ਡੋਨਾਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਸਣੇ ਅੱਠ ਯੁੱਧਾਂ ਨੂੰ ਰੁਕਵਾਉਣ ਦਾ ਕੀਤਾ ਦਾਅਵਾ !

0
16

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਸਣੇ ਅੱਠ ਯੁੱਧਾਂ ਨੂੰ ਰੁਕਵਾਉਣ ਦੇ ਆਪਣੇ ਦਾਅਵੇ ਨੂੰ ਫਿਰ ਤੋਂ ਦੁਹਰਾਇਆ ਹੈ। ਇਹ ਬਿਆਨ ਟਰੰਪ ਨੇ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਓਵਲ ਆਫਿਸ ਵਿੱਚ ਬਾਈਲੇਟਰਲ ਮੀਟਿੰਗ ਦੌਰਾਨ ਦਿੱਤਾ !

2018 ਵਿੱਚ ਖਗੋਸ਼ੀ ਦੇ ਕਤਲ ਤੋਂ ਬਾਅਦ ਮੁਹੰਮਦ ਬਿਨ ਸਲਮਾਨ ਪਹਿਲੀ ਵਾਰ ਵਾਸ਼ਿੰਗਟਨ ਦੇ ਦੌਰੇ ‘ਤੇ ਹਨ ! ਇਸ ਮੌਕੇ ਟਰੰਪ ਨੇ ਖੁਦ ਆਪਣੀ ਤਾਰੀਫ ਕੀਤੀ ਅਤੇ ਕਿਹਾ ਮੈਂ ਹੁਣ ਤੱਕ ਅੱਠ ਯੁੱਧ ਹੋਕੇ ਹਨ !

ਇਸ ਵਿੱਚ ਜਿੰਨਾ ਮੈਂ ਸੋਚਿਆ ਸੀ, ਉਸ ਤੋਂ ਵੀ ਵੱਧ ਸਮਾਂ ਲੱਗਾ ਪਰ ਅਸੀਂ ਭਾਰਤ ਤੇ ਪਾਕਿਸਤਾਨ ਨੂੰ ਰੋਕਿਆ ! ਮੈਂ ਅਜਿਹੀ ਲੜਾਈ ਨੂੰ ਰੋਕਿਆ ਜੋ ਤਕਰੀਬਨ ਫਿਰ ਤੋਂ ਸ਼ੁਰੂ ਹੋਣ ਵਾਲੀ ਸੀ ਅਤੇ ਸਾਰਾ ਕੁਝ ਓਵਲ ਆਫਿਸ ਵਿੱਚ ਹੋਇਆ, ਭਾਵੇਂ ਟੈਲੀਫੋਨ ਤੇ ਜਾਂ ਫਿਰ ਉਹ ਆਪ ਆਏ ! ਇਸ ਵਿੱਚ ਕਈ ਨੇਤਾ ਆਏ ਤੇ ਓਵਲ ਆਫਿਸ ਵਿੱਚ ਆਪਣੇ ਸਮਝੌਤਿਆਂ ‘ਤੇ ਦਸਤਖਤ ਵੀ ਕੀਤੇ !

ਡੋਨਾਲਡ ਟਰੰਪ ਬਹੁਤ ਵੱਡੇ ਪੈਮਾਨੇ ਤੇ ਇਸ ਗੱਲ ਨੂੰ ਵਾਰ-ਵਾਰ ਕਹਿ ਰਹੇ ਹਨ ਕਿ ਉਹਨਾਂ ਨੇ ਵਾਰ ਰੋਕਣ ਲਈ ਟ੍ਰੇਡ ਟੈਰੀਫ ਦਾ ਇਸਤੇਮਾਲ ਕੀਤਾ, ਅਤੇ ਉਹਨਾਂ ਦੇ ਦਖ਼ਲ ਨੇ 24 ਘੰਟੇ ਦੇ ਅੰਦਰ ਅੰਦਰ ਇਸ ਸੰਘਰਸ਼ ਨੂੰ ਖਤਮ ਕਰ ਦਿੱਤਾ !

ਇਸ ਦਾਅਵੇ ਦਾ ਪਹਿਲਾਂ ਭਾਰਤ ਹੀ ਖੰਡਨ ਕਰ ਚੁੱਕਾ ਹੈ ! ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਭਾਰਤ ‘ਤੇ ਪਾਕਿਸਤਾਨ ਦੇ ਵਿੱਚ ਸਰਹੱਦ ਤੇ ਹੋਏ ਸੰਘਰਸ਼ਾਂ ਦਾ ਜ਼ਿਕਰ ਕਰ ਰਹੇ ਹਨ, ਜੋ ਇਸ ਸਾਲ ਮਈ ਵਿੱਚ ਭਾਰਤ ਵੱਲੋਂ ਆਪਰੇਸ਼ਨ ਸਿੰਦੂਰ ਤਹਿਤ ਪਾਕਿਸਤਾਨੀ ਅੱਤਵਾਦੀ ਕੈਂਪਾਂ ਤੇ ਕੀਤੇ ਗਏ ਹਮਲਿਆਂ ਦੇ ਬਾਅਦ ਹੋਏ ਹਨ। ਇਹ ਹਮਲਾ ਜੰਮੂ ਕਸ਼ਮੀਰ ਤੇ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਕੀਤਾ ਗਿਆ ਸੀ, ਜਿਸ ਵਿੱਚ 26 ਭਾਰਤੀ ਮਾਰੇ ਗਏ ਸਨ !

#saddatvusa#DonaldTrump#ceasefire#IndoPakWar#credit

LEAVE A REPLY

Please enter your comment!
Please enter your name here