ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਪ੍ਰੈਲ ‘ਚ ਚੀਨ ਦਾ ਦੌਰਾ ਕਰਨਗੇ, ਅਤੇ ਸ਼ੀ ਜਿਨਪਿੰਗ ਨਾਲ ਕਰਨਗੇ ਮੁਲਾਕਾਤ ।

0
6

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਪ੍ਰੈਲ ਵਿੱਚ ਪੇਈਚਿੰਗ ਜਾਣ ਦੀ ਯੋਜਨਾ ਬਣਾ ਰਹੇ ਹਨ, ਜਿੱਥੇ ਉਹ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ !

ਪੋਲੀਟਿਕੋ ਦੀ ਰਿਪੋਰਟ ਅਨੁਸਾਰ ਟਰੰਪ ਦੇ ਦੂਜੇ ਕਾਰਜ ਕਾਲ ਦੌਰਾਨ ਇਹ ਉਹਨਾਂ ਦੀ ਪਹਿਲੀ ਚੀਨ ਯਾਤਰਾ ਹੋਵੇਗੀ !ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਟਰੰਪ ਨੇ ਖੁਦ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਹੈ,ਕਿ ਮੈਂ ਅਪ੍ਰੈਲ ਵਿੱਚ ਚੀਨ ਜਾ ਰਿਹਾ ਹਾਂ ਅਤੇ ਸ਼ੀ ਜਿਨਪਿੰਗ ਇਸ ਸਾਲ ਤੇ ਅੰਤ ਤੱਕ ਇੱਥੇ ਆਉਣਗੇ ! ਦਰਅਸਲ ਦੋਵੇਂ ਆਗੂਆਂ ਵਿਚਾਲੇ ਚਾਰ ਫਰਵਰੀ ਨੂੰ 90 ਮਿੰਟ ਤੱਕ ਫੋਨ ਤੇ ਗੱਲਬਾਤ ਹੋਈ ਸੀ ! ਟਰੰਪ ਮੁਤਾਬਿਕ ਇਹ ਗੱਲਬਾਤ ਮੁਖ ਤੌਰ ‘ਤੇ ਵਪਾਰ ‘ਤੇ ਕੇਂਦਰਿਤ ਸੀ ! ਟਰੰਪ ਨੇ “ਟਰੁਥ ਸੋਸ਼ਲ” ‘ਤੇ ਲਿਖਿਆ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਉਹਨਾਂ ਨੂੰ ਅਤੇ ਫਰਸਟ ਲੇਡੀ ਨੂੰ ਚੀਨ ਆਉਣ ਦਾ ਸੱਦਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਦੁਨੀਆਂ ਦੇ ਦੋ ਵੱਡੇ ਦੇਸ਼ਾਂ ਦੇ ਆਗੂਆਂ ਵਿਚਾਲੇ ਚੰਗੇ ਸੰਬੰਧ ਹੋਣਾ ਹੀ ਬਹੁਤ ਜ਼ਰੂਰੀ ਹੈ !

ਚੀਨੀ ਮੀਡੀਆ ਮੁਤਾਬਿਕ ਸ਼ੀ ਜਿਨਪਿੰਗ ਨੇ ਅਮਰੀਕਾ ਨੂੰ ਅਪੀਲ ਕੀਤੀ ਕਿ ਉਹ ਚੀਨ ਵਿਰੁੱਧ ਲਏ ਗਏ ਨਾਕਾਰਾਤਮਕ ਫੈਸਲਿਆਂ ਨੂੰ ਵਾਪਸ ਲਵੇ, ਅਤੇ ਬਰਾਬਰੀ ਤੇ ਸਤਿਕਾਰ ਦੇ ਨਾਲ ਮਿਲ ਕੇ ਕੰਮ ਕਰੇ। ਭਾਵੇਂ ਦੋਵੇਂ ਆਗੂ ਮਿਲਣ ਦੀ ਤਿਆਰੀ ਕਰ ਰਹੇ ਹਨ, ਪਰ ਦੋਵਾਂ ਦੇਸ਼ਾਂ ਵਿਚਾਲੇ ਕਈ ਮੁੱਦਿਆਂ ਤੇ ਤਣਾਅ ਅਜੇ ਵੀ ਬਰਕਰਾਰ ਹੈ। ਚੀਨ ਨੇ ਅਜੇ ਤੱਕ ਦੁਰਲਭ ਖਣਿਜਾਂ ਦੇ ਬਰਾਮਦ ‘ਤੇ ਲਗਾਈਆਂ ਪਾਬੰਦੀਆਂ ਨਹੀਂ ਹਟਾਈਆਂ ਹਨ, ਜਿਸ ਕਾਰਨ ਟਰੰਪ ਪ੍ਰਸ਼ਾਸਨ ਨਾਰਾਜ਼ ਹੈ ! ਅਮਰੀਕਾ ਨੇ ਵੀ ਚੀਨੀ ਕੰਪਨੀ Huawei ਦੇ Ai ਚਿਪਸ ਦੀ ਵਰਤੋਂ ਦੇ ਵਿਰੁੱਧ ਚੇਤਾਵਨੀ ਦਿੱਤੀ ਹੈ, ਅਤੇ ਨਾਜ਼ੁਕ ਟੈਕਨਾਲੋਜੀ ਦੀ ਵਿਕਰੀ ‘ਤੇ ਵੀ ਰੋਕ ਲਗਾ ਦਿੱਤੀ ਹੈ ! ਅਮਰੀਕਾ ਨੇ ਉਹਨਾਂ ਚੀਨੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰਨ ਦਾ ਐਲਾਨ ਕੀਤਾ ਹੈ, ਜਿਹਨਾਂ ਦੇ ਸੰਬੰਧ ਚੀਨੀ ਕਮਿਊਨਿਸਟ ਪਾਰਟੀ ਨਾਲ ਹਨ, ਜੋ ਸੰਵੇਦਨਸ਼ੀਲ ਖੇਤਰਾਂ ਵਿੱਚ ਪੜ੍ਹਾਈ ਕਰ ਰਹੇ ਹਨ !

#saddatvusa#DonaldTrump#visitchina#XiJinping#meeting

LEAVE A REPLY

Please enter your comment!
Please enter your name here