ਅਮਰੀਕਾ ਵੱਲੋਂ ਨਵੇਂ ਇਮੀਗ੍ਰੇਸ਼ਨ ਨਿਯਮਾਂ ਦਾ ਹੋਇਆ ਐਲਾਨ, ਹੁਣ ਪੰਜ ਸਾਲ ਦਾ ਸੋਸ਼ਲ ਮੀਡੀਆ ਰਿਕਾਰਡ ਕਰਨਾ ਹੋਵੇਗਾ ਪੇਸ਼ !

0
16

ਵਾਸ਼ਿੰਗਟਨ : ਟਰੰਪ ਸਰਕਾਰ ਨਿਤ ਨਵੇਂ ਇਮੀਗ੍ਰੇਸ਼ਨ ਨਿਯਮ ਲਿਆ ਰਹੀ ਹੈ, ਅਤੇ ਹੁਣ ਅਮਰੀਕਾ ਦਾ ਜਹਾਜ਼ ਚੜਨ ਤੋਂ ਪਹਿਲਾਂ ਵਿਦੇਸ਼ੀ ਨਾਗਰਿਕਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ਦਾ ਪੰਜ ਸਾਲ ਪੁਰਾਣਾ ਰਿਕਾਰਡ ਇਮੀਗ੍ਰੇਸ਼ਨ ਅਫਸਰਾ ਅੱਗੇ ਪੇਸ਼ ਕਰਨਾ ਪਵੇਗਾ ! ਸੈਰ ਸਪਾਟੇ ਦੇ ਮਕਸਦ ਨਾਲ ਅਮਰੀਕਾ ਆਉਣ ਵਾਲਿਆਂ ‘ਤੇ ਨਵਾਂ ਨਿਯਮ ਲਾਗੂ ਕੀਤਾ ਜਾ ਰਿਹਾ ਹੈ ! ਦੱਸ ਦਈਏ ਕਿ ਯੂ.ਕੇ., ਜਰਮਨੀ, ਫਰਾਂਸ, ਅਤੇ ਕਈ ਹੋਰ ਯੂਰਪੀ ਮੁਲਕਾਂ ਤੋਂ ਇਲਾਵਾ ਆਸਟਰੇਲੀਆ, ਨਿਊਜ਼ੀਲੈਂਡ, ਦੱਖਣੀ ਕੋਰੀਆ, ਇਜ਼ਰਾਇਲ, ਅਤੇ ਜਪਾਨ ਦੇ ਲੋਕਾਂ ਨੂੰ 90 ਦਿਨਾਂ ਦੇ ਗੇੜੇ ਵਾਸਤੇ ਵੀਜ਼ੇ ਦੀ ਜਰੂਰਤ ਨਹੀਂ ਪੈਂਦੀ, ਪਰ ਫਿਰ ਵੀ ਇਹਨਾਂ ਮੁਲਕਾਂ ਦੇ ਨਾਗਰਿਕਾਂ ਨੂੰ ਇਲੈਕਟ੍ਰੋਨਿਕ ਸਿਸਟਮ ਫ਼ੋਰ ਟ੍ਰੈਵਲ ਆਥੋਰਾਈਜ਼ੇਸ਼ਨ ਅਧੀਨ ਇੱਕ ਆਨਲਾਈਨ ਅਰਜੀ ਦਾਖਲ ਕਰਨੀ ਪੈਂਦੀ ਹੈ !

ਇਲੈਕਟ੍ਰੋਨਿਕ ਟ੍ਰੈਵਲ ਦਸਤਾਵੇਜ਼ ਹਾਸਲ ਲੋਕਾਂ ਨੂੰ ਅਮਰੀਕਾ ਵਾਸਤੇ ਖਤਰਾ ਨਹੀਂ ਮੰਨਿਆ ਜਾਂਦਾ ਹੈ, ਅਤੇ ਇਹ ਸਾਰੇ ਵੀਜ਼ਾ ਮੁਕਤ ਸਫਰ ਕਰਨ ਦੇ ਹੱਕਦਾਰ ਮੰਨੇ ਜਾਂਦੇ ਹਨ। ਹੁਣ ਟਰੰਪ ਸਰਕਾਰ ਵੱਲੋਂ ਇਲੈਕਟ੍ਰੋਨਿਕ ਸਿਸਟਮ ਫ਼ੋਰ ਟ੍ਰੈਵਲ ਆਥੋਰਾਈਜ਼ੇਸ਼ਨ ਨੂੰ ਇੱਕ ਨਵਾਂ ਰੂਪ ਦਿੱਤਾ ਜਾ ਰਿਹਾ ਹੈ, ਅਤੇ ਇਹ ਸਿਰਫ ਮੋਬਾਈਲ ਫੋਨ ਦੁਆਲੇ ਕੇਂਦਰਿਤ ਹੋ ਜਾਵੇਗਾ। ਅਮਰੀਕਾ ‘ਚ ਦਾਖਲ ਹੋਣ ਦੇ ਇੱਛੁਕ ਲੋਕਾਂ ਨੂੰ ਆਪਣੀ ਜਾਣਕਾਰੀ ਤੋਂ ਇਲਾਵਾ ਰਿਸ਼ਤੇਦਾਰਾਂ ਨਾਲ ਸੰਬੰਧਤ ਜਾਣਕਾਰੀ ਵੀ ਸਾਂਝੀ ਕਰਨੀ ਪਵੇਗੀ ! ਡਿਪਾਰਟਮੈਂਟ ਆਫ ਹੋਮਲੈਂਡ ਸਿਕਿਓਰਟੀ ਦੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਬਰਾਂਚ ਵੱਲੋਂ ਜਾਰੀ ਤਾਜ਼ਾ ਹਦਾਇਤਾਂ ਮੁਤਾਬਿਕ ਅਮਰੀਕਾ ਆਉਣ ਦੇ ਇੱਛੁਕ ਲੋਕਾਂ ਨੂੰ ਈਮੇਲ ਖਾਤੇ ਨਾਲ ਸੰਬੰਧਿਤ ਪਿਛਲੇ 10 ਸਾਲਾਂ ਦੇ ਵੇਰਵੇ ਅਤੇ ਸੋਸ਼ਲ ਮੀਡੀਆ ਖਾਤੇ ਦੇ ਪੰਜ ਸਾਲਾਂ ਦੇ ਵੇਰਵੇ ਦੇਣੇ ਲਾਜ਼ਮੀ ਹੋਣਗੇ !

ਟਰੰਪ ਵੱਲੋਂ ਜਾਰੀ ਹੁਕਮਾਂ ਤਹਿਤ ਉਹਨਾਂ ਵਿਦੇਸ਼ੀ ਨਾਗਰਿਕਾਂ ਦਾ ਦਾਖਲਾ ਰੋਕਣ ਦੀ ਹਦਾਇਤ ਦਿੱਤੀ ਗਈ ਹੈ, ਜੋ ਕੌਮੀ ਸੁਰੱਖਿਆ ਜਾਂ ਲੋਕ ਸੁਰੱਖਿਆ ਵਾਸਤੇ ਖਤਰਾ ਪੈਦਾ ਕਰਦੇ ਹੋਣ ! ਟੂਰਿਜ਼ਮ ਸੈਕਟਰ ਦੇ ਮਾਹਰਾਂ ਦਾ ਕਹਿਣਾ ਹੈ ਕਿ ਐਨੀਆਂ ਬੰਦਿਸ਼ਾਂ ਨੂੰ ਵੇਖਦਿਆਂ ਲੋਕਾਂ ਨੇ ਅਮਰੀਕਾ ਆਉਣਾ ਹੀ ਛੱਡ ਦੇਣਾ ਹੈ। ਕੁਝ ਮਹੀਨੇ ਬਾਅਦ ਅਮਰੀਕਾ ਵਿੱਚ ਫੀਫਾ ਵਰਲਡ ਕੱਪ ਸ਼ੁਰੂ ਹੋ ਰਿਹਾ ਹੈ, ਅਤੇ ਅਜਿਹੇ ਵਿੱਚ ਸਖਤ ਇਮੀਗ੍ਰੇਸ਼ਨ ਨਿਯਮ ਦਰਸ਼ਕਾਂ ਦੀ ਗਿਣਤੀ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ ! ਉਧਰ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਯੂ.ਐਸ. ਅੰਬੈਸੀ ਵਿੱਚ ਆ ਰਹੀਆਂ ਵੀਜ਼ਾ ਅਰਜ਼ੀਆਂ ਦੀ ਬਾਰੀਕੀ ਨਾਲ ਹੁਣ ਛਾਣਬੀਣ ਲਾਜ਼ਮੀ ਅਤੇ ਅਮਰੀਕਾ ਵਿਰੋਧੀ ਵਿਚਾਰ ਰੱਖਣ ਵਾਲਿਆਂ ਨੂੰ ਮੁਲਕ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ !

ਇਹ ਮਾਮਲਾ ਬਿਲਕੁਲ ਉਸ ਵੇਲੇ ਸਾਹਮਣੇ ਆਇਆ ਜਦੋਂ ਡੋਨਾਲਡ ਟਰੰਪ ਅਮਰੀਕਾ ਵਿੱਚ ਪੱਕੇ ਦਾ ਰਾਹ ਪੱਧਰਾ ਕਰਦੇ ਗੋਲਡ ਕਾਰਡ ਲਈ ਅਰਜ਼ੀਆਂ ਪ੍ਰਵਾਨ ਕਰਨ ਵਾਲੇ ਪੋਰਟਲ ਦਾ ਉਦਘਾਟਨ ਕਰ ਰਹੇ ਸਨ।

#saddatvusa#americangovernment#checksocialmedia#Washington#accounts#Entering#inusa#NewsUpdate#news#usa#DonaldTrump

LEAVE A REPLY

Please enter your comment!
Please enter your name here