ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਬਾਇਡਨ ਨੂੰ ਹੋਇਆ ਪ੍ਰੋਸਟੇਟ ਕੈਂਸਰ,ਟਰੰਪ ਨੇ ਜਲਦੀ ਠੀਕ ਹੋਣ ਦੀ ਕੀਤੀ ਕਾਮਨਾ…

0
128

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਬਾਇਡਨ ਨੂੰ ਪ੍ਰੋਸਟੇਟ ਕੈਂਸਰ ਦੀ ਪੁਸ਼ਟੀ ਹੋਈ ਹੈ,ਜੋ ਹੁਣ ਹੱਡੀਆਂ ਤਕ ਫੇਲ ਗਿਆ ਹੈ ! ਬਾਈਡਨ ਦੀ ਬੁਲਾਰਨ ਕੈਲੀ ਸਕਲੀ ਨੇ ਐਤਵਾਰ ਨੂੰ ਅਧਿਕਾਰਿਤ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ! ਆਮ ਸਰੀਰਕ ਜਾਂਚ ਵਿੱਚ ਬਾਇਡਨ ਦੇ ਪ੍ਰੋਸਟੇਟ ਵਿੱਚ ਇੱਕ ਛੋਟੀ ਜਿਹੀ ਗੰਢ ਮਿਲੀ ਜਿਸ ਕਾਰਨ ਪੂਰੀ ਜਾਂਚ ਸ਼ੁਰੂ ਹੋਈ ਅਤੇ ਫਿਰ ਡਾਕਟਰਾਂ ਨੇ ਪ੍ਰੋਸਟੇਟ ਕੈਂਸਰ ਦੀ ਪੁਸ਼ਟੀ ਕਰ ਦਿਤੀ ਸੀ ! ਜਿਸ ਦੇ ਸੈੱਲ ਪਹਿਲਾਂ ਹੀ ਉਨ੍ਹਾਂ ਦੀਆਂ ਹੱਡੀਆਂ ਵਿੱਚ ਫੈਲ ਚੁਕੇ ਸਨ ! ਬਾਇਡਨ ਦੀ ਬਿਮਾਰੀ ਦਾ ਪਤਾ ਲੱਗਣ ‘ਤੇ ਡੋਨਾਲਡ ਟਰੰਪ ਨੇ ਦੁੱਖ ਪ੍ਰਗਟ ਕੀਤਾ ਅਤੇ ਜਲਦੀ ਹੀ ਉਨ੍ਹਾਂ ਦੇ ਠੀਕ ਹੋਣ ਦੀ ਕਾਮਨਾ ਕੀਤੀ ! ਸਾਬਕਾ ਅਮਰੀਕੀ ਉੱਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਦੁੱਖ ਪ੍ਰਗਟ ਕੀਤਾ ਅਤੇ ਬਾਇਡਨ ਲਈ ਪ੍ਰਾਰਥਨਾ ਕੀਤੀ !

#saddatvusa#americanpresident#DonaldTrump#exPresident#JoeBiden#Suffering#ProstateCancer#exPresident#kamlahairis#prayer#JoeBiden

LEAVE A REPLY

Please enter your comment!
Please enter your name here