ਚੀਨ ਨਾਲ ਕੈਨੇਡਾ ਦੇ ਨਵੇਂ ਵਪਾਰ ਸਮਝੌਤੇ ਤੋਂ ਭੜਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ !

0
4

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧਮਕੀ ਦਿੱਤੀ ਹੈ ਕਿ ਜੇਕਰ ਅਮਰੀਕਾ ਦਾ ਉੱਤਰੀ ਗੁਆਂਢੀ ਚੀਨ ਨਾਲ ਵਪਾਰ ਸਮਝੌਤਾ ਕਰਦਾ ਹੈ, ਤਾਂ ਕੈਨੇਡਾ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ ਉੱਤੇ 100 ਫੀਸਦੀ ਟੈਰੀਫ ਲਗਾਇਆ ਜਾਵੇਗਾ !

ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ, ਕਿ ਜੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸੋਚਦੇ ਹਨ ਕਿ ਉਹ ਚੀਨ ਨੂੰ ਅਮਰੀਕਾ ਵਿੱਚ ਮਾਲ ਅਤੇ ਉਤਪਾਦ ਭੇਜਣ ਲਈ ਕੈਨੇਡਾ ਨੂੰ ਡਰੋਪ ਆਫ ਪੋਰਟ ਬਣਾਉਣ ਜਾ ਰਹੇ ਹਨ, ਤਾਂ ਉਹ ਬਹੁਤ ਗਲਤ ਹਨ !

ਟਰੰਪ ਵੱਲੋਂ ਪਿਛਲੇ ਸਾਲ ਵਪਾਰ ਜੰਗ ਛੇੜੇ ਜਾਣ ਤੋਂ ਬਾਅਦ ਕੈਨੇਡਾ ਨੇ ਇਸ ਮਹੀਨੇ ਕੈਨੇਡੀਅਨ ਖੇਤੀ ਉਤਪਾਦਾਂ ਉੱਤੇ ਘੱਟ ਆਯਾਤ ਟੈਕਸਾਂ ਦੇ ਬਦਲੇ ਚੀਨੀ ਇਲੈਕਟ੍ਰਿਕ ਗੱਡੀਆਂ ਉੱਤੇ ਟੈਰੀਫ ਘਟਾਉਣ ਲਈ ਇੱਕ ਸਮਝੌਤੇ ਉੱਤੇ ਗੱਲਬਾਤ ਕੀਤੀ ਸੀ ! ਟਰੰਪ ਨੇ ਬਾਅਦ ਵਿੱਚ ਕਾਰਨੀ ਨੂੰ ਰਾਸ਼ਟਰਪਤੀ ਦੇ ਸ਼ਾਂਤੀ ਬੋਰਡ ਵਿੱਚ ਸ਼ਾਮਿਲ ਹੋਣ ਦਾ ਸੱਦਾ ਵੀ ਰੱਦ ਕਰ ਦਿੱਤਾ ਸੀ, ਜੋ ਉਹ ਵਿਸ਼ਵ ਵਿਆਪੀ ਸੰਘਰਸ਼ਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨ ਲਈ ਬਣਾ ਰਹੇ ਹਨ !

#saddatvusa#AmericanPresident#DonaldTrump#Canada#USA#Tariffs#NewsUpdate#canedianpm#MarkCarney

LEAVE A REPLY

Please enter your comment!
Please enter your name here