ਅਮਰੀਕਾ ਨੇ ਸ਼ਿਪਿੰਗ ਕੰਪਨੀਆ ਦੇ ਮਾਲਕ ਜੁਗਵਿੰਦਰ ਸਿੰਘ ਬਰਾੜ ਅਤੇ ਦੋ ਭਾਰਤੀ ਕੰਪਨੀਆਂ ‘ਤੇ ਲਗਾਈ ਪਾਬੰਧੀ

0
10

ਅਮਰੀਕਾ ਨੇ ਇਰਾਨ ਦੇ ਤੇਲ ਦੀ ਢੋਆ-ਢੁਆਈ ਕਰਨ ਅਤੇ ਇਰਾਨ ਦੇ “ਸ਼ੈਡੋ ਫਲੀਟ ” ਵਜੋਂ ਕੰਮ ਕਰਨ ਦੇ ਦੋਸ਼ ‘ਚ ਸਯੁੰਕਤ ਰਾਜ ਅਮੀਰਾਤ ‘ਚ ਰਹਿਣ ਵਾਲੇ ਇੱਕ ਭਾਰਤੀ ਨਾਗਰਿਕ ਅਤੇ ਦੋ ਭਾਰਤੀ ਕੰਪਨੀਆਂ ‘ਤੇ ਪਾਬੰਧੀਆਂ ਲਗਾਈਆਂ ਹਨ ! ਅਮਰੀਕੀ ਖ਼ਜ਼ਾਨਾ ਵਿਭਾਗ ਨੇ ਵੀਰਵਾਰ ਨੂੰ ਇੱਕ ਬਿਆਨ ਜਾਰੀ ਕਰ ਕੇ ਇਹ ਖਬਰ ਦਿੱਤੀ ਹੈ ! ਬਿਆਨ ਵਿੱਚ ਕਿਹਾ ਗਿਆ ਹੈ ਕਿ ਜੁਗਵਿੰਦਰ ਸਿੰਘ ਬਰਾੜ ਕਈ ਸ਼ਿਪਿੰਗ ਕੰਪਨੀਆਂ ਦੇ ਮਾਲਕ ਹਨ ਅਤੇ ਉਹਨ੍ਹਾਂ ਦੇ ਕੋਲ ਲੱਗਭਗ 30 ਜਹਾਜ਼ਾਂ ਦਾ ਬੇੜਾ ਹੈ ! ਜਿਨ੍ਹਾਂ ਵਿਚੋਂ ਬਹੁਤ ਸਾਰੇ ਇਰਾਨ ਦੇ ਸ਼ੈਡੋ ਫਲੀਟ ਦੇ ਹਿੱਸੇ ਵਜੋਂ ਕੰਮ ਕਰਦੇ ਹਨ ! ਬਰਾੜ ਦੇ ਯੂਏਈ ‘ਚ ਕਾਰੋਬਾਰ ਹਨ ਅਤੇ ਉਹ ਭਾਰਤ ਅਧਾਰਤ ਸ਼ਿਪਿੰਗ ਕੰਪਨੀ ਗਲੋਬਲ ਟੈੰਕਰਜ਼ ਪ੍ਰਾਈਵੇਟ ਲਿਮਿਟਿਡ ਅਤੇ ਪੇਟ੍ਰੋਕਮੀਕਲ ਵਿੱਕਰੀ ਕੰਪਨੀ ਬੀ ਐਂਡ ਪੀ ਸਲਿਊਸ਼ਨਜ਼ ਪ੍ਰਾਈਵੇਟ ਲਿਮਿਟਿਡ ਦੇ ਮਾਲਕ ਜਾਂ ਕੰਟ੍ਰੋਲ ਵੀ ਕਰਦੇ ਹਨ ! ਖ਼ਜ਼ਾਨਾ ਵਿਭਾਗ ਦੇ ਵਿਦੇਸ਼ੀ ਸੰਪਤੀਆਂ ਦੇ ਨਿਅੰਤਰਣ ਦਫਤਰ (ਓਐਫਏਸੀ) ਨੇ ਬਰਾੜ ਅਤੇ ਦੋ ਭਾਰਤ ਅਧਾਰਤ ਕੰਪਨੀਆਂ ਤੇ ਪਾਬੰਧੀ ਲਗਾ ਦਿੱਤੀ ਹੈ ! (ਓਐਫਏਸੀ) ਨੇ ਕਿਹਾ ਕਿ ਬਰਾੜ ਦੇ ਜਹਾਜ਼ ਇਰਾਕ,ਇਰਾਨ ਅਤੇ ਸਯੁੰਕਤ ਅਰਬ ਅਮੀਰਾਤ ਅਤੇ ਓਮਨ ਦੀ ਖਾੜੀ ਦੇ ਪਾਣੀਆਂ ਚ ਇਰਾਨੀ ਤੇਲ ਦੇ ਜਹਾਜ਼ ਤੋਂ ਜਹਾਜ਼ ਟਰਾਂਸਫਰ ਚ ਸ਼ਾਮਲ ਹਨ ! ਫਿਰ ਇਹ ਖੇਪ ਦੂਜੇ ਹੈਂਡਲਰਾਂ ਨੂੰ ਜਾਂਦੀ ਹੈ ਜੋ ਤੇਲ ਜਾਂ ਬਾਲਣ ਨੂੰ ਦੂਜੇ ਦੇਸ਼ਾਂ ਦੇ ਉਤਪਾਦਾਂ ਨਾਲ ਮਿਲਾਉਂਦੇ ਹਨ ਅਤੇ ਇਰਾਨ ਨਾਲ ਕਿਸੇ ਵੀ ਸੰਬੰਧ ਨੂੰ ਛੁਪਾਉਣ ਲਈ ਦਸਤਾਵੇਜ਼ਾਂ ਚ ਹੇਰਾਫੇਰੀ ਕਰਦੇ,ਹਨ ਜਿਸ ਨਾਲ ਖੇਪ ਅੰਤਰਰਾਸ਼ਟਰੀ ਬਜ਼ਾਰ ਤੱਕ ਪਹੁੰਚ ਜਾਂਦੀ ਹੈ ! ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਕਿਹਾ ਕਿ,ਇਰਾਨੀ ਸ਼ਾਸਨ ਆਪਣਾ ਤੇਲ ਵੇਚਣ ਅਤੇ ਆਪਣੀਆਂ ਅਸਥਿਰ ਗਤੀਵਿਧੀਆਂ ਦੀ ਫੰਡਿਗ ਲਈ ਬਰਾੜ ਅਤੇ ਉਸਦੀਆਂ ਕੰਪਨੀਆਂ ਵਰਗੇ ਟਰਾਂਸਪੋਟਰਾਂ ਅਤੇ ਦਲਾਲਾਂ ਦੇ ਨੈੱਟਵਰਕ ਤੇ ਨਿਰਭਰ ਕਰਦਾ ਹੈ ! ਉਹਨ੍ਹਾਂ ਨੇ ਕਿਹਾ ਕਿ ਅਮਰੀਕਾ ਇਰਾਨ ਦੇ ਤੇਲ ਨਿਰਯਾਤ ਦੇ ਸਾਰੇ ਚੈਨਲਾਂ ਨੂੰ ਰੋਕਣ ਲਈ ਦ੍ਰਿੜ ਹੈ,ਖਾਸ ਕਰ ਕੇ ਉਨ੍ਹਾਂ ਲਈ ਜੋ ਇਸ ਵਪਾਰ ਤੋ ਮੁਨਾਫ਼ਾ ਕਮਾਉਣਾ ਚਾਹੁੰਦੇ ਹਨ !

#saddatvusa#shippingcontainer#shippingworldwide#jugwindersinghbrar#america#Iran#iraq#import#export#OFAC#globaltankers#shippingindustry#scottbesant

LEAVE A REPLY

Please enter your comment!
Please enter your name here