ਵਾਸ਼ਿੰਗਟਨ : ਡੋਨਾਲਡ ਟਰੰਪ ਦੇ ਕਰੀਬੀ ਮੰਨੇ ਜਾਣ ਵਾਲੇ ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਨੇ ਭਾਰਤ ਚੀਨ ਅਤੇ ਬ੍ਰਾਜ਼ੀਲ ਤੇ 100% ਟੈਰੀਫ ਲਗਾਉਣ ਦੀ ਧਮਕੀ ਦਿੱਤੀ ਹੈ। ਉਹਨਾਂ ਕਿਹਾ ਕਿ ਜੇਕਰ ਇਹ ਤਿੰਨੇ ਦੇਸ਼ ਰੂਸ ਤੋਂ ਸਸਤਾ ਤੇਲ ਖਰੀਦਦੇ ਰਹਿਣਗੇ ਤਾਂ ਅਮਰੀਕਾ ਉਹਨਾਂ ਤੇ 100% ਟੈਰੀਫ ਲਗਾਏਗਾ ! ਉਹਨਾਂ ਇਹ ਵੀ ਕਿਹਾ ਕਿ ਅਮਰੀਕਾ ਇਹਨਾਂ ਦੇਸ਼ਾਂ ਇਹਨਾਂ ਤਿੰਨਾਂ ਦੇਸ਼ਾਂ ਦੀ ਆਰਥਿਕਤਾ ਨੂੰ ਤਬਾਹ ਕਰ ਦੇਵੇਗਾ ! ਲਿੰਡਸੇ ਗ੍ਰਾਹਮ ਟਰੰਪ ਦੀ ਰਿਪਬਲੀਕਨ ਪਾਰਟੀ ਦੇ ਸੀਨੀਅਰ ਸੈਨੇਟਰ ਹਨ ਉਹਨਾਂ ਨੂੰ ਅਮਰੀਕੀ ਵਿਦੇਸ਼ ਨੀਤੀ ਦਾ ਸਮਰਥਕ ਅਤੇ ਰੂਸ ਚੀਨ ਦਾ ਸਖਤ ਵਿਰੋਧੀ ਮੰਨਿਆ ਜਾਂਦਾ ਹੈ।
ਇੱਕ ਟੀਵੀ ਇੰਟਰਵਿਊ ਦੌਰਾਨ ਉਹਨਾਂ ਨੇ ਕਿਹਾ ਮੈਂ ਚੀਨ ਭਾਰਤ ਅਤੇ ਬ੍ਰਾਜ਼ੀਲ ਨੂੰ ਕਹਾਂਗਾ ਜੇਕਰ ਤੁਸੀਂ ਇਸ ਯੁੱਧ ਨੂੰ ਜਾਰੀ ਰੱਖਣ ਲਈ ਸਸਤਾ ਰੂਸੀ ਤੇਲ ਖਰੀਦਦੇ ਰਹੋਗੇ ਤਾਂ ਅਸੀਂ ਤੁਹਾਨੂੰ ਤਬਾਹ ਕਰ ਦੇਵਾਂਗੇ ਅਤੇ ਤੁਹਾਡੀ ਆਰਥਿਕਤਾ ਨੂੰ ਵੀ ਤਬਾਹ ਕਰ ਦੇਵਾਂਗੇ ਕਿਉਂਕਿ ਤੁਸੀਂ ਜੋ ਕਰ ਰਹੇ ਹੋ ਉਹ ਖੂਨ ਦਾ ਪੈਸਾ ਹੈ ! ਤੁਸੀਂ ਦੁਨੀਆਂ ਦੀ ਕੀਮਤ ਤੇ ਸਸਤਾ ਰੂਸੀ ਤੇਲ ਖਰੀਦ ਰਹੇ ਹੋ ਰਾਸ਼ਟਰਪਤੀ ਟਰੰਪ ਇਸ ਖੇਡ ਤੋਂ ਥੱਕ ਗਏ ਹਨ ਜੇ ਮੈਂ ਰਾਸ਼ਟਰਪਤੀ ਪੁਤਿਨ ਹੁੰਦਾ ਤਾਂ ਮੈਂ ਜਲਦੀ ਹੀ ਗੱਲਬਾਤ ਦੀ ਮੇਜ਼ ‘ਤੇ ਆ ਜਾਂਦਾ !
ਬ੍ਰਿਕਸ ਵਿੱਚ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਉਭਰਦੀਆਂ ਅਰਥਵਿਵਸਥਾਵਾਂ ਚੀਨ ਅਤੇ ਭਾਰਤ ਵੀ ਸ਼ਾਮਿਲ ਹਨ। ਇੱਕ ਰਿਪੋਰਟ ਅਨੁਸਾਰ ਭਾਰਤ ਅਤੇ ਚੀਨ ਰੂਸੀ ਕੱਚੇ ਤੇਲ ਦੇ ਸਭ ਤੋਂ ਵੱਡੇ ਆਯਾਤਕ ਹਨ ! ਭਾਰਤੀ ਪੈਟਰੋਲੀਅਮ ਮੰਤਰਾਲੇ ਅਨੁਸਾਰ ਭਾਰਤ ਆਪਣੀਆਂ ਤੇਲ ਜਰੂਰਤਾਂ ਦਾ ਲਗਭਗ 88% ਆਯਾਤ ਕਰਦਾ ਹੈ। ਭਾਰਤ ਰੂਸ ਦੇ ਕੁੱਲ ਤੇਲ ਨਿਰਯਾਤ ਦਾ 38% ਖਰੀਦ ਰਿਹਾ ਹੈ ! ਬ੍ਰਿਟਿਸ਼ ਥਿੰਕ ਟੈਂਕ ਚੈਥਮ ਹਾਊਸ ਅਨੁਸਾਰ ਫਰਵਰੀ 2022 ਵਿੱਚ ਯੂਕਰੇਨ ਤੇ ਰੂਸ ਦੇ ਹਮਲੇ ਤੋਂ ਪਹਿਲਾਂ ਰੂਸ ਤੋਂ ਭਾਰਤ ਦਾ ਤੇਲ ਆਯਾਤ 2% ਤੋਂ ਵੀ ਘੱਟ ਸੀ।
#saddatvusa#americansenater#LindseyGraham#tariffs2025#100percenttariffs#bharat#China#brazil#news#usa#petrolium

