ਨਿਊਯਾਰਕ ਸਿਟੀ ਦੇ 112ਵੇਂ ਮੇਅਰ ਵਜੋਂ ਹਲਫ਼ ਲੈਣ ਮਗਰੋਂ ਜ਼ੋਹਰਾਨ ਮਮਦਾਨੀ ਨੇ ਲੋਕਾਂ ਲਈ ਬਿਨਾਂ ਕਿਸੇ ਡਰ ਦੇ ਡੱਟ ਕੇ ਕੰਮ ਕਰਨ ਦਾ ਫ਼ੈਸਲਾ ਲਿਆ ! ਉਹਨਾਂ ਮੇਅਰ ਵਜੋਂ ਵੀਰਵਾਰ ਨੂੰ ਨਵੇਂ ਸਾਲ ਦੇ ਪਹਿਲੇ ਦਿਨ ਤੇ ਹਲਫ਼ ਲਿਆ ਸੀ, ਅਤੇ ਕਰੀਬ 25 ਮਿੰਟਾਂ ਦੇ ਆਪਣੇ ਪਹਿਲੇ ਭਾਸ਼ਣ ‘ਚ ਉਹਨਾਂ ਨੇ ਲੋਕਾਂ ਦਾ ਮੁੜ ਦਿਲ ਜਿੱਤ ਲਿਆ !
ਭਾਰਤੀ ਫ਼ਿਲਮਸਾਜ਼ ਮੀਰਾ ਨਾਇਰ ਅਤੇ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਮਹਿਮੂਦ ਮੁਮਦਾਨੀ ਦੇ ਪੁੱਤਰ ਜ਼ੋਹਰਾਨ ਮਮਦਾਨੀ ਨੇ ਕਿਹਾ ਕਿ ਅਸੀਂ ਨਿਡਰਤਾ ਨਾਲ ਕੰਮ ਕਰਾਂਗੇ, ਅਸੀਂ ਭਾਵੇਂ ਹਮੇਸ਼ਾ ਸਫਲ ਨਹੀਂ ਹੋ ਸਕਦੇ, ਪਰ ਸਾਡੇ ਤੇ ਕੋਸ਼ਿਸ਼ ਨਾ ਕਰਨ ਦਾ ਦੋਸ਼ ਨਹੀਂ ਲੱਗੇਗਾ !
ਉਹਨਾਂ ਸੁਰੱਖਿਅਤ ਕਿਫਾਇਤੀ ਅਤੇ ਪੂਰੀ ਸਮਰੱਥਾ ਨਾਲ ਪ੍ਰਸ਼ਾਸਨ ਚਲਾਉਣ ਦਾ ਫ਼ੈਸਲਾ ਲਿਆ, ਅਤੇ ਕਿਹਾ ਕਿ ਪ੍ਰਸ਼ਾਸਨ ਕਦੇ ਵੀ ਕਾਰਪੋਰੇਟ ਦੇ ਲਾਲਚ ਅੱਗੇ ਨਹੀਂ ਝੁਕੇਗਾ, ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਤੋਂ ਕਦੇ ਵੀ ਭੱਜੇਗਾ ਨਹੀਂ !
ਕੜਾਕੇ ਦੀ ਠੰਡ ਦੇ ਬਾਵਜੂਦ ਸਿਟੀ ਹਾਲ ਨੇੜੇ ਮਮਦਾਨੀ ਨੂੰ ਸੁਣਨ ਲਈ ਵੱਡੀ ਗਿਣਤੀ ਵਿੱਚ ਲੋਕ ਖੜੇ ਸਨ ! ਲੋਕਾਂ ਨੇ ਕਿਹਾ ਕਿ ਨਵੇਂ ਵਰ੍ਹੇ ਦਾ ਆਗਾਜ਼ ਵੱਡੀਆਂ ਆਸਾਂ ਅਤੇ ਵਾਅਦਿਆਂ ਨਾਲ ਹੋ ਰਿਹਾ ਹੈ। ਮਮਦਾਨੀ ਨੇ ਨਿਊਯਾਰਕ ਦੇ ਲੋਕਾਂ ਨੂੰ ਸਾਂਝ ਦਾ ਸੁਨੇਹਾ ਦਿੰਦਿਆ ਕਿਹਾ ਕਿ, ਉਹ ਰਲ ਕੇ ਸ਼ਹਿਰ ਦੀ ਨਵੀਂ ਕਹਾਣੀ ਲਿਖਣਗੇ ! ਇਸ ਕਹਾਣੀ ਦੇ ਲੇਖਕ ਨਿਊਯਾਰਕ ਸ਼ਹਿਰ ਦੇ ਲੋਕ ਹੋਣਗੇ, ਅਤੇ ਉਹ ਮਸਜਿਦਾਂ ਗੁਰਦੁਆਰਿਆਂ ਮੰਦਰਾਂ ਤੇ ਚਰਚਾਂ ‘ਚ ਪ੍ਰਾਰਥਨਾ ਕਰ ਸਕਣਗੇ !

