‘ਅਮਰੀਕਾ’ ਵਿੱਚ ‘ਬੇਰੁਜ਼ਗਾਰੀ’ ਦਰ ਵੱਧ ਕੇ ‘4.2’ ਫ਼ੀਸਦੀ ‘ਤੇ ਪੁੱਜੀ !

0
156

ਵਾਸ਼ਿੰਗਟਨ : ਅਮਰੀਕਾ ਵਿੱਚ 73,000 ਨਵੀਆਂ ਨੌਕਰੀਆਂ ਪੈਦਾ ਹੋਣ ਅਤੇ ਬੇਰੋਜ਼ਗਾਰੀ ਦਰ ਵੱਧ ਕੇ 4.2 ਫੀਸਦੀ ‘ਤੇ ਪੁੱਜਣ ਦੀ ਖਬਰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਬਿਲਕੁਲ ਵੀ ਪਸੰਦ ਨਹੀਂ ਆਈ ਅਤੇ ਉਹਨ੍ਹਾਂ ਕਿਰਤ ਵਿਭਾਗ ਦੀ ਮਹਿਲਾ ਅਫਸਰ ਨੂੰ ਬਰਖਾਸਤ ਕਰ ਦਿੱਤਾ !

ਆਰਥਿਕ ਮਾਹਰਾਂ ਵੱਲੋਂ ਜੁਲਾਈ ਮਹੀਨੇ ਦੌਰਾਨ ਰੋਜ਼ਗਾਰ ਦੇ ਇਕ 1,15000 ਨਵੇਂ ਮੌਕੇ ਪੈਦਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਸੀ ਪਰ ਅਸਲ ਆਂਕੜਾ ਕਾਫੀ ਘੱਟ ਰਿਹਾ ! ਦੂਜੇ ਪਾਸੇ ਕਿਰਤ ਵਿਭਾਗ ਵਲੋਂ ਮਈ ਅਤੇ ਜੂਨ ਦੇ ਰੁਜ਼ਗਾਰ ਆਂਕੜਿਆਂ ਦੀ ਸਮੀਖਿਆ ਕੀਤੀ ਤਾਂ 2,58000 ਨੌਕਰੀਆਂ ਘੱਟ ਗਈਆਂ !

ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਕਾਰੋਬਾਰੀ ਤਣਾਅ ਵਧਦਾ ਜਾ ਰਿਹਾ ਹੈ ਅਤੇ ਕਾਰਖਾਨੇ ਖਰਚੇ ਘਟਾਉਣ ਦੀ ਵਿਉਂਤਬੰਦੀ ਵਿੱਚ ਰੁੱਝੇ ਹੋਏ ਹਨ ! ਆਉਣ ਵਾਲੇ ਮਹੀਨਿਆਂ ਦੌਰਾਨ ਵੀ ਰੁਜ਼ਗਾਰ ਖੇਤਰ ਵਿੱਚ ਜਿਆਦਾ ਰੋਣਕਾ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਅਤੇ 2026 ਦੇ ਆਰੰਭ ਤੱਕ ਬੇਰੁਜ਼ਗਾਰੀ ਦਰ ਵੱਧ ਕੇ 4.8 ਫੀਸਦੀ ਤੱਕ ਜਾ ਸਕਦੀ ਹੈ। ਟਰੰਪ ਵੱਲੋਂ ਲਾਈਆਂ ਜਾ ਰਹੀਆਂ ਟੈਰੀਫਸ ਅਮਰੀਕਾ ਦੇ ਅਰਥਚਾਰੇ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਅਤੇ ਰੁਜ਼ਗਾਰ ਖੇਤਰ ਦੀ ਤਾਜ਼ਾ ਰਿਪੋਰਟ ਕਿਸੇ ਹੱਦ ਤੱਕ ਇਹ ਤਸਵੀਰ ਸਪਸ਼ਟ ਕਰ ਰਹੀ ਹੈ !

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜੁਲਾਈ ਦੌਰਾਨ ਹੈਲਥ ਕੇਅਰ ਸੈਕਟਰ ਵਿੱਚ ਸਭ ਤੋਂ ਵੱਧ 55,000 ਨੌਕਰੀਆਂ ਪੈਦਾ ਹੋਈਆਂ ਜਦਕਿ ਰਿਟੇਲ ਸੈਕਟਰ ਰੋਜ਼ਗਾਰ ਦੇ 16,000 ਮੌਕੇ ਪੈਦਾ ਕਰਨ ਵਿੱਚ ਸਫਲ ਰਿਹਾ ! ਇਸੇ ਦੌਰਾਨ ਕਲੀਵਲੈਂਡ ਦੇ ਫੈਡਰਲ ਰਿਜ਼ਰਵ ਬੈਂਕ ਦੇ ਮੁੱਖ ਕਾਰਜਕਾਰੀ ਅਫਸਰ ਬੈੱਥ ਹੈਮਿਕ ਨੇ ਦੱਸਿਆ ਕਿ ਅਮੀਰ ਲੋਕਾਂ ਨੂੰ ਮੌਜੂਦਾ ਹਾਲਾਤ ਵਿੱਚ ਬਹੁਤਾ ਫਰਕ ਨਹੀਂ ਪੈ ਰਿਹਾ ਪਰ ਹੇਠਲੇ ਪੱਧਰ ਦੇ ਲੋਕਾਂ ਨੂੰ ਸੰਘਰਸ਼ ਕਰਦੇ ਦੇਖਿਆ ਜਾ ਸਕਦਾ ਹੈ !

ਉਧਰ ਕੁਝ ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਰੁਜ਼ਗਾਰ ਖੇਤਰ ਦੇ ਤਾਜ਼ਾ ਅੰਕੜਿਆਂ ਦੇ ਮੱਦੇ ਨਜ਼ਰ ਫੈਡਰਲ ਰਿਜ਼ਰਵ ਵੱਲੋਂ ਅਗਲੇ ਮਹੀਨੇ ਹੋਣ ਵਾਲੀ ਸਮੀਖਿਆ ਮੀਟਿੰਗ ਦੌਰਾਨ ਵਿਆਜ ਦਰਾਂ ਦੀ ਕਟੌਤੀ ਕੀਤੀ ਜਾ ਸਕਦੀ ਹੈ ਪਰ ਕੇਂਦਰੀ ਬੈਂਕ ਦੇ ਚੇਅਰਮੈਨ ਜਿਰੋਮ ਪਾਵਲ ਸਾਫ ਲਫਜ਼ਾਂ ਵਿੱਚ ਆਖ ਚੁੱਕੇ ਹਨ ਕਿ ਅਮਰੀਕਾ ਦੇ ਅਰਥਚਾਰੇ ਉੱਤੇ ਟੈਰੀਫਸ ਦੇ ਅਸਰ ਬਾਰੇ ਮੁਕੰਮਲ ਸਪਸ਼ਟਤਾ ਆਉਣ ਤੋਂ ਬਾਅਦ ਹੀ ਵਿਆਜ ਦਰਾਂ ਵਿੱਚ ਕੋਈ ਕਟੌਤੀ ਕੀਤੀ ਜਾ ਸਕਦੀ ਹੈ !

#saddatvusa#AmericanEconomy#Increase#unemployment#NewsUpdate#usanews#tariffs

LEAVE A REPLY

Please enter your comment!
Please enter your name here