ਡਿਏਗੋ ਗਾਰਸੀਆ ‘ਚ ਫੌਜੀ ਕਾਰਵਾਈ ਤੋਂ ਪਿੱਛੇ ਨਹੀਂ ਹਟਣਗੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ !

0
7

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡਿਏਗੋ ਗਾਰਸੀਆ ਵਿੱਚ ਅਮਰੀਕੀ ਫੌਜੀ ਮੌਜੂਦਗੀ ਬਾਰੇ ਇੱਕ ਮਹੱਤਵਪੂਰਨ ਬਿਆਨ ਜਾਰੀ ਕੀਤਾ ਹੈ ! ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ, ਕਿ ਉਹ ਇਸ ਫੌਜੀ ਅੱਡੇ ਦੀ ਸੁਰੱਖਿਆ ਨਾਲ ਕਦੇ ਵੀ ਕੋਈ ਸਮਝੌਤਾ ਨਹੀਂ ਕਰਨਗੇ ! ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਵਿੱਖ ਵਿੱਚ ਕੋਈ ਸਮਝੌਤਾ ਟੁੱਟਦਾ ਹੈ ਜਾਂ ਅਮਰੀਕੀ ਫੌਜਾਂ ਨੂੰ ਖਤਰਾ ਹੁੰਦਾ ਹੈ, ਤਾਂ ਉਹਨਾਂ ਕੋਲ ਫੌਜੀ ਤੌਰ ਤੇ ਬੇਸ ਨੂੰ ਸੁਰੱਖਿਅਤ ਅਤੇ ਮਜ਼ਬੂਤ ਕਰਨ ਦਾ ਪੂਰਾ ਅਧਿਕਾਰ ਹੈ !

ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁਥ ਸੋਸ਼ਲ’ ‘ਤੇ ਕਿਹਾ ਹੈ, ਕਿ ਉਹਨਾਂ ਨੇ ਇਸ ਮੁੱਦੇ ਬਾਰੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਕਿਹਾ ਹੈ, ਕਿ ਹਿੰਦ ਮਹਾਂਸਾਗਰ ਦੇ ਵਿੱਚਕਾਰ ਸਥਿਤ ਇਹ ਬੇਸ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਬਹੁਤ ਜਰੂਰੀ ਹੈ। ਟਰੰਪ ਦੇ ਅਨੁਸਾਰ ਇਹਨਾਂ ਠਿਕਾਣਿਆਂ ਦੀ ਰਣਨੀਤਕ ਸਥਿਤੀ ਦੇ ਕਾਰਨ ਪਿਛਲੇ ਸਾਲ ਕਈ ਅਮਰੀਕੀ ਫੌਜੀ ਕਾਰਵਾਈਆਂ ਸਫਲ ਰਹੀਆਂ ਹਨ !

ਬ੍ਰਿਟੇਨ ਅਤੇ ਮਾਰੀਸ਼ਸ ਵਿਚਕਾਰ ਲੀਜ਼ ਸਮਝੌਤੇ ਬਾਰੇ ਟਰੰਪ ਨੇ ਕਿਹਾ ਹੈ, ਕਿ ਉਹ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਸਥਿਤੀ ਨੂੰ ਸਮਝਦੇ ਹਨ ! ਉਹਨਾਂ ਦਾ ਮੰਨਣਾ ਹੈ ਕਿ ਸਟਾਰਮਰ ਨੇ ਜਿਸ ਸੌਦੇ ‘ਤੇ ਗੱਲਬਾਤ ਕੀਤੀ ਸੀ, ਉਹ ਉਸ ਸਮੇਂ ਸਭ ਤੋਂ ਵਧੀਆ ਸੌਦਾ ਸੀ, ਪਰ ਉਸਨੇ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਭਵਿੱਖ ਵਿੱਚ ਇਹ ਸੌਦਾ ਟੁੱਟਦਾ ਹੈ ਜਾਂ ਬੇਸ ਨੂੰ ਕੋਈ ਖਤਰਾ ਹੁੰਦਾ ਹੈ ਤਾਂ ਉਹ ਫੌਜੀ ਕਾਰਵਾਈ ਕਰਨ ਤੋਂ ਬਿਲਕੁੱਲ ਵੀ ਨਹੀਂ ਝਿਜਕਣਗੇ !

ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੇਵਿਟ ਨੇ ਕਿਹਾ, ਕਿ ਟਰੰਪ ਨੇ ਸਟਾਰਮਰ ਨਾਲ ਸਿੱਧੀ ਗੱਲਬਾਤ ਕੀਤੀ ਹੈ ਅਤੇ ਉਹ ਉਹਨਾਂ ਦੇ ਸਟੈਂਡ ਦਾ ਸਮਰਥਨ ਕਰਦੇ ਹਨ ! ਲੇਵਿਟ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜੇ ਲੋੜ ਪਈ ਤਾਂ ਅਮਰੀਕਾ ਡਿਏਗੋ ਗਾਰਸੀਆ ਸਮੇਤ ਦੁਨੀਆਂ ਵਿੱਚ ਕਿਤੇ ਵੀ ਆਪਣੀਆਂ ਜਾਇਦਾਦਾਂ ਦੀ ਰੱਖਿਆ ਲਈ ਸਖਤ ਕਦਮ ਚੁੱਕੇਗਾ।

#saddatvusa#DonaldTrump#DiegoGarcia#NewsUpdate

LEAVE A REPLY

Please enter your comment!
Please enter your name here