ਵਾਸ਼ਿੰਗਟਨ : ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਉੱਤੇ ਹੁਣ ਇੱਕ ਹੋਰ ਕਾਰਵਾਈ ਕਰਦਿਆਂ ਟਰੰਪ ਸਰਕਾਰ ਵੱਲੋਂ ‘ਫੜੋ ਅਤੇ ਡਿਪੋਰਟ’ ਕਰੋ ਦੀ ਨੀਤੀ ਲਾਗੂ ਕਰ ਦਿੱਤੀ ਗਈ ਹੈ। ਜੀ ਹਾਂ ਹੁਣ ਪ੍ਰਵਾਸੀਆਂ ਨੂੰ ਉਹਨਾਂ ਦੇ ਜੱਦੀ ਮੁਲਕ ਦੀ ਬਜਾਏ ਕਿਸੇ ਅਨਜਾਣ ਮੁਲਕ ਵੱਲ ਭੇਜਣ ਲਈ ਸਿਰਫ 6 ਘੰਟੇ ਦਾ ਨੋਟਿਸ ਦਿੱਤਾ ਜਾਵੇਗਾ। ਜਦਕਿ ਇਸ ਤੋਂ ਪਹਿਲਾਂ ਪ੍ਰਵਾਸੀਆਂ ਨੂੰ ਕਿਸੇ ਗੈਰ ਮੁਲਕ ਵਿੱਚ ਭੇਜਣ ਤੋਂ ਪਹਿਲਾਂ 24 ਘੰਟੇ ਪਹਿਲਾਂ ਇਤਲਾਹ ਦਿੱਤੀ ਜਾਂਦੀ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਇਮੀਗ੍ਰੇਸ਼ਨ ਅਤੇ ਕਸਟਮਜ਼ ਅਤੇ ਐਨਫੋਰਸਮੈਂਟ ਦੇ ਕਾਰਜਕਾਰੀ ਡਾਇਰੈਕਟਰ ਟੋਡ ਲੀਔਨਜ਼ ਪਿਛਲੇ ਦਿਨੀਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ !
ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਮਰੀਕਾ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਕੋਸਟਾ ਰੀਕਾ ਅਲ ਸਲਵਾਡੋਰ ਅਤੇ ਪਨਾਮਾ ਡਿਪੋਟ ਕੀਤਾ ਜਾ ਚੁੱਕਾ ਹੈ ਜਦਕਿ ਉਹਨਾਂ ਦਾ ਇਹਨਾਂ ਮੁਲਕਾਂ ਨਾਲ ਕੋਈ ਵਾਰ ਵਾਸਤਾ ਨਹੀਂ ਸੀ। ਟਰੰਪ ਸਰਕਾਰ ਨੇ ਹੁਣ ਆਪਣੀ ਸੂਚੀ ਵਿੱਚ ਦੱਖਣੀ ਸੂਡਾਨ ਵਰਗਾ ਹਿੰਸਾਗ੍ਰਸਤ ਮੁਲਕ ਸ਼ਾਮਿਲ ਕਰ ਲਿਆ ਹੈ ! ਜਿੱਥੇ ਪ੍ਰਵਾਸੀਆਂ ਨੂੰ ਲਿਜਾ ਕੇ ਛੱਡ ਦਿੱਤਾ ਜਾਵੇਗਾ। ਇਸੇ ਦੌਰਾਨ ਰਵਾਂਡਾ ਸਰਕਾਰ ਵੀ ਡਿਪੋਰਟ ਪ੍ਰਵਾਸੀਆਂ ਨੂੰ ਪ੍ਰਵਾਨ ਕਰਨ ਬਾਰੇ ਗੱਲਬਾਤ ਵਿੱਚ ਰੁੱਝੀ ਹੋਈ ਹੈ ਪਰ ਮਨੁੱਖੀ ਅਧਿਕਾਰ ਕਾਰਕੁੰਨ ਇਸਦਾ ਵਿਰੋਧ ਕਰ ਰਹੇ ਹਨ।
ਟਰੰਪ ਦੇ ਬਾਰਡਰ ਜ਼ਾਰ ਟੋਮ ਹੋਮਨ ਨੇ ਕਿਹਾ ਕਿ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਵਾਸਤੇ ਜਲਦ ਹੀ ਕਈ ਮੁਲਕ ਲਿਖਤੀ ਸਹਿਮਤੀ ਦੇ ਰਹੇ ਹਨ ਅਤੇ ਹੁਣ ਪ੍ਰਵਾਸੀਆਂ ਨੂੰ ਪਹਿਲਾਂ ਨਾਲੋਂ ਵੀ ਤੇਜ਼ ਰਫਤਾਰ ਨਾਲ ਡਿਪੋਰਟ ਕੀਤਾ ਜਾ ਸਕੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਕਾਰਜਕਾਲ ਦੇ ਪਹਿਲੇ ਵਰੇ ਦੌਰਾਨ 10 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਚਾਹੁੰਦੇ ਹਨ ਪਰ ਮੌਜੂਦਾ ਰਫਤਾਰ ਜਿਆਦਾ ਤੇਜ਼ ਨਾ ਹੋਣ ਕਾਰਨ ਇਮੀਗ੍ਰੇਸ਼ਨ ਮਹਿਕਮੇ ਨੂੰ ਨਵੇਂ ਨਵੇਂ ਢੰਗ ਅਪਨਾਉਣੇ ਪੈ ਰਹੇ ਹਨ !
#saddatvusa#Illegalimmigration#america#Deportes#usagovernment#NewsUpdate#usanews