਜਾਵੇ ! ਉਹਨ੍ਹਾਂ ਨੇ ਕਿਹਾ ਹੈ ਕਿ ਐਫਬੀਆਈ (FBI) ਦੀਆਂ ਤਾਜ਼ਾ ਰਿਪੋਰਟਾਂ ਮੁਤਾਬਿਕ ਸਿੱਖ ਅਮਰੀਕਾ ਵਿੱਚ ਸਭ ਤੋਂ ਵੱਧ ਨਿਸ਼ਾਨੇ ਤੇ ਰਹਿਣ ਵਾਲੇ ਧਾਰਮਿਕ ਗਰੁੱਪਾਂ ਵਿੱਚੋਂ ਇੱਕ ਹਨ ! ਟਰੱਕਿੰਗ ਸਿੱਖਾਂ ਲਈ ਸਿਰਫ ਰੋਜ਼ੀ ਰੋਟੀ ਨਹੀਂ ਬਲਕਿ ਧਾਰਮਿਕ ਆਜ਼ਾਦੀ ਦਾ ਵੀ ਸਾਧਨ ਹੈ ! ਇਸੇ ਕਰਕੇ ਕਮਿਊਨਿਟੀ ਮੰਨਦੀ ਹੈ ਕਿ ਕੁਝ ਹਾਦਸਿਆਂ ਦੇ ਆਧਾਰ ‘ਤੇ ਨਫਰਤ ਫੈਲਾਉਣਾ ਨਾ-ਇਨਸਾਫ਼ੀ ਹੈ !

#saddatvusa#sikhtruckers#inAmerica#Hated#NewsUpdate

LEAVE A REPLY

Please enter your comment!
Please enter your name here