
ਕੁਵੈਤ ਦੀ ਸਰਕਾਰ ਨੇ 26 ਹਜ਼ਾਰ ਔਰਤਾਂ ਸਮੇਤ 37000 ਤੋਂ ਵੱਧ ਲੋਕਾਂ ਦੀ ਨਾਗਰਿਕਤਾ ਰੱਦ ਕਰ ਦਿੱਤੀ ਹੈ। ਇਸ ਕਦਮ ਨੂੰ ਅਮੀਰ ਸ਼ੇਖ ਮਸ਼ਾਲ ਅਹਿਮਦ ਅਲ ਅਹਿਮਦ ਅਲ ਸਬਾਹ ਦੇ ਸੁਧਾਰਵਾਦੀ ਏਜੰਡੇ ਦਾ ਹਿੱਸਾ ਦੱਸਿਆ ਜਾ ਰਿਹਾ ਹੈ ! ਜਿਸ ਦਾ ਉਦੇਸ਼ ਸਿਰਫ ਉਹਨਾਂ ਲੋਕਾਂ ਨੂੰ ਨਾਗਰਿਕਤਾ ਦੇਣਾ ਹੈ ਜਿਨਾਂ ਦੇ ਕਵੇਤ ਨਾਲ ਖੂਨ ਦੇ ਰਿਸ਼ਤੇ ਹਨ ! ਵਿਆਹ ਰਾਹੀਂ ਨਾਗਰਿਕਤਾ ਪ੍ਰਾਪਤ ਕਰਨ ਵਾਲੀਆਂ ਔਰਤਾਂ ਨੂੰ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਹੈ 1987 ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਅਜਿਹੀਆਂ ਔਰਤਾਂ ਨੂੰ ਨਾਗਰਿਕਤਾ ਦਿੱਤੀ ਗਈ ਸੀ ਜੋ ਹੁਣ ਰੱਦ ਕੀਤੀ ਜਾ ਰਹੀ ਹੈ ! ਨਾਗਰਿਕਤਾ ਰੱਦ ਕਰਨ ਤੋਂ ਪ੍ਰਭਾਵਿਤ ਲੋਕ ਹੁਣ ਕਾਨੂੰਨੀ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਨ ! ਬੈਂਕ ਖਾਤੇ ਫਰੀਜ਼ ਕੀਤੇ ਜਾ ਰਹੇ ਹਨ ! ਪੈਨਸ਼ਨਾਂ ਰੋਕੀਆਂ ਜਾ ਰਹੀਆਂ ਹਨ ਅਤੇ ਪਛਾਣ ਗਵਾਉਣ ਦਾ ਦਰਦ ਲੋਕਾਂ ਦਾ ਸਪਸ਼ਟ ਹੁੰਦਾ ਜਾ ਰਿਹਾ ਹੈ ! ਇਹਨਾਂ ਵਿੱਚ ਔਰਤਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ !
#saddatvusa#qatar#citizenship#cancelled#qatarwomens#married#citizenship