ਟਰੰਪ ਦੀ ਵੱਡੀ ਕਾਰਵਾਈ, 34,000 ਪ੍ਰਵਾਸੀ ਕੀਤੇ ਕਾਬੂ, ਅਤੇ 50 ਸਾਲਾਂ ਤੋਂ ਅਮਰੀਕਾ ਰਹਿੰਦਾ ਬਜ਼ੁਰਗ ਕੀਤਾ ਡਿਪੋਰਟ !

0
5

ਵਾਸ਼ਿੰਗਟਨ – ਅਮਰੀਕਾ ਵਿੱਚ ਜਨਵਰੀ ਦੌਰਾਨ ਸੈਂਕੜੇ ਪੰਜਾਬੀਆ ਸਣੇ 34,000 ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕੀਤੇ ਜਾਣ ਦੀ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ, ਅਤੇ ਟਰੰਪ ਸਰਕਾਰ ਵੱਲੋਂ 50 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਬਜ਼ੁਰਗ ਨੂੰ ਵੀ ਡਿਪੋਰਟ ਕੀਤਾ ਜਾ ਰਿਹਾ ਹੈ। ਅਮਰੀਕਾ ਦੇ ਇਤਿਹਾਸ ਵਿੱਚ ਇਸ ਸਾਲ ਤੋਂ ਪਹਿਲਾਂ ਕਦੇ ਵੀ ਜਾਇਜ਼ ਤਰੀਕੇ ਨਾਲ ਮੁਲਕ ਵਿੱਚ ਦਾਖਲ ਹੋਏ ਅਤੇ ਫੌਜ ਵਿੱਚ ਸੇਵਾਵਾਂ ਨਿਭਾ ਚੁੱਕੇ ਪ੍ਰਵਾਸੀ ਨੂੰ ਡਿਪੋਰਟ ਨਹੀਂ ਕੀਤਾ ਗਿਆ ਸੀ ! ਪੋਤੇ ਪੋਤੀਆਂ ਵਾਲਾ ਗੋਡ ਫ਼ਰੀ ਵੇਡ ਪਿਛਲੇ ਪੰਜ ਮਹੀਨੇ ਤੋਂ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਵਾਲਿਆਂ ਦੀ ਹਿਰਾਸਤ ਵਿੱਚ ਹੈ, ਅਤੇ ਡਿਪੋਰਟ ਕਰਨ ਦੇ ਹੁਕਮ ਤੇ ਲੱਗੀ ਐਮਰਜੈਂਸੀ ਰੋਕ ਰੱਦ ਕਰ ਦਿੱਤੀ ਗਈ ਹੈ ! ਅਮਰੀਕਾ ਵਿੱਚ ਫੌਜ ਵਿੱਚ ਨਿਭਾਈ ਸੇਵਾ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ, ਅਤੇ ਸਿਰਫ ਟ੍ਰੈਫਿਕ ਸਿਗਨਲ ਦੀ ਉਲੰਘਣਾ ਨੂੰ ਆਧਾਰ ਬਣਾ ਕੇ ਦੇਸ਼ ਨਿਕਾਲੇ ਦਾ ਫੈਸਲਾ ਸੁਣਾ ਦਿੱਤਾ ਗਿਆ ਹੈ ! ਵੇਡ 1975 ਵਿੱਚ ਜਾਇਜ਼ ਤਰੀਕੇ ਨਾਲ ਅੱਲੜ ਉਮਰ ਵਿੱਚ ਅਮਰੀਕਾ ਪੁੱਜਾ ਸੀ, ਅਤੇ ਅਮਰੀਕਾ ਦੀ ਫੌਜ ਵਿੱਚ ਭਰਤੀ ਹੋ ਗਿਆ ਸੀ !

ਪਰਮਾਨੈਂਟ ਰੈਜ਼ੀਡੈਂਟ ਵਜੋਂ ਰਹਿ ਰਹੇ ਵੇਡ ਨੇ ਫੌਜ ਵਿੱਚ ਸੇਵਾ ਮੁਕਤ ਹੋਣ ਮਗਰੋਂ ਟੈਨਿਸ ਕੋਚ ਅਤੇ ਫੈਸ਼ਨ ਡਿਜ਼ਾਇਨਰ ਵਜੋਂ ਕੰਮ ਕੀਤਾ। ਪਰ 13 ਸਤੰਬਰ 2025 ਵਿੱਚ ਉਸਦੀ ਜ਼ਿੰਦਗੀ ਹੀ ਬਦਲ ਗਈ ਵੇਡ ਦੀ ਬੇਟੀ ਨੇ ਦੱਸਿਆ ਕਿ ਉਸਦੇ ਪਿਤਾ ਨੂੰ 2007 ਦੇ ਚੈੱਕ ਬਾਉਂਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ 2014 ਵਿੱਚ ਡਿਪੋਰਟ ਕਰਨ ਦੇ ਹੁਕਮ ਦਿੱਤੇ ਗਏ ਸਨ। ਪਰ ਪਿਛਲੇ ਵਰੇ ਤੱਕ ਕੋਈ ਇਮੀਗ੍ਰੇਸ਼ਨ ਅਫਸਰ ਫੜਨ ਨਹੀਂ ਸੀ ਆਇਆ ! ਸਾਧਾਰਨ ਗਲਤੀ ਨੂੰ ਆਧਾਰ ਬਣਾਉਂਦਿਆਂ ਵੇਡ ਦੀ ਡਿਪੋਰਟੇਸ਼ਨ ਕੀਤੀ ਜਾ ਰਹੀ ਹੈ, ਅਤੇ ਰਹਿਮ ਦੀ ਵੀ ਕੋਈ ਉਮੀਦ ਨਹੀਂ ਹੈ ! ਵੇਡ ਨੂੰ ਡਿਪੋਰਟ ਕਰਨ ਦੇ ਹੁਕਮ ਇਸ ਕਰਕੇ ਜਾਰੀ ਹੋਏ ਹਨ, ਕਿਉਂਕਿ ਉਹ ਮੁਕਦਮੇ ਦੀ ਸੁਣਵਾਈ ਦੌਰਾਨ ਪੇਸ਼ ਨਹੀਂ ਹੋਇਆ ਸੀ, ਪਰ ਵਕੀਲ ਦਾ ਦਾਅਵਾ ਹੈ ਕਿ ਉਸਨੂੰ ਕੋਈ ਵੀ ਅਦਾਲਤੀ ਨੋਟਿਸ ਨਹੀਂ ਸੀ ਮਿਲਿਆ !

#saddatvusa#Illegalimmigration#DonaldTrump#action#IllegalMigration#NewsUpdate

LEAVE A REPLY

Please enter your comment!
Please enter your name here