ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਖ਼ਤ ਐਲਾਨ, ਅਸੀਂ ਜੰਗ ਅੱਧ-ਵਿਚਕਾਰ ਨਹੀਂ ਛੱਡਾਂਗੇ !

0
6

ਵਾਸ਼ਿੰਗਟਨ – ਈਰਾਨ ਵਿਰੁੱਧ ਚੱਲ ਰਹੇ ਅਮਰੀਕੀ ਫੌਜੀ ਆਪਰੇਸ਼ਨ “ਐਪਿਕ ਫਿਊਰੀ” ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰੁਖ਼ ਵਿੱਚ ਇੱਕ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ ! ਕੁਝ ਘੰਟੇ ਪਹਿਲਾਂ ਜੰਗ ਦੇ ਜਲਦੀ ਖਤਮ ਹੋਣ ਦਾ ਦਾਅਵਾ ਕਰਨ ਵਾਲੇ ਟਰੰਪ ਨੇ ਹੁਣ ਸਾਫ਼ ਕਰ ਦਿੱਤਾ ਹੈ ਕਿ ਅਮਰੀਕੀ ਫੌਜ ਈਰਾਨ ਵਿੱਚ ਆਪਣਾ ਮਿਸ਼ਨ ਪੂਰਾ ਕੀਤੇ ਬਿਨਾਂ ਵਾਪਸ ਨਹੀਂ ਆਏਗੀ ! ਕੈਂਟਕੀ ਦੇ ਹੇਬਰੋਨ ਵਿੱਚ ਇੱਕ ਰੈਲੀ ਦੌਰਾਨ ਉਹਨਾਂ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ਕਿ ਉਹ ਜਲਦਬਾਜ਼ੀ ਵਿੱਚ ਪਿੱਛੇ ਨਹੀਂ ਹਟਣਗੇ, ਅਤੇ ਅਮਰੀਕਾ ਨੂੰ ਆਪਣਾ ਕੰਮ ਪੂਰਾ ਕਰਨਾ ਪਵੇਗਾ।

ਰਾਸ਼ਟਰਪਤੀ ਟਰੰਪ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਮਰੀਕੀ ਫੌਜ ਨੇ ਈਰਾਨੀ ਜਲ ਸੈਨਾ ਦੀਆਂ ਰਣਨੀਤਿਕ ਸਮਰੱਥਾਵਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ ! ਉਹਨਾਂ ਅਨੁਸਾਰ ਤੇਲ ਦੀ ਸਪਲਾਈ ਨੂੰ ਸੁਰੱਖਿਤ ਰੱਖਣ ਲਈ ਅਮਰੀਕਾ ਨੇ ਈਰਾਨ ਦੇ 58 ਜਲ ਸੈਨਾ ਜਹਾਜ਼ਾਂ ਅਤੇ ਸਮੁੰਦਰ ਵਿੱਚ ਮਾਈਨ ਵਿਛਾਉਣ ਵਾਲੀਆਂ 31 ਕਿਸ਼ਤੀਆਂ ਨੂੰ ਤਬਾਹ ਕਰ ਦਿੱਤਾ ਹੈ। ਟਰੰਪ ਨੇ ਇਹ ਵੀ ਸੰਕੇਤ ਦਿੱਤਾ ਹੈ, ਕਿ ਇਹਨਾਂ ਕਾਰਵਾਈਆਂ ਵਿੱਚ ਇੱਕ ਅਜਿਹੇ ਵਿਸ਼ੇਸ਼ ਹਥਿਆਰ ਦੀ ਵਰਤੋਂ ਕੀਤੀ ਗਈ ਹੈ, ਜੋ ਆਮ ਤੌਰ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਵਰਤਿਆ ਜਾਂਦਾ ਹੈ।

ਇਹ ਜੰਗ ਹੁਣ ਖੇਤਰੀ ਪੱਧਰ ‘ਤੇ ਫੈਲਦੀ ਜਾ ਰਹੀ ਹੈ, ਕਿਉਂਕਿ ਇਜ਼ਰਾਈਲੀ ਰੱਖਿਆ ਫੋਰਸ “ਆਈ.ਡੀ.ਐਫ” ਨੇ ਬੇਰੂਤ ਦੇ ਦਹੀਆ ਖੇਤਰ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ ‘ਤੇ ਵੱਡੇ ਹਮਲੇ ਕੀਤੇ ਹਨ ! ਇਸ ਦੌਰਾਨ ਇਰਾਕੀ ਪਾਣੀਆਂ ਵਿੱਚ ਇੱਕ ਤੇਲ ਟੈਂਕਰ ‘ਤੇ ਹੋਏ ਹਮਲੇ ਨੇ ਊਰਜਾ ਸਪਲਾਈ ਲਈ ਖਤਰਾ ਹੋਰ ਵੀ ਵਧਾ ਦਿੱਤਾ ਹੈ, ਹਾਲਾਂਕਿ ਉਥੋਂ ਵੀਹ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਤ ਬਚਾ ਲਿਆ ਗਿਆ ਹੈ, ਪਰ ਦੂਜੇ ਪਾਸੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਵੀ ਇੱਕ ਇਤਿਹਾਸਿਕ ਮਤਾ ਪਾਸ ਕਰਕੇ ਈਰਾਨ ਨੂੰ ਖਾੜੀ ਦੇਸ਼ਾਂ ‘ਤੇ ਹਮਲੇ ਤੁਰੰਤ ਬੰਦ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ।

ਟਰੰਪ ਦੇ ਬਿਆਨਾਂ ਵਿੱਚ ਆ ਰਹੇ ਇਸ ਬਦਲਾਅ ਨੇ ਗਲੋਬਲ ਬਾਜ਼ਾਰਾਂ ਅਤੇ ਰਣਨੀਤੀਕਾਰਾਂ ਨੂੰ ਉਲਝਾ ਕੇ ਰੱਖ ਦਿੱਤਾ ਹੈ ! ਇੱਕ ਪਾਸੇ ਰਾਸ਼ਟਰਪਤੀ ਟਰੰਪ ਇਹ ਕਹਿ ਰਹੇ ਹਨ, ਕਿ ਨਿਸ਼ਾਨਾ ਬਣਾਉਣ ਲਈ ਹੁਣ ਬਹੁਤ ਘੱਟ ਬਚਿਆ ਹੈ, ਪਰ ਦੂਜੇ ਪਾਸੇ ਲੰਬੀ ਜੰਗ ਦੇ ਸੰਕੇਤ ਦੇ ਕੇ ਉਹਨਾਂ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਮੱਧ ਪੂਰਬ ਵਿੱਚ ਸ਼ਾਂਤੀ ਅਜੇ ਫ਼ਿਲਹਾਲ ਬਹੁਤ ਦੂਰ ਹੈ।

#AmericanPresident#DonaldTrump#iranisraelwar#NewsUpdate#saddatvusa#usa#news

LEAVE A REPLY

Please enter your comment!
Please enter your name here