ਅਮਰੀਕਾ ਵਿੱਚ ਹੁਣ ਇਹ ਮੁਲਕਾਂ ਦੇ ਲੋਕ ਨਹੀਂ ਬਣ ਸਕਣਗੇ ਨਾਗਰਿਕ, ਟਰੰਪ ਸਰਕਾਰ ਨੇ ਸਿਟੀਜਨਸ਼ਿਪ ‘ਤੇ ਲਗਾਈ ਰੋਕ !

0
32

ਵਾਸ਼ਿੰਗਟਨ : ਅਮਰੀਕਾ ਵਿੱਚ ਹੁਣ ਇਹ ਮੁਲਕਾਂ ਨਾਲ ਸੰਬੰਧਿਤ ਪ੍ਰਵਾਸੀਆਂ ਦੇ ਨਾਗਰਿਕ ਵਜੋਂ ਸੋਂਹ ਚੁੱਕਣ ਤੇ ਮੁਕੰਮਲ ਤੌਰ ‘ਤੇ ਰੋਕ ਲਗਾ ਦਿੱਤੀ ਗਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਤਾਜ਼ਾ ਹੁਕਮਾਂ ਮਗਰੋਂ 15 ਲੱਖ ਤੋਂ ਵੱਧ ਅਸਾਇਲਮ ਅਰਜ਼ੀਆਂ ਪ੍ਰਭਾਵਿਤ ਹੋ ਸਕਦੀਆਂ ਹਨ। ਮੰਗਲਵਾਰ ਰਾਤ ਜਾਰੀ ਕੀਤੇ ਗਏ ਪੋਲਸੀ ਮੈਮੋਰੰਡਮ ਮੁਤਾਬਿਕ ਡੋਨਾਲਡ ਟਰੰਪ 30 ਤੋਂ ਵੱਧ ਮੁਲਕਾਂ ‘ਤੇ ਆਵਾਜਾਈ ਬੰਦਿਸ਼ਾਂ ਲਾਗੂ ਕਰਨ ਬਾਰੇ ਵੀ ਵਿਚਾਰ ਕਰ ਰਹੇ ਹਨ। ਦਾ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਿਕ ਟਰੰਪ ਸਰਕਾਰ ਨੇ ਤੈਅ ਕਰ ਲਿਆ ਹੈ ਕਿ, ਅਫਗਾਨਿਸਤਾਨ, ਮਿਆਂਮਾਰ, ਰਿਪਬਲਿਕ ਆਫ ਕਾਂਗੋ, ਈਰਾਨ, ਹੈਤੀ, ਲੀਬੀਆ, ਸੋਮਾਲੀਆ, ਸੂਡਾਨ, ਅਤੇ ਯਮਨ ਵਰਗੇ ਮੁਲਕਾਂ ਨਾਲ ਸੰਬੰਧਿਤ ਕੋਈ ਵੀ ਪ੍ਰਵਾਸੀ ਹੁਣ ਸਿਟੀਜਨਸ਼ਿਪ ਦੀ ਸੋਂਹ ਨਹੀਂ ਚੁੱਕ ਸਕੇਗਾ !

ਅਫਗਾਨਿਸਤਾਨ ਦੇ ਨਾਗਰਿਕ ਵੱਲੋਂ ਕੀਤੀ ਗਈ ਗੋਲੀਬਾਰੀ ਮਗਰੋਂ ਰਾਸ਼ਟਰਪਤੀ ਡੋਨਾਲਡ ਟਰੰਪ ਸਖ਼ਤ ਇਮੀਗ੍ਰੇਸ਼ਨ ਫੈਸਲੇ ਸੁਣਾ ਰਹੇ ਹਨ ! ਉਧਰ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੌਮ ਨੇ ਇੱਕ ਕਦਮ ਹੋਰ ਅੱਗੇ ਵਧਾਉਂਦਿਆ ਕਿਹਾ ਹੈ ਕਿ, ਸਾਡੇ ਦਾਦੇ ਪੜਦਾਦਿਆਂ ਨੇ ਆਪਣੇ ਖੂਨ ਨਾਲ ਇਸ ਮੁਲਕ ਨੂੰ ਸਿੰਜਿਆ ਹੈ, ਪਰ ਹੁਣ ਵਿਦੇਸ਼ਾਂ ਤੋਂ ਆ ਰਹੇ ਕੁੱਝ ਲੋਕ ਸਾਡੀ ਆਜ਼ਾਦੀ ਖੋਹਣਾ ਚਾਹੁੰਦੇ ਹਨ ! ਟਰੰਪ ਸਰਕਾਰ ਅਜਿਹੇ ਇਰਾਦੇ ਕਦੇ ਵੀ ਸਫਲ ਨਹੀਂ ਹੋਣ ਦੇਵੇਗੀ ! ਇਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਟਰੰਪ ਸਰਕਾਰ ਦੀ ਤਾਜ਼ਾ ਕਾਰਵਾਈ ਮਗਰੋਂ 50 ਹਜਾਰ ਉਹ ਲੋਕ ਵੀ ਪ੍ਰਭਾਵਿਤ ਹੋਣਗੇ, ਜਿਨਾਂ ਨੂੰ ਬਾਈਡਨ ਸਰਕਾਰ ਵੇਲੇ ਪਨਾਹ ਦਿੱਤੀ ਗਈ ਸੀ !

#saddatvusa#AmericanPresident#DonaldTrump#newlaw#immigration#NewsUpdate

LEAVE A REPLY

Please enter your comment!
Please enter your name here