ਅਰਬਪਤੀ ਐਲਨ ਮਸਕ ਨੇ ਪਿਛਲੇ ਹਫਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਆਪਣੀਆਂ ਕੁਝ ਸੋਸ਼ਲ ਮੀਡੀਆ ਪੋਸਟਾਂ ਤੇ ਅਫਸੋਸ ਪ੍ਰਗਟ ਕੀਤਾ ਹੈ। ਦੋਨਾਂ ਵਿਚਕਾਰ ਸ਼ਬਦੀ ਜੰਗ ਪਿਛਲੇ ਹਫਤੇ ਉਦੋਂ ਸ਼ੁਰੂ ਹੋਈ ਜਦੋਂ ਐਲਨ ਮਸਕ ਨੇ ਟਰੰਪ ਦੇ ਟੈਕਸ ਅਤੇ ਖਰਚ ਬਿੱਲ ਵਨ ਬਿੱਗ ਬਿਊਟੀਫੁਲ ਨੂੰ ਬਰਬਾਦੀ ਕਿਹਾ ! ਇਹ ਬਿਲ ਅਮਰੀਕਾ ਦੇ ਕਰਜੇ ਨੂੰ ਲਗਭਗ ਤਿੰਨ ਟ੍ਰਿਲੀਅਨ ਡਾਲਰ ਤੱਕ ਵਧਾਉਣ ਦੀ ਧਮਕੀ ਦਿੰਦਾ ਹੈ। ਮਸਕ ਨੇ ਇਸ ਬਿਲ ਦੀ ਆਲੋਚਨਾ ਕੀਤੀ ਅਤੇ ਕਿਹਾ ਇਹ ਅਮਰੀਕਾ ਦੇ ਨਾਗਰਿਕਾਂ ਤੇ ਕਰਜ਼ੇ ਦਾ ਬੋਝ ਪਾਵੇਗਾ ਹਾਲਾਂਕਿ ਐਲਨ ਮਸਕ ਨੇ ਕੁਝ ਤਿੱਖੇ ਟਵੀਟ ਹਟਾ ਦਿੱਤੇ ਹਨ ! ਪਰ ਟਰੰਪ ਨੇ ਕੋਈ ਨਰਮੀ ਨਹੀਂ ਦਿਖਾਈ ! ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮਸਕ 2026 ਦੀਆਂ ਮੱਧ ਮਿਆਦੀ ਚੋਣਾਂ ਵਿੱਚ ਡੈਮੋਕਰੇਟਸ ਦਾ ਸਮਰਥਨ ਕਰਦਾ ਹੈ ਤਾਂ ਇਸਦੇ ਬਹੁਤ ਗੰਭੀਰ ਨਤੀਜੇ ਹੋਣਗੇ। ਮਸਕ ਨੇ 2024 ਵਿੱਚ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਦੀ ਮੁਹਿੰਮ ਵਿੱਚ ਲਗਭਗ 288 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਸੀ। ਮਸਕ ਨੇ ਕਈ ਚੋਣ ਰੈਲੀਆਂ ਵਿੱਚ ਹਿੱਸਾ ਲਿਆ ਅਤੇ ਸਰਕਾਰੀ ਖਰਚੇ ਘੱਟ ਕਰਨ ਲਈ ਨਵੇਂ ਵਿਭਾਗ ਦੇ ਮੁਖੀ ਵੀ ਬਣੇ ! ਪਰ ਹੁਣ ਮਸਕ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਹੁਣ ਖੁੱਲ ਕੇ ਟਰੰਪ ਦਾ ਵਿਰੋਧ ਕਰ ਰਹੇ ਹਨ !
ਡੋਨਾਲਡ ਟਰੰਪ ਨੇ ਜਵਾਬੀ ਕਾਰਵਾਈ ਕਰਦਿਆਂ ਕਿਹਾ ਕਿ ਮਸਕ ਦਾ ਮਨੋਬਲ ਡਿੱਗ ਰਿਹਾ ਸੀ ਅਤੇ ਮੈਂ ਉਸ ਨੂੰ ਜਾਣ ਲਈ ਕਿਹਾ ਅਤੇ ਉਹ ਪਾਗਲ ਹੋ ਗਿਆ ਹਾਲਾਂਕਿ ਹੁਣ ਮਸਕ ਨੇ ਟਰੰਪ ਤੋਂ ਮਾਫੀ ਮੰਗ ਲਈ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਮਸਕ ਇਸ ਲੜਾਈ ਨੂੰ ਵਧਾਉਣ ਦੇ ਮੂਡ ਵਿੱਚ ਨਹੀਂ ਹੈ ਕਿਉਂਕਿ ਉਸਨੇ ਨਾ ਸਿਰਫ ਟਰੰਪ ਦੀ ਆਲੋਚਨਾ ਕੀਤੀ ਸਗੋਂ ਟਵੀਟਰ ਤੇ ਉਸਦੇ ਮਹਾਂਦੋਸ਼ ਦੀ ਵੀ ਮੰਗ ਕਰ ਦਿੱਤੀ ਸੀ !
#saddatvusa#elonmusk#DonaldTrump#blame#onsocialmedia#apologies