ਸੰਯੁਕਤ ਰਾਜ ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਨੇ ਇਸ ਸਾਲ 85 ਹਜ਼ਾਰ ਵੀਜ਼ੇ ਰੱਦ ਕਰ ਦਿੱਤੇ ਹਨ।
ਇਹ ਕਾਰਵਾਈ ਇਮੀਗ੍ਰੇਸ਼ਨ ਲਾਗੂ ਕਰਨ ਨੂੰ ਮਜ਼ਬੂਤ ਕਰਨ ਅਤੇ ਰਾਸ਼ਟਰੀ ਸੁਰੱਖਿਆ ਜਾਂਚ ਨੂੰ ਬਿਹਤਰ ਬਣਾਉਣ ਦੇ ਯਤਨਾਂ ਦਾ ਹਿੱਸਾ ਦੱਸੀ ਜਾ ਰਹੀ ਹੈ। ਰੱਦ ਕੀਤੇ ਗਏ ਵੀਜ਼ਿਆਂ ਵਿੱਚ 8 ਹਜ਼ਾਰ ਤੋਂ ਵੱਧ ਵਿਦਿਆਰਥੀ ਵੀਜ਼ੇ ਸ਼ਾਮਿਲ ਹਨ, ਜੋ ਪਿਛਲੇ ਸਾਲ ਨਾਲੋਂ ਦੁੱਗਣੇ ਹਨ। ਜਨਵਰੀ ਵਿੱਚ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਨੇ ਇਮੀਗ੍ਰੇਸ਼ਨ ਮੁੱਦਿਆਂ ਤੇ ਲਗਾਤਾਰ ਸਖ਼ਤ ਰੁਖ਼ ਅਪਣਾਇਆ ਹੈ। ਅਮਰੀਕੀ ਵਿਦੇਸ਼ੀ ਵਿਭਾਗ ਨੇ ਮੰਗਲਵਾਰ ਨੂੰ ਲਿਖਿਆ ਜਨਵਰੀ ਤੋਂ 85 ਹਜ਼ਾਰ ਵੀਜੇ ਰੱਦ ਕੀਤੇ ਗਏ ਹਨ। ਪੋਸਟ ਵਿੱਚ ਟਰੰਪ ਦੀ ਫੋਟੋ ਅਤੇ ਅਮਰੀਕਾ ਨੂੰ ਦੁਬਾਰਾ ਸੁਰੱਖਿਤ ਬਣਾਓ ਦਾ ਨਾਅਰਾ ਹੈ, ਜਿਸ ਦਾ ਭਾਵ ਹੈ ਕਿ ਇਹ ਕਦਮ ਅਮਰੀਕਾ ਨੂੰ ਸੁਰੱਖਿਤ ਬਣਾਉਣ ਲਈ ਚੁੱਕਿਆ ਗਿਆ ਹੈ !
ਅਧਿਕਾਰੀ ਨੇ ਦੱਸਿਆ ਹੈ ਕਿ ਵੀਜ਼ਾ ਰੱਦ ਕਰਨ ਦੇ ਸਭ ਤੋਂ ਆਮ ਕਾਰਨ DUI (ਨਸ਼ੇ ਹੇਠ ਗੱਡੀ ਚਲਾਉਣਾ), ਹਮਲਾ, ਅਤੇ ਚੋਰੀ ਸਨ ! ਇਹਨਾਂ ਅਪਰਾਧਾਂ ਵਿੱਚ ਵੀਜ਼ਾ ਰੱਦ ਕਰਨ ਦੇ ਅੱਧੇ ਮਾਮਲੇ ਸ਼ਾਮਿਲ ਸਨ। ਵੀਜ਼ਾ ਰੱਦ ਕਰਨ ਦੇ ਕਾਰਨਾਂ ਵਿੱਚ ਓਵਰ ਸਟੇਅਰਿੰਗ ਅਪਰਾਧਿਕ ਚਿੰਤਾਵਾਂ ਅਤੇ ਅੱਤਵਾਦ ਦਾ ਸਮਰਥਨ ਸ਼ਾਮਲ ਹੈ !
ਵੀਜ਼ਾ ਰੱਦ ਕਰਨ ਵਿੱਚ ਵਾਧਾ ਇਸ ਲਈ ਹੋਇਆ ਹੈ ਕਿਉਂਕਿ ਟਰੰਪ ਪ੍ਰਸ਼ਾਸਨ 55 ਮਿਲੀਅਨ ਵਿਦੇਸ਼ੀ ਨਾਗਰਿਕਾਂ ਲਈ ਆਪਣੀ ਨਿਰੰਤਰ ਜਾਂਚ ਨੀਤੀ ਦਾ ਵਿਸਥਾਰ ਕਰ ਰਿਹਾ ਹੈ, ਜਿਨਾਂ ਦੇ ਵੀਜ਼ੇ ਵੈਧ ਹਨ !
ਟਰੰਪ ਪ੍ਰਸ਼ਾਸਨ ਪਹਿਲਾਂ ਹੀ 19 ਦੇਸ਼ਾਂ ਤੋਂ ਯਾਤਰਾ ‘ਤੇ ਪਾਬੰਦੀ ਲਗਾ ਚੁੱਕਾ ਹੈ। ਟਰੰਪ ਪ੍ਰਸ਼ਾਸਨ ਨੇ ਹੋਰ ਇਮੀਗ੍ਰੇਸ਼ਨ ਰਸਤੇ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਯੂਐਸਆਈਐਸ ਨੇ ਕਿਹਾ ਹੈ ਕਿ ਉਹ ਚਿੰਤਾ ਵਾਲੇ ਦੇਸ਼ਾਂ ਦੇ ਲੋਕਾਂ ਦੇਆਂ ਗ੍ਰੀਨ ਕਾਰਡ ਅਰਜ਼ੀਆਂ ਦੀ ਦੁਬਾਰਾ ਜਾਂਚ ਕਰੇਗਾ ! ਏਜੰਸੀ ਨੇ ਸਾਰੀਆਂ ਸ਼ਰਨਾਰਥੀ ਅਰਜ਼ੀਆਂ ਦੇ ਫੈਸਲਿਆਂ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਹੈ।
#saddatvusa#usa#news#visa#updates#DonaldTrump#NewsUpdate#studentvisa#america

