ਵਾਸ਼ਿੰਗਟਨ : ਸ਼ੂਗਰ ਦੇ ਮਰੀਜ਼ਾਂ ਜਾਂ ਜਿਆਦਾ ਸਰੀਰਕ ਵਜਨ ਵਾਲੇ ਲੋਕਾਂ ਨੂੰ ਹੁਣ ਅਮਰੀਕਾ ਦਾ ਵੀਜ਼ਾ ਨਹੀਂ ਮਿਲੇਗਾ ! ਹਾਂਜੀ ਟਰੰਪ ਸਰਕਾਰ ਵੱਲੋਂ ਦੁਨੀਆਂ ਭਰ ਵਿੱਚ ਤੈਨਾਤ ਵੀਜ਼ਾ ਅਫਸਰਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਸਿਹਤ ਸਮੱਸਿਆਵਾਂ ਦੇ ਆਧਾਰ ‘ਤੇ ਹੁਣ ਵੀਜ਼ਾ ਅਰਜ਼ੀਆਂ ਰੱਦ ਕਰ ਦਿੱਤੀਆਂ ਜਾਣ, ਅਤੇ ਬਜ਼ੁਰਗਾਂ ਨੂੰ ਕਿਸੇ ਵੀ ਹਾਲਤ ਵਿੱਚ ਜਹਾਜ਼ ਚੜਨ ਦੀ ਇਜਾਜ਼ਤ ਨਾ ਦਿੱਤੀ ਜਾਵੇ, ਕਿਉਂਕਿ ਅਜਿਹੇ ਲੋਕ ਅਮਰੀਕਾ ਦਾਖਲ ਹੋਣ ਮਗਰੋਂ ਸਰਕਾਰ ਉੱਤੇ ਬੋਝ ਬਣ ਸਕਦੇ ਹਨ ! ਵਿਦੇਸ਼ ਵਿਭਾਗ ਵੱਲੋਂ ਜਾਰੀ ਹਦਾਇਤਾਂ ਵਿੱਚ ਦਿਲ ਦੇ ਰੋਗਾਂ, ਸਾਹ ਦੇ ਰੋਗਾਂ, ਕੈਂਸਰ ਪੀੜਿਤ, ਲੋਕਾਂ ਦਾ ਇਹ ਡਾਇਬਟੀਜ਼, ਮੈਟਾਬੋਲਿਕ ਡਿਸੀਜ਼, ਨਿਊਰੋਲੋਜੀਕਲ ਡੀਸੀਜ਼, ਅਤੇ ਮੈਂਟਲ ਹੈਲਥ ਕੰਡੀਸ਼ਨਜ਼ ਨੂੰ ਸ਼ਾਮਿਲ ਕਰਦਿਆਂ ਕਿਹਾ ਗਿਆ ਹੈ ਕਿ, ਇਹਨਾਂ ਬਿਮਾਰੀਆਂ ਦੇ ਇਲਾਜ ਤੇ ਲੱਖਾਂ ਡਾਲਰ ਖਰਚ ਹੋ ਸਕਦੇ ਹਨ ! ਜਿਸ ਦੇ ਮੱਦੇ ਨਜ਼ਰ ਬਿਨੇਕਾਰਾਂ ਦੀ ਵੀਜ਼ਾ ਅਰਜ਼ੀ ਵੀ ਰੱਦ ਕਰ ਦਿੱਤੀ ਜਾਵੇ !
ਵੀਜ਼ਾ ਅਫਸਰਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਬਿਨੇਕਾਰਾਂ ਦੀ ਆਰਥਿਕ ਹਾਲਤ ਨੂੰ ਡੰਘਾਈ ਨਾਲ ਜਾਂਚਿਆ ਜਾਵੇ ਅਤੇ ਯਕੀਨੀ ਬਣਾਇਆ ਜਾਵੇ ਕਿ, ਸਿਹਤ ਸੰਬੰਧਿਤ ਬਿਨੇਕਾਰ ਅਮਰੀਕਾ ਸਰਕਾਰ ਦੀ ਮਦਦ ਤੋਂ ਬਗੈਰ ਆਪਣਾ ਇਲਾਜ ਕਰਵਾਉਣ ਦੀ ਤਾਕਤ ਰੱਖਦਾ ਹੋਵੇ। ਟਰੰਪ ਸਰਕਾਰ ਦੇ ਹੁਕਮ ਇੱਥੇ ਹੀ ਨਹੀਂ ਰੁਕਦੇ ਅਤੇ ਸਾਰੀਆਂ ਹੱਦਾਂ ਪਾਰ ਕਰਦਿਆਂ ਕਿਹਾ ਗਿਆ ਹੈ ਕਿ ਬਿਨੇਕਾਰ ਦੇ ਬੱਚਿਆਂ ਸਣੇ ਹਰ ਪਰਿਵਾਰਕ ਮੈਂਬਰ ਦੀ ਸਿਹਤ ਨਾਲ ਸੰਬੰਧਿਤ ਜਾਣਕਾਰੀ ਮੌਜੂਦ ਹੋਣੀ ਚਾਹੀਦੀ ਹੈ। ਜੇ ਕੋਈ ਪਰਿਵਾਰਕ ਮੈਂਬਰ ਸਰੀਰਕ ਤੌਰ ਤੇ ਸਮਰੱਥ ਨਹੀਂ ਜਾਂ ਗੰਭੀਰ ਬਿਮਾਰੀਆਂ ਨਾਲ ਪੀੜਤ ਹੈ ਜਾਂ ਖਾਸ ਜਰੂਰਤਾਂ ਵਾਲੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਤਾਂ ਸਖ਼ਤੀ ਵਰਤੀ ਜਾਵੇ !
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਯੂ.ਐਸ. ਵੀਜ਼ਾ ਲਈ ਪਹਿਲਾਂ ਹੀ ਮੈਡੀਕਲ ਟੈਸਟਾਂ ਵਿੱਚੋਂ ਲੰਘਣਾ ਪੈਂਦਾ ਹੈ, ਪਰ ਹੁਣ ਨਵੇਂ ਹੁਕਮ ਬੇਹਦ ਸਖ਼ਤ ਮੰਨੇ ਜਾ ਰਹੇ ਹਨ। ਤਾਜ਼ਾ ਹਦਾਇਤਾਂ ਟਰੰਪ ਸਰਕਾਰ ਦੀ ਉਸ ਮੁਹਿੰਮ ਦਾ ਹਿੱਸਾ ਦੱਸੀਆਂ ਜਾ ਰਹੀਆਂ ਹਨ, ਜਿਸ ਤਹਿਤ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਡਿਪੋਰਟ ਕੀਤਾ ਜਾ ਰਿਹਾ ਹੈ।
ਇਮੀਗ੍ਰੇਸ਼ਨ ਖੇਤਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ, ਇਸ ਨਾਲ ਹੁਣ ਵੀਜ਼ਾ ਅਰਜ਼ੀਆਂ ਰੱਦ ਹੋਣ ਦਾ ਸਿਲਸਿਲਾ ਵੱਧ ਜਾਵੇਗਾ। ਵੀਜ਼ਾ ਅਫਸਰ ਕੋਈ ਵੀ ਬਹਾਨਾ ਬਣਾਉਂਦਿਆਂ ਪਾਸਪੋਰਟ ਉੱਤੇ ਮੋਹਰ ਲਾਉਣ ਤੋਂ ਇਨਕਾਰ ਕਰ ਸਕਦੇ ਹਨ !
#saddatvusa#AmericanPresident#DonaldTrump#strict#newvizarules#NewsUpdate#usa#news#immigration

