ਅਮਰੀਕਾ ਨੇ 100 ਈਰਾਨੀਆਂ ਨੂੰ ਦਿੱਤਾ ਦੇਸ਼ ਨਿਕਾਲਾ !

0
47

ਅਮਰੀਕਾ ਦੇਸ਼ ਤੋਂ ਲਗਭਗ 100 ਈਰਾਨੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੈ! ਨਿਊਯਾਰਕ ਟਾਈਮ ਦੇ ਅਨੁਸਾਰ ਇਹ ਕਦਮ ਅਮਰੀਕਾ ਅਤੇ ਇਰਾਨ ਵਿਚਕਾਰ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਚੁੱਕਿਆ ਗਿਆ ਹੈ! ਇਹਨਾਂ ਲੋਕਾਂ ਨੂੰ ਸੋਮਵਾਰ ਨੂੰ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਅਮਰੀਕਾ ਦੇ ਲੁਈਸਿਆਨਾ ਤੋਂ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਇਹ ਜਹਾਜ਼ ਮੰਗਲਵਾਰ ਨੂੰ ਕਤਰ ਰਾਹੀ ਈਰਾਨ ਪਹੁੰਚਿਆ! ਜੂਨ ਵਿੱਚ ਇਰਾਨ ਦੇ ਪਰਮਾਣੂ ਟਿਕਾਣਿਆਂ ‘ਤੇ ਅਮਰੀਕਾ ਦੇ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਸਹਿਯੋਗ ਦਾ ਇਹ ਪਹਿਲਾ ਸੰਕੇਤ ਹੈ! ਕੁਝ

ਲੋਕ ਹਿਰਾਸਤ ਕੇਂਦਰਾਂ ਵਿੱਚ ਲੰਮਾ ਸਮਾਂ ਬਿਤਾਉਣ ਤੋਂ ਬਾਅਦ ਸਵੈ ਇੱਛਾ ਨਾਲ ਦੇਸ਼ ਨਿਕਾਲਾ ਦੇਣ ਲਈ ਮੰਨ ਗਏ ਜਦੋਂ ਕਿ ਕੁਝ ਨੂੰ ਦਬਾਅ ਹੇਠ ਦੇਸ਼ ਨਿਕਾਲਾ ਦਿੱਤਾ ਗਿਆ! ਅਮਰੀਕਾ ਸਰਕਾਰ ਨੇ ਲਗਾਤਾਰ ਈਰਾਨੀਆਂ ਨੂੰ ਸ਼ਰਨ ਦਿੱਤੀ ਹੈ ,ਕਿਉਂਕਿ ਇਰਾਨ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਾਲਾ ਦੇਸ਼ ਮੰਨਿਆ ਜਾਂਦਾ ਹੈ। ਹਾਲ ਹੀ ਦੇ ਸਾਲਾਂ ਵਿੱਚ ਬਹੁਤ ਸਾਰੇ ਈਰਾਨੀ ਅਮਰੀਕਾ ਮੈਕਸੀਕੋ ਸਰਹੱਦ ਨੂੰ ਗੈਰ ਕਾਨੂੰਨੀ ਢੰਗ ਨਾਲ ਪਾਰ ਕਰਦੇ ਫੜੇ ਗਏ ਹਨ। ਇਹਨਾਂ ਲੋਕਾਂ ਨੇ ਰਾਜਨੀਤਿਕ ਅਤੇ ਧਾਰਮਿਕ ਅੱਤਿਆਚਾਰ ਦਾ ਹਵਾਲਾ ਦਿੰਦੇ ਹੋਏ ਅਮਰੀਕਾ ਵਿੱਚ ਸ਼ਰਨ ਮੰਗੀ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਉਹਨਾਂ ਦੇ ਸ਼ਰਨ ਦੇ ਦਾਅਵਿਆਂ ਨੂੰ ਰੱਦ ਕੀਤਾ ਗਿਆ ਸੀ !

#saddatvusa#iranipeoples#deportedfrom#america#usanews

LEAVE A REPLY

Please enter your comment!
Please enter your name here