ਖਾਲਸਾ ਸਾਜਨਾ ਦਿਵਸ ਮੈਰਿਸਵੈਲ ਵਾਸ਼ਿੰਗਟਨ ਵਿੱਚ ਸ਼ਰਧਾ ਭਾਵਨਾਂ ਨਾਲ਼ ਮਨਾਇਆ ਗਿਆ

0
404

(ਸਾਡਾ ਟੀਵੀ ) ਪੂਰੀ ਦੁਨੀਆਂ ਵਿੱਚ ਅੱਜ ਖਾਲਸਾ ਸਾਜਨਾਂ ਦਿਵਸ ਪੂਰੇ ਉਤਸ਼ਾਹ ਅਤੇ ਸ਼ਰਧਾ ਭਾਵਨਾਂ ਨਾਲ਼ ਮਨਾਇਆ ਗਿਆ ! ਗਰੇਟਰ ਸਿਆਟਲ ਦੇ ਸ਼ਹਿਰ ਮੈਰਿਸਵੈਲ ਦੇ ਗੁਰਦੁਆਰਾ ਸਾਹਿਬ ਵਿਖੇ ਵੀ ਸਮੂਹ ਸੰਗਤ ਨੇ ਇਸ ਦਿਹਾੜੇ ਭਰਵੀਂਆਂ ਹਾਜ਼ਰੀਆਂ ਭਰੀਆਂ ! ਸਰਦਾਰ ਬਲਬੀਰ ਸਿੰਘ ਉਸਮਾਨਪੁਰ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ਼ ਅਖੰਡ ਪਾਠ ਸਾਹਿਬ ਦੇ ਜਾਪ ਦੀ ਸਮਾਪਤੀ ਉਪਰੰਤ ਗੁਰਮਤਿ ਸਮਾਗਮ ਸਜਾਏ ਗਏ ! ਇਸ ਸਮਾਗਮ ਵਿੱਚ ਭਾਈ ਹਰਮੇਲ ਸਿੰਘ, ਸਿਮਰਨ ਸਿੰਘ ਅਤੇ ਭਾਈ ਸੋਹਨ ਸਿੰਘ ਦੇ ਜਥੇ ਵਲੋਂ ਕੀਰਤਨ ਦੁਅਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਇੰਦਰਜੀਤ ਸਿੰਘ ਬੱਲੋਵਾਲ਼, ਗੁਰਜਿੰਦਰ ਸਿੰਘ, ਪਰਮਿੰਦਰ ਸਿੰਘ ਅਤੇ ਜਸਵੀਰ ਸਿੰਘ ਦੇ ਕਵੀਸ਼ਰੀ ਜਥੇ ਵਲੋੰ ਗੁਰ ਇਤਿਹਾਸ ਅਤੇ ਕਵਿਤਾਵਾਂ ਨਾਲ਼ ਇਤਿਹਾਸਕ ਬਿਰਤਾਂਤ ਸੰਗਤਾਂ ਨਾਲ਼ ਸਾਂਝਾ ਕੀਤਾ ! ਦੀਵਾਨ ਦੀ ਸਮਾਪਤੀ ਉਪਰੰਤ ਸਰਦਾਰ ਬਲਬੀਰ ਸਿੰਘ ਉਸਮਾਨਪੁਰ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ! ਇਸ ਮੌਕੇ ਗੁਰਵਿੰਦਰ ਸਿੰਘ ਧਾਲੀਵਾਲ਼, ਹਰਚਰਨ ਸਿੰਘ ਸੰਧੂ, ਗੁਰਿੰਦਰ ਸਿੰਘ ਗਰੇਵਾਲ਼, ਮਨਦੀਪ ਸੰਘਾ, ਹਰਮਨਪਰੀਤ ਸਿੰਘ, ਇੰਦਰਜੀਤ ਸਿੰਘ ਬੱਲੋਵਾਲ਼ ਅਤੇ ਗਾਇਕ ਰਣਜੀਤ ਤੇਜੀ ਵੀ ਹਾਜ਼ਰ ਰਹੇ ! ਇਸ ਸਾਰੇ ਸਮਾਗਮ ਦੀ ਕਵਰੇਜ ਸਾਡਾ ਟੀਵੀ USA ਦੇ ਸੰਚਾਲਕ ਸਿਮਰਨ ਸਿੰਘ ਵਲੋਂ ਕੀਤੀ ਗਈ !

LEAVE A REPLY

Please enter your comment!
Please enter your name here