ਫਰਿਜ਼ਨੋ ਕੈਲੀਫੋਰਨੀਆ ਪੰਜਾਬ ਦੇ ਮਸ਼ਹੂਰ ਮਨੁੱਖੀ ਹੱਕਾਂ ਦੇ ਸੰਘਰਸ਼ੀ ਅਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਤੇ ਨਵਾਂ ਸਕੂਲ ਫਰਿਜ਼ਨੋ ਵਿੱਚ ਖੋਲਿਆ ਗਿਆ ਹੈ। ਇਸ ਸਕੂਲ ਦਾ ਉਦਘਾਟਨ ਸਮਾਰੋ ਲੰਘੇ ਵੀਰਵਾਰ ਬਹੁਤ ਹੀ ਜਜ਼ਬਾਤੀ ਅਤੇ ਇਤਿਹਾਸਿਕ ਮਾਹੌਲ ਵਿੱਚ ਹੋਇਆ ਜਿਸ ਵਿੱਚ ਸਥਾਨਕ ਪੰਜਾਬੀ ਭਾਈਚਾਰੇ ਨੇ ਭਰਪੂਰ ਹਿੱਸਾ ਲਿਆ ! ਉਦਘਾਟਨ ਸਮੇਂ ਖਾਲੜਾ ਜੀ ਦੀ ਜ਼ਿੰਦਗੀ ਅਤੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਭਾਸ਼ਣ ਦਿੱਤੇ ਗਏ ! ਵਿਦੇਸ਼ ਵਿੱਚ ਇਹ ਪਹਿਲੀ ਵਾਰੀ ਹੈ ਕਿ ਕਿਸੇ ਸਕੂਲ ਨੂੰ ਖਾਲੜਾ ਜੀ ਦੇ ਨਾਮ ਤੇ ਸਮਰਪਿਤ ਕੀਤਾ ਗਿਆ ਹੋਵੇ !ਇਸ ਸਕੂਲ ਦਾ ਸਕੂਲ ਦਾ ਉਦੇਸ਼ ਨਾ ਸਿਰਫ ਅਕਾਦਮਿਕ ਵਿਦਿਆ ਦੇਣਾ ਹੈ ਸਗੋਂ ਬੱਚਿਆਂ ਵਿੱਚ ਇਨਸਾਫ ਹੱਕਾਂ ‘ਤੇ ਇਨਸਾਨੀਅਤ ਲਈ ਲੜਨ ਦੀ ਪ੍ਰੇਰਨਾ ਵੀ ਪੈਦਾ ਕਰਨਾ ਹੈ !
#saddatvusa#JaswantSinghKhalra#school#opening#ceremony#frizno#usa#america