ਟਰੰਪ ਨੇ 700 ਮਰੀਨ ਕਮਾਂਡੋ ਅਤੇ 2000 ਨੈਸ਼ਨਲ ਗਾਰਡ ਹੋਰ ਨਿਯੁਕਤ ਕੀਤੇ !

0
7

ਅਮਰੀਕਾ ‘ਚ ਕੈਲੀਫੋਰਨੀਆ ਸੂਬੇ ਦੇ Los Angles ਵਿੱਚ ਚੱਲ ਰਹੀ ਹਿੰਸਾ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ! ਇਹ ਹਿੰਸਕ ਵਿਰੋਧ ਪ੍ਰਦਰਸ਼ਨ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਵਿਰੁੱਧ ਹੋ ਰਹੇ ਹਨ ! ਇਸ ਪ੍ਰਦਰਸ਼ਨ ਨੂੰ ਰੋਕਣ ਲਈ ਟਰੰਪ ਨੇ 2000 ਹੋਰ ਨੈਸ਼ਨਲ ਗਾਰਡ ਨਿਯੁਕਤ ਕੀਤੇ ਹਨ ਅਤੇ ਹੁਣ ਇਹਨਾਂ ਦੀ ਗਿਣਤੀ 4000 ਹੋ ਗਈ ਹੈ ! ਇਸ ਤੋਂ ਇਲਾਵਾ 700 ਮਰੀਨ ਕਮਾਂਡੋ ਵੀ ਤਾਇਨਾਤ ਕਰਨ ਦਾ ਫੈਸਲਾ ਲਿਆ ਗਿਆ ਹੈ ਜੋ ਨੈਸ਼ਨਲ ਗਾਰਡਾਂ ਨਾਲ ਮਿਲ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ ! ਇਹ ਮਰੀਨ ਸੈਨਿਕ ਦੱਖਣੀ ਕੈਲੀਫੋਰਨੀਆ ਦੇ ਟਵੰਟੀ ਨਾਇਨ ਪਾਮਜ਼ ਬੇਸ ਤੋਂ ਆ ਰਹੇ ਹਨ ! ਇਸ ਤੋਂ ਪਹਿਲਾਂ ਟਰੰਪ ਨੇ Los Angles ਵਿੱਚ ਫੈਲੀ ਹਿੰਸਾ ਅਤੇ ਭੰਨਤੋੜ ਤੋਂ ਬਾਦ ਤਾਇਨਾਤ ਨੈਸ਼ਨਲ ਗਾਰਡਾਂ ਦੀ ਪ੍ਰਸ਼ੰਸਾ ਵੀ ਕੀਤੀ ਸੀ ! ਇਹਨਾਂ ਸੈਨਿਕਾਂ ਨੂੰ ਆਮ ਤੋਰ ਤੇ ਗਵਰਨਰ ਦੇ ਆਦੇਸ਼ਾਂ ਤੇ ਬੁਲਾਇਆ ਜਾਂਦਾ ਹੈ ਪਰ ਇਸ ਵਾਰ ਟਰੰਪ ਨੇ ਇਹਨਾਂ ਨੂੰ ਨਿਯੁਕਤ ਕੀਤਾ ਹੈ ! ਜ਼ਿਕਰਯੋਗ ਹੈ ਕਿ ਪ੍ਰਦਰਸ਼ਨ ਦੌਰਾਨ ਗੁੰਡਿਆਂ ਨੇ ਕਈ ਵਾਹਨ ਵੀ ਸਾੜੇ ਹਨ ਅਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਅਮਰੀਕੀ ਝੰਡੇ ਤੇ ਥੁੱਕਦੇ ਵੀ ਵੇਖਿਆ ਗਿਆ ਹੈ ! ਪ੍ਰਦਸ਼ਨਕਾਰੀਆਂ ਨੇ ਮਾਸਕ ਪਹਿਨੇ ਹੋਏ ਸਨ ! ਟਰੰਪ ਨੇ ਕਿਹਾ ਕਿ ਮਾਸਕ ਵਾਲਿਆਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ !

#saddatvusa #america #donaldtrump #marincomandos #nationalguards

LEAVE A REPLY

Please enter your comment!
Please enter your name here