ਕੈਲੀਫੋਰਨੀਆ ਦੇ ਸੈਂਟਰਲ ਕੋਸਟ ਤੋਂ ਪ੍ਰਸ਼ਾਂਤ ਮਹਾਸਾਗਰ ਵਿੱਚ ਹਫਤੇ ਦੇ ਅੰਤ ਵਿੱਚ ਇੱਕ ਵਿਅਕਤੀ ਵਹਿ ਗਿਆ ਸੀ, ਜਿਸਦੀ ਪਛਾਣ ਨਿਊ ਜਰਸੀ ਤੋਂ ਇੱਕ ਫੌਜ ਦੇ ਸਿਪਾਹੀ ਵਜੋਂ ਹੋਈ ਹੈ।
ਮੋਂਟੇਰੀ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਲਾਪਤਾ ਵਿਅਕਤੀ ਦੀ ਪਛਾਣ 35 ਸਾਲਾ ਐਸਪੀਸੀ ਅਮਨਪ੍ਰੀਤ ਥਿੰਦ ਵਜੋਂ ਹੋਈ ਹੈ। ਅਧਿਕਾਰੀਆਂ ਨੇ ਕਿਹਾ ਕਿ ਥਿੰਦ ਮੋਂਟੇਰੀ ਦੇ ਡਿਫੈਂਸ ਲੈਂਗੂਏਜ ਇੰਸਟੀਚਿਊਟ ਵਿੱਚ ਪੜ੍ਹ ਰਿਹਾ ਸੀ, ਜਿੱਥੇ ਹਥਿਆਰਬੰਦ ਸੈਨਾਵਾਂ ਦੇ ਮੈਂਬਰ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਹਨ।
ਇੱਕ ਰਿਪੋਰਟ ਮੁਤਾਬਿਕ ਥਿੰਦ ਸ਼ਨੀਵਾਰ ਨੂੰ ਬਿਗ ਸੁਰ ਦੇ ਗੈਰਾਪਾਟਾ ਸਟੇਟ ਪਾਰਕ ਦੇ ਅੰਦਰ ਸੋਬੇਰੇਨਸ ਪੁਆਇੰਟ ‘ਤੇ ਆਪਣੇ ਦੋ ਸਾਥੀਆਂ ਨਾਲ ਉੱਥੇ ਮੌਜੂਦ ਸੀ ! ਤੇਜ਼ ਛੱਲਾਂ ਤਿੰਨਾਂ ਨੂੰ ਰੋੜ ਕੇ ਲੈ ਗਈਆਂ ! ਉਹਨਾਂ ਵਿੱਚੋਂ ਦੋ ਤਾਂ ਬਾਹਰ ਆ ਗਏ, ਪਰ ਅਮਨਪ੍ਰੀਤ ਨਾਂ ਆ ਸਕਿਆ, ਅਤੇ ਅਜੇ ਤੱਕ ਥਿੰਦ ਦੀ ਦੇਹ ਨਹੀਂ ਲੱਭੀ !
ਇੱਕ ਹਫ਼ਤਾ ਪਹਿਲਾਂ ਵਾਪਰੀ ਇਸ ਘਟਨਾ ਮਗਰੋਂ ਰਾਹਤ ਟੀਮਾਂ ਲਗਾਤਾਰ ਅਮਨਪ੍ਰੀਤ ਦੀ ਭਾਲ ਕਰ ਰਹੀਆਂ ਹਨ, ਪਰ ਅਜੇ ਤੱਕ ਕੋਈ ਸਫ਼ਲਤਾ ਨਹੀਂ ਮਿਲੀ !
#saddatvusa#AmanpreetSingh#california#news#sikhsoldier

