ਜੇ ਡੀ ਵੈਂਸ ਦੀ ਫੈਸਲਾਕੁੰਨ ਵੋਟ ਨਾਲ ਅਮਰੀਕੀ ਸੈਨੇਟ ਨੇ ‘One Big Beautiful’ ਬਿੱਲ ਕੀਤਾ ਪਾਸ !

0
5

ਅਮਰੀਕੀ ਰਾਸ਼ਟਰਪਤੀ Donald Trump ਨੂੰ ਮੰਗਲਵਾਰ ਨੂੰ ਬਹੁਤ ਵੱਡੀ ਕਾਨੂੰਨੀ ਜਿੱਤ ਮਿਲੀ ਹੈ। ਅਮਰੀਕੀ ਸੈਨੇਟ ਨੇ ਉਨਾਂ ਦੇ ਮਹੱਤਵਕਾਂਖੀ ਟੈਕਸ ਛੋਟ ਅਤੇ ਸਰਕਾਰੀ ਖਰਚ ਘਟਾਉਣ ਵਾਲੇ ਬਿੱਲ ਵਨ ਬਿੱਗ ਬਿਊਟੀਫੁਲ ਨੂੰ ਬਹੁਤ ਕਰੀਬੀ ਵੋਟਾਂ ਨਾਲ ਪਾਸ ਕਰ ਦਿੱਤਾ ਹੈ। ਟਰੰਪ ਨੂੰ ਇਹ ਜਿੱਤ ਅਜਿਹੇ ਸਮੇਂ ਮਿਲੀ ਜਦੋਂ ਉਹ ਇਸ ਬਿੱਲ ਨੂੰ ਲੈ ਕੇ ਅਰਬਪਤੀ ਕਾਰੋਬਾਰੀ ਐਲਨ ਮਸਕ ਨਾਲ ਟਕਰਾਅ ਵਿੱਚ ਹਨ ! ਮਸਕ ਦੇ ਬਿੱਲ ਦੇ ਸਖਤ ਵਿਰੋਧ ਤੋਂ ਬਾਅਦ ਟਰੰਪ ਨੇ ਉਹਨਾਂ ਨੂੰ ਅਮਰੀਕਾ ਤੋਂ ਕੱਢਣ ਦੀ ਧਮਕੀ ਵੀ ਦਿੱਤੀ ਹੈ।

ਸੈਨੇਟ ਵਿੱਚ ਬਿੱਲ ਦੇ ਹੱਕ ਅਤੇ ਵਿਰੋਧ ਵਿੱਚ 50-50 ਦੇ ਬਰਾਬਰ ਵੋਟਾਂ ਪਈਆਂ ਜਿਸ ਤੋਂ ਬਾਅਦ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਫੈਸਲਾਕੁੰਨ ਵੋਟ ਦਿੱਤੀ ਅਤੇ ਇਸ ਨੂੰ ਪਾਸ ਕਰਵਾ ਦਿੱਤਾ ! ਇਹ ਬਿੱਲ 940 ਪੰਨਿਆਂ ਦਾ ਹੈ, ਅਤੇ ਇਸ ਨੂੰ ਟਰੰਪ ਪ੍ਰਸ਼ਾਸਨ ਦੇ ਦੂਜੇ ਕਾਰਜ ਕਾਲ ਦਾ ਸਭ ਤੋਂ ਵੱਡਾ ਆਰਥਿਕ ਕਦਮ ਮੰਨਿਆ ਜਾ ਰਿਹਾ ਹੈ।

ਇਸ ਬਿੱਲ ਵਿੱਚ ਕੀ ਹੈ ?

ਇਸ ਬਿੱਲ ਵਿੱਚ ਟਰੰਪ ਦੇ ਪਹਿਲੇ ਕਾਰਜ ਕਾਲ ਵਿੱਚ ਦਿੱਤੀਆਂ ਗਈਆਂ ਟੈਕਸ ਕਟੌਤੀਆਂ ਨੂੰ 4.5 ਟ੍ਰਿਲੀਅਨ ਡਾਲਰ (ਲਗਭਗ 373 ਲੱਖ ਕਰੋੜ ਰੁਪਏ) ਤੱਕ ਵਧਾਉਣ ਦੀ ਵਿਵਸਥਾ ਹੈ ! ਇਸ ਤੋਂ ਇਲਾਵਾ ਮੈਡੀਕੇਡ ਸਿਹਤ ਪ੍ਰੋਗਰਾਮ ਵਿੱਚ 1.2 ਟ੍ਰਿਲੀਅਨ ਡਾਲਰ (ਲਗਭਗ 996 ਲੱਖ ਕਰੋੜ ਰੁਪਏ) ਦੀ ਕਟੌਤੀ ਕੀਤੀ ਜਾਵੇਗੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲਗਭਗ 1.2 ਕਰੋੜ ਗਰੀਬ ਅਤੇ ਅਪਾਹਜ ਅਮਰੀਕੀਆਂ ਦਾ ਸਿਹਤ ਬੀਮਾ ਕਵਰੇਜ ਪ੍ਰਭਾਵਿਤ ਹੋ ਸਕਦਾ ਹੈ !

#saddatvusa#JDVance#DonaldTrump#OneBigBeautifulBill#passed#american#Senate#NewsUpdate#usa

LEAVE A REPLY

Please enter your comment!
Please enter your name here