ਕਰਨਾਲ ਦੇ ਨੌਜਵਾਨ ਦੀ ਅਮਰੀਕਾ ਵਿੱਚ ਗੋਲੀ ਮਾਰ ਕੇ ਕਤਲ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਪ੍ਰਦੀਪ ਵਜੋਂ ਹੋਈ ਹੈ। ਉਹ ਅੱਠ ਭੈਣਾਂ ਦਾ ਇਕਲੌਤਾ ਭਰਾ ਸੀ। ਜਿਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।ਵਾਰਦਾਤ ਮਗਰੋਂ ਗੋਲੀ ਮਾਰਨ ਵਾਲੇ ਵਿਅਕਤੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ । ਅਮਰੀਕਾ ਵਿੱਚ ਗੋਲੀ ਮਾਰ ਕੇ ਕਤਲ ਕਰਨ ਦਾ ਸੀਸੀਟੀ ਫੁਟੇਜ ਸਾਹਮਣੇ ਆਇਆ ਹੈ। ਫੁਟੇਜ ਵਿੱਚ ਪੂਰਾ ਮਾਮਲਾ ਸਾਫ ਦਿਖ ਰਿਹਾ ਹੈ। ਮੁਲਜਮ ਪਹਿਲਾ ਡਿਪਾਰਟਮੈਂਟਲ ਸਟੋਰ ਵਿੱਚ ਆਉਂਦਾ ਹੈ ਇਧਰ ਉਧਰ ਘੁੰਮਦਾ ਹੈ ਫਿਰ ਤੇਜ਼ੀ ਨਾਲ ਪਿਸਤੋਲ ਲੋਡ ਕਰਕੇ ਬਿਲਿੰਗ ਕਾਊਂਟਰ ਤੇ ਖੜੇ ਪ੍ਰਦੀਪ ਨੂੰ ਗਨ ਪੁਆਇੰਟ ਤੇ ਲੈਂਦਾ ਹੈ ਅਤੇ ਇਸ ਤੋਂ ਪਹਿਲਾਂ ਕਿ ਪ੍ਰਦੀਪ ਸੰਭਲ ਪਾਉਂਦਾ ਮੁਲਜ਼ਮ ਫਾਇਰ ਕਰ ਦਿੰਦਾ ਹੈ। ਫਿਰ ਮੁਲਜ਼ਮ ਖੁਦ ਨੂੰ ਵੀ ਗੋਲੀ ਮਾਰ ਲੈਂਦਾ ਹੈ ਇਸਦੇ ਬਾਅਦ ਸਟੋਰ ਵਿੱਚ ਹਫੜਾ ਦਫੜੀ ਮੱਚ ਜਾਂਦੀ ਹੈ ।
ਪਰਿਵਾਰ ਮੁਤਾਬਕ ਗੋਲੀ ਮਾਰਨ ਵਾਲਾ ਨੌਜਵਾਨ ਰਿਟਾਇਰਡ ਫੌਜੀ ਹੈ ਹਾਲਾਂਕਿ ਅਜੇ ਉਸ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ । ਪਰਿਵਾਰ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਪ੍ਰਦੀਪ ਦੀ ਮ੍ਰਿਤਕ ਦੇ ਨੂੰ ਜਲਦ ਭਾਰਤ ਲਿਆਂਦਾ ਜਾਵੇ ਤਾਂ ਜੋ ਪਿੰਡ ਵਿੱਚ ਹੀ ਅੰਤਿਮ ਸਸਕਾਰ ਕੀਤਾ ਜਾ ਸਕੇ ! ਪ੍ਰਦੀਪ ਦੇ ਕਤਲ ਦੀ ਖਬਰ ਪਰਿਵਾਰ ਨੂੰ ਅਮਰੀਕਾ ਵਿੱਚ ਰਹਿਣ ਵਾਲੇ ਪ੍ਰਦੀਪ ਦੇ ਦੋਸਤਾਂ ਤੋਂ ਮਿਲੀ ! ਪਰਿਵਾਰ ਮੁਤਾਬਕ 17 ਅਕਤੂਬਰ ਦੀ ਰਾਤ ਪ੍ਰਦੀਪ ਦੇ ਇੱਕ ਸਾਥੀ ਨੇ ਫੋਨ ਕਰਕੇ ਦੱਸਿਆ ਕਿ ਇੱਕ ਰਿਟਾਇਰ ਫੌਜੀ ਸਟੋਰ ਵਿੱਚ ਆਇਆ ਤੇ ਅਚਾਨਕ ਫਾਇਰਿੰਗ ਸ਼ੁਰੂ ਕਰ ਦਿੱਤੀ !
ਪਰਿਵਾਰ ਮੁਤਾਬਕ ਪ੍ਰਦੀਪ ਲਗਭਗ ਡੇਢ ਸਾਲ ਪਹਿਲਾਂ ਡੰਕੀ ਰੂਟ ਤੋਂ ਅਮਰੀਕਾ ਗਿਆ ਸੀ ! ਉਸ ਨੂੰ ਉੱਥੇ ਤੱਕ ਪਹੁੰਚਣ ਵਿੱਚ ਅੱਠ ਮਹੀਨੇ ਦਾ ਸਮਾਂ ਲੱਗਾ ! ਉਹ ਡਿਪਾਰਟਮੈਂਟਲ ਸਟੋਰ ਵਿੱਚ ਨੌਕਰੀ ਕਰ ਰਿਹਾ ਸੀ ! ਉਸਨੇ ਕੁਝ ਦਿਨ ਪਹਿਲਾਂ ਹੀ ਪਰਿਵਾਰ ਨਾਲ ਗੱਲ ਕਰਕੇ ਦੱਸਿਆ ਸੀ ਕਿ ਉਸਨੂੰ ਕੰਮ ਮਿਲ ਗਿਆ ਹੈ ਤੇ ਹੁਣ ਉਹ ਹੌਲੀ ਹੌਲੀ 42 ਲੱਖ ਦਾ ਕਰਜ਼ਾ ਚੁਕਾ ਦੇਵੇਗਾ ! ਪ੍ਰਦੀਪ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਚੁੱਕੀ ਮੌਤ ਹੋ ਚੁੱਕੀ ਸੀ ਅਤੇ ਘਰ ਦੀ ਪੂਰੀ ਜਿੰਮੇਵਾਰੀ ਉਸ ਦੇ ਉਪਰ ਹੀ ਸੀ !

