ਅਮਰੀਕਾ ਦੇ ਧਨਾਢ ਕਾਰੋਬਾਰੀ ਬਲਬੀਰ ਸਿੰਘ ਉਸਮਾਨਪੁਰ ਨੂੰ ਗਹਿਰਾ ਸਦਮਾ, ਪਿਤਾ ਦਾ ਹੋਇਆ ਦੇਹਾਂਤ ।
ਸਿਆਟਲ ,18 ਜੁਲਾਈ (ਸਿਮਰਨ ਸਿੰਘ) ਸਿਆਟਲ ਦੇ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਮੈਰਿਸਵੈੱਲ ਦੇ ਪ੍ਰਧਾਨ ਇੰਡੀਅਨ ਬਿਜਨੈੱਸ ਓਨਰ ਐਸੋਸੀਏਸ਼ਨ ਸਿਆਟਲ ਦੇ ਪ੍ਰਧਾਨ ਅਤੇ ਅਮਰੀਕਾ ਦੇ ਧਨਾਢ ਕਾਰੋਬਾਰੀ ਬਲਬੀਰ ਸਿੰਘ ਉਸਮਾਨਪੁਰ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਲੱਗਿਆ ,ਜਦੋਂ ਉਹਨਾਂ ਦੇ ਪਿਤਾ ਮੋਹਿੰਦਰ ਸਿੰਘ ਉਸਮਾਨਪੁਰ ਦਾ ਅੱਜ ਤੜਕੇ ਦੇਹਾਂਤ ਹੋ ਗਿਆ । ਉਹ ਤਕਰੀਬਨ 85 ਸਾਲਾਂ ਦੇ ਸਨ ,ਅਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਵੀ ਚੱਲ ਰਹੇ ਸਨ । ਮੋਹਿੰਦਰ ਸਿੰਘ ਦਾ ਪਿਛਲਾ ਪਿੰਡ ਉਸਮਾਨਪੁਰ ਜਿਲਾ ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਹੈ । ਉਹ 1987 ਤੋਂ ਇੱਥੇ ਆਪਣੇ ਸਪੁੱਤਰ ਕੋਲ ਰਹਿ ਰਹੇ ਸਨ ।
ਉਹ ਆਪਣੇ ਪਿੱਛੇ ਆਪਣੀ ਪਤਨੀ ਗੁਰਦੇਵ ਕੌਰ ,ਦੋ ਪੁੱਤਰ ਬਲਬੀਰ ਸਿੰਘ ਉਸਮਾਨਪੁਰ ਤੇ ਹਰਜਾਪ ਸਿੰਘ ਉਸਮਾਨਪੁਰ ,ਤਿੰਨ ਧੀਆਂ ਬਲਬੀਰ ਕੌਰ ਦੁਧਾਲਾ , ਕੁਲਬੀਰ ਕੌਰ ਖੁਰਮਪੁਰ ਤੇ ਸੁਰਿੰਦਰ ਕੌਰ ਮਹਿਤਪੁਰ ਛੱਡ ਗਏ । ਮੋਹਿੰਦਰ ਸਿੰਘ ਦਾ ਅੰਤਿਮ ਸੰਸਕਾਰ 28 ਜੁਲਾਈ ਦਿਨ ਸੋਮਵਾਰ ਸਵੇਰੇ 11 ਵਜੇ ‘ਸੋਲੀ ਫਿਊਨਰਲ ਹੋਮ’ ਐਵਰੈਟ ,ਵਾਸ਼ਿੰਗਟਨ ਵਿਖੇ ਹੋਵੇਗਾ ਅਤੇ ਅੰਤਿਮ ਅਰਦਾਸ ਵੀ ਇਸੇ ਦਿਨ 1 ਵਜੇ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਮੈਰਿਸਵੈੱਲ ਵਿਖੇ ਹੋਵੇਗੀ । ਮੋਹਿੰਦਰ ਸਿੰਘ ਉਸਮਾਨਪੁਰ ਦੇ ਅਕਾਲ ਚਲਾਣੇ ਨਾਲ ਸਿਆਟਲ ਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਸਿਆਟਲ ਦੀਆਂ ਉੱਗੀਆਂ ਸ਼ਖਸੀਅਤਾਂ ਵੱਲੋਂ ਬਲਬੀਰ ਸਿੰਘ ਉਸਮਾਨਪੁਰ ਹੁਣਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ , ਜਿਨਾਂ ਵਿੱਚ ਇੰਡੀਅਨ ਬਿਜਨੈੱਸ ਓਨਰ ਐਸੋਸੀਏਸ਼ਨ ਦੇ ਸਰਪ੍ਰਸਤ ਚੇਤ ਸਿੰਘ ਸਿੱਧੂ ,ਚੇਅਰਮੈਨ ਸੁਖਵਿੰਦਰ ਸਿੰਘ ਸੁੱਖੀ ਰੱਖੜਾ ,ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸਿੰਘ ਸਪਰਾਏ ,ਜਨਰਲ ਸਕੱਤਰ ਗੁਰਬਿੰਦਰ ਸਿੰਘ ਮੁੱਲਾਂਪੁਰ ,ਖਜ਼ਾਨਚੀ ਹਰਨੇਕ ਸਿੰਘ ਪਾਬਲਾ ,ਵਿਜੇ ਝੰਮਟ ,ਗੁਰਵਿੰਦਰ ਸਿੰਘ ਧਾਲੀਵਾਲ ,ਗੁਰਿੰਦਰ ਸਿੰਘ ਗਰੇਵਾਲ ,ਤਾਰਾ ਸਿੰਘ ਤੰਬੜ ,ਪ੍ਰਸਿੱਧ ਗਾਇਕ ਬਲਵੀਰ ਬੋਪਾਰਾਏ ,ਹਰਦੀਪ ਸਿੰਘ ਗਿੱਲ ,ਦਿਯਾਬੀਰ ਸਿੰਘ ਬਾਠ ,ਮਨਮੋਹਕ ਧਾਲੀਵਾਲ ,ਅਮਿਤ ਜੁਨੇਜਾ ,ਮਹਿੰਦਰ ਸਿੰਘ ਸੋਹਲ ,ਹਰਦੇਵ ਸਿੰਘ ਜੱਜ ,ਹਰਸ਼ਿੰਦਰ ਸਿੰਘ ਸੰਧੂ ਅਤੇ ,ਇੰਦਰਜੀਤ ਸਿੰਘ ਬਲੋਵਾਲ ਆਦਿ ਸ਼ਾਮਿਲ ਹਨ ।