ਅਮਰੀਕੀ ਕਰੰਸੀ ‘ਚ 165 ਸਾਲ ਪੁਰਾਣੀ ਪਰੰਪਰਾ ਖ਼ਤਮ ਕਰ ਕੇ, ਹੋਣ ਜਾ ਰਿਹਾ ਹੈ, ਇੱਕ ਵੱਡਾ ਬਦਲਾਅ !

0
5

ਵਾਸ਼ਿੰਗਟਨ – ਅਮਰੀਕੀ ਕਰੰਸੀ ਵਿੱਚ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ ! ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖਤ ਹੁਣ ਨਵੇਂ ਕਾਗਜ਼ੀ ਨੋਟਾਂ ‘ਤੇ ਦਿਖਾਈ ਦੇਣਗੇ। ਇਸ ਐਲਾਨ ਨੇ ਪੂਰੀ ਦੁਨੀਆ ਭਰ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਹ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ, ਜਦੋਂ ਕਿਸੇ ਅਹੁਦੇ ਤੇ ਬਿਰਾਜਮਾਨ ਰਾਸ਼ਟਰਪਤੀ ਦੇ ਦਸਤਖਤ ਕਰੰਸੀ ਨੋਟ ਉੱਤੇ ਅੰਕਿਤ ਕੀਤੇ ਜਾਣਗੇ। ਆਮ ਤੌਰ ‘ਤੇ ਅਮਰੀਕੀ ਡਾਲਰ ਉੱਤੇ ਟ੍ਰੇਜ਼ਰੀ ਸਕੱਤਰ ਅਤੇ ਖਜ਼ਾਨਚੀ ਦੇ ਦਸਤਖਤ ਹੁੰਦੇ ਹਨ, ਪਰ ਇਹ ਇੱਕ ਬਹੁਤ ਵੱਡਾ ਅਤੇ ਇਤਿਹਾਸਿਕ ਬਦਲਾਅ ਮੰਨਿਆ ਜਾ ਰਿਹਾ ਹੈ !

ਇੱਥੇ ਇਹ ਵੀ ਦੱਸਣਾ ਬਣਦਾ ਹੈ, ਕਿ ਡਾਲਰ ਨੋਟ 1861 ਵਿੱਚ ਸ਼ੁਰੂ ਹੋਏ ਸਨ ! ਉਦੋਂ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਮੌਜੂਦਾ ਰਾਸ਼ਟਰਪਤੀ ਦੇ ਦਸਤਖਤ ਕਰੰਸੀ ਉੱਤੇ ਨਹੀਂ ਸਨ ! ਇਹ ਬਦਲਾਅ ਅਮਰੀਕਾ ਦੀ ਆਜ਼ਾਦੀ ਦੇ 250 ਸਾਲ ਪੂਰੇ ਹੋਣ ਦੇ ਮੌਕੇ ‘ਤੇ ਕੀਤਾ ਜਾ ਰਿਹਾ ਹੈ। ਟ੍ਰੇਜ਼ਰੀ ਸਕੌਟ ਬੇਸੈਂਟ ਨੇ ਕਿਹਾ, ਕਿ ਟਰੰਪ ਦੀ ਅਗਵਾਈ ਵਿੱਚ ਅਮਰੀਕਾ ਆਰਥਿਕ ਮਜ਼ਬੂਤੀ ਅਤੇ ਸਥਿਰਤਾ ਦੀ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ ! ਦੇਸ਼ ਦੀਆਂ ਪ੍ਰਾਪਤੀਆਂ ਨੂੰ ਪਛਾਣ ਦੇਣ ਦਾ ਇਸ ਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਹੋ ਸਕਦਾ ਕਿ ਡਾਲਰ ਉੱਤੇ ਰਾਸ਼ਟਰਪਤੀ ਟਰੰਪ ਦਾ ਨਾਮ ਹੋਵੇ !

ਅਮਰੀਕੀ ਖਜ਼ਾਨਚੀ ਬ੍ਰੈੰਡਨ ਬੀਚ ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਕਿਹਾ, ਕਿ ਅਮਰੀਕਾ ਦੀ ਆਜ਼ਾਦੀ ਦੀ 250ਵੀਂ ਵਰੇਗੰਡ ਦੇ ਜਸ਼ਨ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖਤ ਖਜ਼ਾਨਾ ਸਕੱਤਰ ਸਕੌਟ ਬੇਸੈਂਟ ਦੇ ਦਸਤਖਤ ਜਲਦੀ ਹੀ ਅਮਰੀਕੀ ਮੁਦਰਾ ਤੇ ਦਿਖਾਈ ਦੇਣਗੇ, ਜੋ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ! ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਸੰਘੀ ਕਲਾ ਕਮਿਸ਼ਨ ਨੇ ਟਰੰਪ ਦੀ ਤਸਵੀਰ ਵਾਲੇ 24 ਕੈਰਟ ਸੋਨੇ ਦੇ ਸਿੱਕੇ ਯਾਦਗਾਰੀ ਸਿੱਕੇ ਦੇ ਅੰਤਿਮ ਡਿਜ਼ਾਇਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਕਿ ਅਮਰੀਕਾ ਦੀ 250 ਵੀ ਵਰੇਗੰਡ ਨੂੰ ਮਨਾਉਣ ਲਈ ਵੀ ਜਾਰੀ ਕੀਤਾ ਜਾਵੇਗਾ !

#saddatvusa#AmericanPresident#DonaldTrump#USDollar

LEAVE A REPLY

Please enter your comment!
Please enter your name here