ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਵਿਦੇਸ਼ੀ ਕਾਮਿਆਂ ਨੂੰ ਦੱਸਿਆ ਸਸਤੇ ਨੌਕਰ !

0
16

ਵਾਸ਼ਿੰਗਟਨ : ਅਮਰੀਕਾ ਵਿੱਚ H1-B ਵੀਜ਼ਾ ਵਿਵਾਦ ਦੇ ਵਿਚਕਾਰ ਵਿਦੇਸ਼ੀ ਮਜ਼ਦੂਰਾਂ ਨੂੰ ਲੈ ਕੇ ਹੁਣ ਬਹਿਸ ਹੋਰ ਤੇਜ਼ ਹੋ ਗਈ ਹੈ। ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਵਿਦੇਸ਼ੀ ਕਾਮਿਆਂ ਨੂੰ ਹੁਣ ਸਸਤੇ ਨੌਕਰ ਦੱਸਿਆ ਹੈ, ਅਤੇ ਕਿਹਾ ਹੈ ਕਿ ਹੁਣ ਸਾਨੂੰ ਉਹਨਾਂ ਦੀ ਕੋਈ ਜਰੂਰਤ ਨਹੀਂ ਹੈ। ਵੈਂਸ ਨੇ ਵਿਰੋਧੀ ਪਾਰਟੀ ਉੱਤੇ ਨਿਸ਼ਾਨਾ ਵਿੰਨਦਿਆਂ ਕਿਹਾ ਹੈ ਕਿ ਡੈਮੋਕਰੇਟਸ ਦਾ ਮਾਡਲ ਘੱਟ ਤਨਖਾਹ ਵਾਲੇ ਪ੍ਰਵਾਸੀਆਂ ਨੂੰ ਦੇਸ਼ ਵਿੱਚ ਲਿਆਉਣ ਉੱਤੇ ਜ਼ੋਰ ਦਿੰਦਾ ਹੈ ! ਇਸ ਨਾਲ ਅਮਰੀਕੀ ਲੋਕਾਂ ਦੀਆਂ ਨੌਕਰੀਆਂ ਤਨਖਾਹਾਂ ਅਤੇ ਖੁਸ਼ਹਾਲੀ ਨੂੰ ਨੁਕਸਾਨ ਹੋਵੇਗਾ !

ਜੇ.ਡੀ. ਵੈਂਸ ਨੇ ਕਿਹਾ ਹੈ ਕਿ ਟਰੰਪ ਦਾ ਮਾਡਲ ਦੂਜਾ ਮਾਡਲ ਹੈ ਜੋ ਅਮਰੀਕਾ ਵਿੱਚ ਵਿਕਾਸ ਦੇ ਰਾਹ ਖੋਲੇਗਾ ! ਉਹਨਾਂ ਕਿਹਾ ਕਿ ਅਮਰੀਕੀ ਕਾਮਿਆਂ ਨੂੰ ਤਕਨਾਲੋਜੀ ਰਾਹੀ ਮਜ਼ਬੂਤ ਬਣਾਇਆ ਜਾਣਾ ਚਾਹੀਦਾ ਹੈ, ਨਾ ਕਿ ਸਸਤੇ ਵਿਦੇਸ਼ੀ ਮਜ਼ਦੂਰਾਂ ਉੱਤੇ ਨਿਰਭਰ ਹੋਣਾ ਚਾਹੀਦਾ ਹੈ !

#saddatvusa#JDVance#NewsUpdate#usa#news#DonaldTrump#americangovernment#newstoday

LEAVE A REPLY

Please enter your comment!
Please enter your name here