ਟਰੰਪ ਸਰਕਾਰ ਵੱਲੋਂ ਹਜ਼ਾਰਾਂ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਨਵਾਂ ਤਰੀਕਾ !

0
6

ਵਾਸ਼ਿੰਗਟਨ – ਇਮੀਗ੍ਰੇਸ਼ਨ ਛਾਪੇ ਘਟਾਉਣ ਲਈ ਮਜਬੂਰ ਟਰੰਪ ਸਰਕਾਰ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਨਵਾਂ ਤਰੀਕਾ ਲਾਗੂ ਕਰ ਦਿੱਤਾ ਗਿਆ ਹੈ। ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹਰ ਪ੍ਰਵਾਸੀ ਨੂੰ ਇਮੀਗ੍ਰੇਸ਼ਨ ਹਿਰਾਸਤੀ ਕੇਂਦਰ ਵਿੱਚ ਭੇਜਣ ਦਾ ਨਿਯਮ ਚੁੱਪ ਚੁਪੀਤੇ ਲਾਗੂ ਕਰ ਦਿੱਤਾ ਗਿਆ ਹੈ, ਫ਼ਿਰ ਚਾਹੇ ਉਸਦੀ ਅਸਾਇਲਮ ਅਰਜ਼ੀ ‘ਤੇ ਇਮੀਗ੍ਰੇਸ਼ਨ ਅਦਾਲਤ ਵਿਚਾਰ ਕਿਉਂ ਨਾ ਰਹੀ ਹੋਵੇ !

ਦੂਜੇ ਪਾਸੇ ਇਮੀਗ੍ਰੇਸ਼ਨ ਅਦਾਲਤਾਂ ਦੇ ਜੱਜਾਂ ‘ਤੇ ਵੀ ਦਬਾਅ ਪਾਉਂਦਿਆਂ ਅਸਾਇਲਮ ਕਲੇਮ ਰੱਦ ਕਰਵਾਏ ਜਾ ਰਹੇ ਹਨ ! ਟ੍ਰਾਂਸੈਕਸ਼ਨਲ ਰਿਕਾਰਡਜ਼ ਐਕਸੈਸ ਕਲੀਅਰਿੰਗ ਹਾਊਸ ਦੇ ਅੰਕੜਿਆਂ ਦੇ ਮੁਤਾਬਿਕ 2022 ਤੋਂ 2024 ਦਰਮਿਆਨ 50 ਫੀਸਦੀ ਤੋਂ ਵੱਧ ਅਸਾਇਲਮ ਕਲੇਮ ਪ੍ਰਵਾਨ ਕੀਤੇ ਜਾ ਰਹੇ ਸਨ, ਪਰ 2025 ਵਿੱਚ ਇਹ ਆਂਕੜਾ ਸਿਰਫ 29 ਫੀਸਦੀ ਰਹਿ ਗਿਆ ਹੈ !

ਅਮਰੀਕਾ ਦੇ ਇਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ਵਿੱਚ ਬੰਦ ਪ੍ਰਵਾਸੀਆਂ ਦੀ ਗਿਣਤੀ 73,000 ਤੋਂ ਉੱਤੇ ਦੱਸੀ ਜਾ ਰਹੀ ਹੈ, ਅਤੇ ਇਹਨਾਂ ਵਿੱਚੋਂ ਜਿਆਦਾਤਰ ਉੱਤੇ ਸੈਲਫ ਡਿਪੋਰਟ ਹੋਣ ਦਾ ਦਬਾਅ ਪਾਇਆ ਜਾ ਰਿਹਾ ਹੈ !

ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਮੀਗ੍ਰੇਸ਼ਨ ਹਿਰਾਸਤੀਆਂ ਵੱਲੋਂ ਸੈਲਫ ਡਿਪੋਰਟ ਹੋਣ ਦੇ ਕਾਗਜ਼ਾਂ ‘ਤੇ ਦਸਤਖਤ ਕਰਨ ਦਾ ਆਂਕੜਾ 30 ਫੀਸਦੀ ਨੇੜੇ ਪਹੁੰਚ ਗਿਆ ਹੈ !

ਨਿਊਯਾਰਕ ਦੀ ਲੀਗਲ ਏਡ ਸੋਸਾਇਟੀ ਵੱਲੋਂ ਨਿਗਰਾਨ ਵਕੀਲ ਜੈਨੱ ਗਰਾਂਟ ਨੇ ਦੱਸਿਆ, ਕਿ ਇਮੀਗ੍ਰੇਸ਼ਨ ਹਿਰਾਸਤੀ ਕੇਂਦਰ ਵਿੱਚ ਇੰਨੇ ਬੱਦਤਰ ਹਾਲਾਤ ਪਹਿਲਾਂ ਕਦੇ ਵੀ ਨਹੀਂ ਦੇਖਣ ਨੂੰ ਮਿਲੇ ਸਨ। ਟਰੰਪ ਸਰਕਾਰ ਜਾਣ ਬੁਝ ਕੇ ਅਜਿਹਾ ਕਰ ਰਹੀ ਹੈ, ਤਾਂ ਕਿ ਪ੍ਰਵਾਸੀ ਤੰਗ ਆ ਜਾਣ ਅਤੇ ਸੈਲਫ ਡਿਪੋਟਰੇਸ਼ਨ ਦੇ ਕਾਗਜ਼ਾਂ ਤੇ ਦਸਤਖਤ ਕਰ ਦੇਣ ! ਮਿਸਾਲ ਵਜੋਂ ਛੇ ਸਾਲ ਦੀ ਉਮਰ ਵਿੱਚ ਅਮਰੀਕਾ ਦਾਖਲ ਹੋਈ ਵਿਲਮਾ ਇਸ ਵੇਲੇ 22 ਵਰਿਆਂ ਦੀ ਹੋ ਚੁੱਕੀ ਹੈ, ਅਤੇ ਲੂਈਜ਼ਿਆਨਾ ਸਟੇਟ ਯੂਨੀਵਰਸਿਟੀ ਦੇ ਨਰਸਿੰਗ ਸਕੂਲ ਤੋਂ ਡਿਗਰੀ ਵੀ ਹਾਸਲ ਕਰ ਚੁੱਕੀ ਹੈ, ਪਰ ਆਈਸ ਵਾਲਿਆ ਨੇ ਉਸਨੂੰ ਪਰਿਵਾਰ ਸਮੇਤ ਹਿਰਾਸਤ ਵਿੱਚ ਲੈ ਲਿਆ ਗਿਆ ਹੈ ! ਵਿਲਮਾ ਅਤੇ ਉਸ ਦੇ ਪਰਿਵਾਰ ਨੂੰ 2010 ਵਿੱਚ ਬਾਰਡਰ ‘ਤੇ ਰੋਕਿਆ ਗਿਆ ਸੀ, ਪਰ ਅਸਾਇਲਮ ਕੇਸ ਫਾਈਲ ਕਰਨ ਮਗਰੋਂ ਉਸਨੂੰ ਰਿਹਾਈ ਮਿਲ ਗਈ ਸੀ।

ਅਦਾਲਤੀ ਰਿਕਾਰਡ ਮੁਤਾਬਿਕ ਵਿਲਮਾ ਦੇ ਪਰਿਵਾਰ ਦਾ ਮੁਕਦਮਾ 2015 ਵਿੱਚ ਬੰਦ ਹੋ ਗਿਆ ਸੀ’ ਜਦੋਂ ਉਹ 12 ਸਾਲ ਦੀ ਸੀ ! ਸੀ.ਬੀ.ਐਸ. ਨਿਊਜ਼ ਦੀ ਰਿਪੋਰਟ ਮੁਤਾਬਿਕ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਨੇ ਵਿਲਮਾ ਦੇ ਮੁੱਦੇ ਤੇ ਕਿਹਾ, ਕਿ ਉਹ ਸ਼ਰੇਆਮ ਰੌਲਾ ਪਾਉਂਦੀ ਫਿਰਦੀ ਸੀ, ਕਿ ਉਸਨੇ ਕਦੇ ਅਮਰੀਕਾ ਵਿੱਚ ਲੀਗਲ ਸਟੇਟਸ ਨਹੀਂ ਮੰਗਿਆ, ਪਰ ਵਿਲਮਾ ਨੇ ਇਹਨਾਂ ਦਾਅਵਿਆਂ ਨੂੰ ਝੂਠਾ ਦੱਸਿਆ ! ਵਿਲਮਾ ਨੂੰ ਛੇ ਮਹੀਨੇ ਤੱਕ ਉਸਦੇ ਪਰਿਵਾਰ ਤੋਂ ਦੂਰ ਕਿਸੇ ਇਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਵਿੱਚ ਰੱਖਿਆ ਗਿਆ ਸੀ, ਅਤੇ ਉਸਦੇ ਆਲੇ ਦੁਆਲੇ ਅਜਿਹੇ ਲੋਕ ਮੌਜੂਦ ਰਹਿੰਦੇ ਸਨ, ਜਿਨ੍ਹਾਂ ਨੂੰ ਉਹ ਕਦੇ ਮਿਲੀ ਵੀ ਨਹੀਂ ਸੀ ! ਵਿਲਮਾ ਨੇ ਕਿਸੇ ਤਰੀਕੇ ਨਾਲ ਵਕੀਲ ਹਾਇਰ ਕੀਤਾ, ਕਿ ਇਮੀਗ੍ਰੇਸ਼ਨ ਜੱਜ ਅੱਗੇ ਬੋਂਡ ਦੀ ਅਰਜ਼ੀ ਦਾਇਰ ਕਰ ਦਿੱਤੀ ਜਾਵੇ, ਪਰ ਇੱਥੇ ਵੀ ਨਾਕਾਮ ਹੀ ਉਸਦੇ ਪੱਲੇ ਪਈ ! ਅਮੇਰੀਕਨ ਇਮੀਗ੍ਰੇਸ਼ਨ ਲੋਇਰਜ਼ ਐਸੋਸੀਏਸ਼ਨ ਕੋਲ ਮੌਜੂਦ ਮੀਮੋ ਵਿੱਚ ਸਪਸ਼ਟ ਤੌਰ ‘ਤੇ ਲਿਖਿਆ ਹੈ, ਕਿ ਇਮੀਗ੍ਰੇਸ਼ਨ ਹਿਰਾਸਤ ਦੇ ਮਾਮਲੇ ਵਿੱਚ ਕਿਸੇ ਦੀ ਵੀ ਨਹੀਂ ਸੁਣੀ ਜਾਵੇਗੀ।

ਜੈਨੱ ਗਰਾਂਟ ਦਾ ਇਸ ਬਾਰੇ ਕਹਿਣਾ ਸੀ, ਕਿ ਇਮੀਗ੍ਰੇਸ਼ਨ ਅਦਾਲਤਾਂ ਦੇ ਕੁਝ ਜੱਜ ਡਰੇ ਹੋਏ ਵੀ ਹਨ, ਕਿਉਂਕਿ ਟਰੰਪ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਦਰਜਨਾਂ ਜੱਜਾਂ ਨੂੰ ਬਰਖਾਸਤ ਕਰ ਦਿੱਤਾ ਸੀ। ਆਖਰਕਾਰ ਵਿਲਮਾ ਨੇ ਆਜ਼ਾਦੀ ਹਾਸਲ ਕਰਨ ਖਾਤਰ ਆਪਣੇ ਮੁਲਕ ਪਰਤਣ ਦੀ ਸਹਿਮਤੀ ਦੇ ਦਿੱਤੀ !

#Illegalimmigration#DonaldTrump#saddatvusa

LEAVE A REPLY

Please enter your comment!
Please enter your name here