ਅਮਰੀਕਾ ਵਿੱਚ 7 ਗੁਜਰਾਤੀਆਂ ਸਮੇਤ ਕੁੱਲ 9 ਜਣਿਆਂ ‘ਤੇ ਗੈਰ-ਕਾਨੂੰਨੀ ਗੇਮਿੰਗ ਮਸ਼ੀਨਾਂ ਚਲਾਉਣ ਦਾ ਦੋਸ਼ ਲਗਾਇਆ ਗਿਆ ਹੈ।
ਫੈਡਰਲ ਗਰੈਂਡ ਜਿਊਰੀ ਨੇ 9.5 ਮਿਲੀਅਨ ਡਾਲਰ ਦੇ ਘੁਟਾਲੇ ਵਿੱਚ ਸ਼ਾਮਿਲ ਲੋਕਾਂ ਵਿਰੁੱਧ ਦੋਸ਼ ਤੈਅ ਕੀਤੇ ਹਨ। ਇਹ ਗੇਮਿੰਗ ਮਸ਼ੀਨਾਂ ਦੱਖਣ- ਪੱਛਮੀ ਮਿਸੂਰੀ ਵਿੱਚ ਛੇ ਵੱਖ-ਵੱਖ ਥਾਵਾਂ ‘ਤੇ ਚਲਾਈਆਂ ਜਾ ਰਹੀਆਂ ਸਨ ! ਇਸ ਮਾਮਲੇ ਵਿੱਚ ਜ੍ਹਿਨਾਂ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਉਹਨਾਂ ਵਿੱਚ ਵਾਸ਼ਿੰਗਟਨ ਦੇ ਰਾਹੁਲ ਪਟੇਲ, ਜਾਰਜੀਆ ਦੇ ਮਨੀਸ਼ ਪਟੇਲ, ਤੁਸ਼ਾਰ ਪਟੇਲ, ਅਤੇ ਮਿੱਤੁਲ ਬਾਰੋਟ, ਨਿਊਯਾਰਕ ਦੇ ਸੁਨੀਲ ਪਟੇਲ, ਕੋਲੋਰਾਡੋ ਦੇ ਹਰਸ਼ਦ ਚੌਧਰੀ ਅਤੇ ਅਰਕਾਨਸਾਸ ਦੇ ਵਿਪੁਲ ਪਟੇਲ ਦੇ ਨਾਂ ਸ਼ਾਮਿਲ ਦੱਸੇ ਜਾ ਰਹੇ ਹਨ । ਸਾਰੇ ਦੋਸ਼ੀ ਭਾਰਤੀ ਨਾਗਰਿਕ ਦੱਸੇ ਜਾ ਰਹੇ ਹਨ !
ਇਹਨਾਂ ਤੋਂ ਇਲਾਵਾ ਜਾਰਜੀਆ ਦੇ ਮੁਹੰਮਦ ਇਫਤਖਾਰ ਅਲੀ ਅਤੇ ਨਿਊਯਾਰਕ ਦੇ ਅਗਸਰ ਅਲੀ ਵੀ ਇਸ ਮਾਮਲੇ ਵਿੱਚ ਦੋਸ਼ੀ ਦੱਸੇ ਜਾ ਰਹੇ ਹਨ ।
#saddatvusa#usanews#gamingmachines#illegally#Washington#million#dollars#NewsUpdate