
ਮਿਸੋਰੀ ਅਤੇ ਦੱਖਣ ਪੂਰਬੀ ਕੈਂਟਕੀ ਵਿੱਚ ਤੂਫਾਨੀ ਹਵਾਵਾਂ ਅਤੇ ਸੰਭਾਵਿਤ ਟੋਰਨੇਡੋਜ਼ ਦੇ ਕਰਕੇ ਘੱਟੋ ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ ! ਸਥਾਨਕ ਅਧਿਕਾਰੀਆਂ ਅਨੁਸਾਰ ਕੇਵਰ ਲੋਰਲ ਕਾਊਂਟੀ ਵਿੱਚ 9 ਲੋਕ ਮਾਰੇ ਗਏ ਹਨ ! ਇਹ ਤੂਫਾਨੀ ਮੌਸਮ ਮਿਸੋਰੀ,ਕੈਂਟਕੀ, ਇਲੀਨੋਇ,ਅਤੇ ਇੰਡੀਅਨਾ ਵਿੱਚ ਵੱਡੇ ਟੋਰਨੇਡੋਜ਼ ਨਾਲ ਆਇਆ,ਜਿਸ ਨਾਲ ਕਈ ਘਰਾਂ ਦਾ ਨੁਕਸਾਨ ਹੋਇਆ ਅਤੇ ਬਿਜਲੀ ਦੀਆਂ ਤਾਰਾਂ ਵੀ ਢਹਿ ਗਈਆਂ !ਇਹ ਸਭ ਕੁਝ ਉਸੇ ਮੌਸਮੀ ਪ੍ਰਣਾਲੀ ਦੇ ਕਾਰਨ ਹੋਇਆ ਜੋ ਵੀਰਵਾਰ ਨੂੰ ਵੀ ਭਾਰੀ ਤਬਾਹੀ ਲੈ ਕੇ ਆਇਆ ਸੀ। ਸ਼ਨੀਵਾਰ ਸਵੇਰੇ 12 ਤੋਂ ਵੱਧ ਰਾਜਾਂ ਵਿੱਚ 700000 ਤੋਂ ਵੱਧ ਘਰ ਅਤੇ ਵਪਾਰਕ ਥਾਵਾਂ ਬਿਜਲੀ ਤੋਂ ਵਾਂਝੀਆਂ ਰਹੀਆਂ ! ਮਿਸੌਰੀ ਅਤੇ ਕੈਂਟਕੀ ਸਭ ਤੋਂ ਜਿਆਦਾ ਪ੍ਰਭਾਵਿਤ ਹੋਏ !