
ਅਮਰੀਕਾ ਤੋਂ ਬਾਦ ਹੁਣ ਕੈਨੇਡਾ ਵਿੱਚ ਵੀ ਗੈਰ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ ! ਕੈਨੇਡਾ ਬਾਰਡਰ ਸਰਵਿਸ ਏਜੇਂਸੀ ਨੇ ਦੇਸ਼ ਭਰ ਵਿੱਚ ਰਹਿ ਰਹੇ ਉਨ੍ਹਾਂ ਲਈ ਵੱਡੇ ਦੇਸ਼ ਨਿਕਾਲੇ ਦਾ ਐਲਾਨ ਕੀਤਾ ਹੈ , ਜਿਨਾਂ ਦੀ ਸਿਆਸੀ ਸ਼ਰਨ ਲਈ ਅਰਜੀ ਰੱਦ ਕਰ ਦਿੱਤੀ ਗਈ ਹੈ ਅਤੇ ਜੋ ਕੈਨੇਡਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਹਨ। ਜਿਨਾਂ ਦਾ ਅਪਰਾਧਾਂ ਨਾਲ ਕੋਈ ਸਬੰਧ ਰਿਹਾ ਹੈ ! ਕੈਨੇਡਾ ਦੇ ਮਸ਼ਹੂਰ ਇਮੀਗ੍ਰੇਸ਼ਨ ਮਾਹਰ ਪਰਵਿੰਦਰ ਸਿੰਘ ਮੋਂਟੂ ਦਾ ਕਹਿਣਾ ਹੈ ਕਿ ਇਹਨਾਂ 30 ਹਜਾਰ ਲੋਕਾਂ ਵਿੱਚੋਂ 88 ਫੀਸਦੀ ਉਹ ਲੋਕ ਹਨ ਜਿਨਾਂ ਦੀਆਂ ਸ਼ਰਨ ਪਟੀਸ਼ਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਏਜੰਸੀ ਦੀ ਸੂਚੀ ਵਿੱਚ ਉਹ ਵਿਦਿਆਰਥੀ ਵੀ ਸ਼ਾਮਿਲ ਹਨ ਜਿਹਨਾਂ ਨੇ ਆਪਣੀ ਪੜ੍ਹਾਈ ਅੱਧ ਵਿੱਚ ਛੱਡ ਦਿੱਤੀ ਸੀ ,ਅਤੇ ਨਾਲ ਹੀ ਜਿਨਾਂ ਦਾ ਟੂਰਿਸਟ ਵੀਜ਼ਾ ਖਤਮ ਹੋ ਗਿਆ ਸੀ , ਪਰ ਉਹ ਅਜੇ ਤੱਕ ਵਾਪਸ ਨਹੀਂ ਪਰਤੇ ਕੁਝ ਲੋਕ ਅਜਿਹੇ ਵੀ ਹਨ ਜੋ ਪੀ ਆਰ ਕਾਰਡ ਧਾਰਕ ਹੋਣ ਦੇ ਬਾਵਜੂਦ ਅਪਰਾਧਾਂ ਵਿੱਚ ਸ਼ਾਮਿਲ ਪਾਏ ਗਏ ਸਨ ! ਜਲਦੀ ਹੀ ਅਜਿਹੇ ਨੌਜਵਾਨਾਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਏਜੰਸੀ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਜੇ ਕੋਈ ਡਿਪੋਰਟ ਕੀਤਾ ਵਿਅਕਤੀ ਦੁਬਾਰਾ ਕੈਨੇਡੀਅਨ ਵੀਜ਼ਾ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਡਿਪੋਰਟ ਦਾ ਖ਼ਰਚਾ ਯਾਨੀ 3800 ਕੈਨੇਡੀਅਨ ਡਾਲਰ ਪਹਿਲਾਂ ਦੇਣੇ ਪੈਣਗੇ !