ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਅਰਜਨਟੀਨਾ ਨੂੰ ਸਪਸ਼ਟ ਚੇਤਾਵਨੀ ਦੇ ਦਿੱਤੀ ਹੈ ,ਕਿ ਜੇਕਰ ਆਉਣ ਵਾਲੀਆਂ ਚੋਣਾਂ ਤੋਂ ਬਾਅਦ ਉਸ ਦੀ ਅੰਦਰੂਨੀ ਰਾਜਨੀਤੀ ਅਮਰੀਕਾ ਦੇ ਹਿੱਤਾਂ ਨਾਲ ਨਾ ਮਿਲੀ ਤਾਂ ਵਿੱਤੀ ਸਹਾਇਤਾ ਬੰਦ ਕਰ ਦਿੱਤੀ ਜਾਵੇਗੀ । ਟਰੰਪ ਨੇ ਵ੍ਹਾਇਟ ਹਾਊਸ ਵਿੱਚ ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਾਈਲੀ ਨਾਲ ਮੀਟਿੰਗ ਦੌਰਾਨ ਇਹ ਗੱਲ ਕਹੀ ! ਮਾਈਲੀ ਦੀਆਂ ਨੀਤੀਆਂ ਅਮਰੀਕੀ ਰਿਪਬਲੀਕਨ ਪਾਰਟੀ ਨਾਲ ਮੇਲ ਖਾਂਦੀਆਂ ਹਨ। ਅਰਜਨਟੀਨਾ ਵਿੱਚ ਇਸ ਮਹੀਨੇ ਦੇ ਅੰਤ ਵਿੱਚ ਚੋਣਾਂ ਹੋਣੀਆਂ ਹਨ !
ਟਰੰਪ ਨੇ ਮਾਈਲੀ ਦੇ ਬਾਮਪੰਥੀ ਵਿਰੋਧੀ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਉਸ ਦੀ ਵਿਚਾਰਧਾਰਾ ਨੇ ਅਰਜਨਟੀਨਾ ਨੂੰ ਮੁਸੀਬਤ ਵਿੱਚ ਧੱਕ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਅਰਜਨਟੀਨਾ ਉਹਨਾਂ ਵੱਲੋਂ ਵੇਖੇ ਸੁੰਦਰ ਦੇਸ਼ਾਂ ਵਿੱਚੋਂ ਇੱਕ ਹੈ ,ਅਤੇ ਅਸੀਂ ਚਾਹੁੰਦੇ ਹਾਂ ਕਿ ਇਹ ਕਾਮਯਾਬ ਹੋਵੇ ! ਆਰਥਿਕ ਵਿਗਿਆਨੀ ਮਾਈਲੀ ਨੂੰ ਟਰੰਪ ਨੇ ਪੂਰੀ ਤਰਾਂ ‘MAGA’ ਕਿਹਾ ਜੋ ਉਹਨਾਂ ਦੇ ਨਾਅਰੇ ਮੇਕ ਅਮਰੀਕਾ ਗ੍ਰੇਟ ਅਗੇਨ ਨੂੰ ਦਰਸਾਉਂਦਾ ਹੈ ,ਪਰ ਇਸ ਵਾਰ ਮੇਕ ਅਰਜਨਟੀਨਾ ਗ੍ਰੇਟ ਅਗੇਨ ਵੀ !
ਅਮਰੀਕੀ ਰਾਸ਼ਟਰਪਤੀ ਆਮ ਤੌਰ ਤੇ ਹੋਰ ਦੇਸ਼ਾਂ ਦੀਆਂ ਚੋਣਾਂ ਵਿੱਚ ਦਖ਼ਲ ਨਹੀਂ ਕਰਦੇ ਪਰ ,ਟਰੰਪ ਨੇ ਕਿਹਾ ਹੈ ਕਿ ਜੇ ਮਾਈਲੀ ਹਾਰ ਗਏ ਤਾਂ ਅਮਰੀਕਾ ਬਿਊਨਸ ਆਈਰਸ ਨਾਲ ਉਦਾਰਤਾ ਨਹੀਂ ਦਿਖਾਵੇਗਾ ਅਤੇ ਸਮਾਂ ਬਰਬਾਦ ਨਹੀਂ ਕਰੇਗਾ ! ਮਾਈਲੀ ਨੇ ਜਵਾਬ ਵਿੱਚ ਅੱਗੇ ਕਿਹਾ ਹੈ ਕਿ ਅਸੀਂ ਸ਼ਾਂਤੀਪੂਰਨ ਰਾਹ ਚੁਣ ਸਕਦੇ ਹਾਂ ਅਰਜਨਟੀਨਾ ਨੂੰ ਖੁਸ਼ਹਾਲੀ ਦਾ ਉਦਾਹਰਣ ਬਣਾ ਸਕਦੇ ਹਾਂ !
ਅਮਰੀਕੀ ਵਿੱਚ ਵਿੱਤੀ ਸਟਾਕ ਬੈਸੈਂਟ ਨੇ ਕਿਹਾ ਹੈ ,ਕਿ ਟਰੰਪ ਪ੍ਰਸ਼ਾਸਨ ਨੂੰ ਵਿਸ਼ਵਾਸ ਹੈ ਕਿ ਮੱਧਵਰਤੀ ਚੋਣਾਂ ਵਿੱਚ ਮਾਈਲੀ ਦਾ ਗਠਜੋੜ ਜਿੱਤੇਗਾ ਅਤੇ ਸੁਧਾਰ ਏਜੰਡਾ ਜਾਰੀ ਰੱਖੇਗਾ । ਟਰੰਪ ਮਾਈਲੀ ਮੀਟਿੰਗ ਦੀ ਮੀਟਿੰਗ ਨੇ ਅਰਜਨਟੀਨਾ ਵਿੱਚ ਸਿਆਸੀ ਅਖਾੜਾ ਭਖਾ ਦਿੱਤਾ ਹੈ । ਵਿਰੋਧੀ ਅਤੇ ਦੋ ਵਾਰ ਰਾਸ਼ਟਰਪਤੀ ਰਹੀ ਕ੍ਰਿਸਟੀਨਾ ਫਰਨਾਂਡੀਜ਼ ਡੀ ਕਿਰਚਨਰ ਨੇ ਸੋਸ਼ਲ ਮੀਡੀਆ ਤੇ ਲਿਖਿਆ ‘ਅਰਜਨਟੀਨਾ ਦੇ ਲੋਕੋ….. ਤੁਸੀਂ ਜਾਣਦੇ ਹੋ ਕੀ ਕਰਨਾ ਹੈ ?
#saddatvusa#Americanpresident#DonaldTrump#warningto#arjantina#President#NewsUpdate#usa#News#today