ਕਮਲਾ ਹੈਰਿਸ ਨੇ ਫਿਰ ਦਿੱਤੇ ਚੋਣ ਲੜਨ ਦੇ ਸੰਕੇਤ ,ਅਤੇ ਅਮਰੀਕਾ ਦੇ ਲੋਕਾਂ ‘ਤੇ ਜਤਾਇਆ ਵੱਡਾ ਭਰੋਸਾ !

0
9

ਵਾਸ਼ਿੰਗਟਨ : ਸਾਬਕਾ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੱਲੋਂ ਫਿਰ ਤੋਂ ਰਾਸ਼ਟਰਪਤੀ ਦੀ ਚੋਣ ਲੜਨ ਦੇ ਸੰਕੇਤ ਦਿੱਤੇ ਗਏ ਹਨ ! ਇੱਕ ਇੰਟਰਵਿਊ ਦੌਰਾਨ ਕਮਲਾ ਨੇ ਆਖਿਆ ਹੈ ਕਿ ਉਹ ਖੁਦ ਨੂੰ ਇੱਕ ਦਿਨ ਰਾਸ਼ਟਰਪਤੀ ਬਣਨ ਦੀ ਸੰਭਾਵਨਾ ਦੇ ਰੂਪ ਵਿੱਚ ਵੇਖਦੇ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਅਮਰੀਕਾ ਇੱਕ ਦਿਨ ਮਹਿਲਾ ਰਾਸ਼ਟਰਪਤੀ ਜ਼ਰੂਰ ਚੁਣੇਗਾ। ਅਮਰੀਕਾ ਦੀ ਸਾਬਕਾ ਉਪ ਰਾਸ਼ਟਰਪਤੀ ਹੁਣ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲੜ ਸਕਦੇ ਹਨ। ਉਹਨਾਂ ਇੱਕ ਚੈਨਲ ਨਾਲ ਕੀਤੀ ਗਈ ਇੰਟਰਵਿਊ ਵਿੱਚ ਆਖਿਆ ਕਿ ਉਹਨਾਂ ਦੀ ਰਾਜਨੀਤੀ ਹਾਲੇ ਖਤਮ ਨਹੀਂ ਹੋਈ ਇਹ ਉਸਦੀ ਰਗ ਰਗ ਵਿੱਚ ਵਸੀ ਹੋਈ ਹੈ ! ਇਸ ਕਰਕੇ ਉਹ ਪੂਰੀ ਜ਼ਿੰਦਗੀ ਲੋਕਾਂ ਦੀ ਸੇਵਾ ਕਰੇਗੀ। ਉਹਨਾਂ ਨੇ ਆਖਿਆ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਅਮਰੀਕਾ ਦੇ ਲੋਕ ਇੱਕ ਦਿਨ ਇੱਕ ਮਹਿਲਾ ਨੂੰ ਰਾਸ਼ਟਰਪਤੀ ਜਰੂਰ ਚੁਣਨਗੇ। ਕਮਲਾ ਹੈ ਇਸ ਨੇ ਆਪਣੀ ਕਿਤਾਬ ‘107 ਡੇਅਜ਼’ ਦੇ ਰਿਲੀਜ਼ ਹੋਣ ਤੋਂ ਬਾਅਦ ਕਈ ਇੰਟਰਵਿਊ ਵੀ ਦਿੱਤੇ ਹਨ।

ਇਹ ਕਿਤਾਬ 2024 ਵਿੱਚ ਡੈਮੋਕਰੇਟਿਕ ਪਾਰਟੀ ਦੇ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਹੈਰਿਸ ਤੇ ਤਜਰਬੇ ‘ਤੇ ਕੇਂਦਰਿਤ ਹੈ। ਕਿਉਂਕਿ ਉਸ ਸਮੇਂ ਦੇ ਰਾਸ਼ਟਰਪਤੀ ਜੋਅ ਬਾਈਡਨ ਦੌੜ ਤੋਂ ਬਾਹਰ ਹੋ ਗਏ ਸਨ ! ਉਹ ਆਖਿਰ ਵਿੱਚ ਰਿਪਬਲਿਕਨ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਕੋਲੋਂ ਹਾਰ ਗਈ ਸੀ। ਪਰ ਇੱਕ ਤਾਜ਼ਾ ਇੰਟਰਵਿਊ ਦੌਰਾਨ ਕਮਲਾ ਹੈਰਿਸ ਨੇ ਆਖਿਆ ਹੈ ਕਿ ਉਸ ਵਿੱਚ ਹਾਲੇ ਵੀ ਲੜਨ ਦੀ ਸਮਰੱਥਾ ਹੈ ਅਤੇ ਉਸਨੇ ਹਜੇ ਤੱਕ ਹਾਰ ਨਹੀਂ ਮੰਨੀ ਹੈ !

ਪਿਛਲੇ ਹਫਤੇ ਇੱਕ ਇੰਟਰਵਿਊ ਵਿੱਚ 60 ਸਾਲਾਂ ਦੀ ਹੈਰਿਸ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਨੇ 2028 ਵਿੱਚ ਦੁਬਾਰਾ ਚੋਣ ਲੜਨ ਦੇ ਵਿਚਾਰ ਨੂੰ ਨਹੀਂ ਤਿਆਗਿਆ ਹੈ !

ਉਹਨਾਂ ਆਖਿਆ ਕਿ ਉਹ ਆਪਣੇ ਆਪ ਨੂੰ ਪਾਰਟੀ ਦੀ ਇੱਕ ਸਮਰਪਿਤ ਨੇਤਾ ਵਜੋਂ ਦੇਖਦੇ ਹਨ ਅਤੇ 2026 ਦੀਆਂ ਮੱਧਕਾਲੀ ਚੋਣਾਂ ਲਈ ਪੂਰੀ ਮਿਹਨਤ ਨਾਲ ਤਿਆਰੀ ਕਰ ਰਹੇ ਹਨ !

#saddatvusa#KamlaHarris#ready#toelect#again#news#usa

LEAVE A REPLY

Please enter your comment!
Please enter your name here