ਮੰਗਲਵਾਰ ਨੂੰ ਕੋਲੋਰਾਡੋ ਵਿੱਚ ਧੂੜ ਭਰੇ ਤੂਫ਼ਾਨ ਦੇ ਕਾਰਨ 30 ਤੋਂ ਵੱਧ ਵਾਹਨ ਆਪਸ ਵਿੱਚ ਟਕਰਾ ਗਏ, ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ, ਕਿ ਕਲੋਰਾਡੋ ਸਟੇਟ ਪੈਟਰੋਲ ਨੇ ਕਿਹਾ, ਕਿ ਹਾਦਸਾ ਸਵੇਰੇ 10 ਵਜੇ ਦੇ ਕਰੀਬ ਪੁਏਬਲੋ ਦੇ ਦੱਖਣ ਵਿੱਚ ਇੰਟਰਸਟੇਟ 25 ‘ਤੇ ਤੇਜ਼ ਹਵਾਵਾਂ ਕਾਰਨ ਉਡਦੀ ਧੂੜ ਕਾਰਨ ਵਾਪਰਿਆ। ਉਹਨਾਂ ਨੇ ਕਿਹਾ ਕਿ ਡਰਾਈਵਰਾਂ ਨੂੰ ਬਹੁਤ ਘੱਟ ਜਾਂ ਫ਼ਿਰ ਬਿਲਕੁੱਲ ਵੀ ਨਹੀਂ ਦਿਸ ਰਿਹਾ ਸੀ। ਪੁਲਿਸ ਨੇ ਕਿਹਾ ਕਿ ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਅਤੇ 29 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਹਨਾਂ ਦੀ ਹਾਲਤ ਦਾ ਪਤਾ ਨਹੀਂ ਲੱਗ ਸਕਿਆ ! ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੈਰੀ ਮੈਂਡੇਜ਼ ਨੇ ਕਿਹਾ ਕਿ ਘੱਟ ਦਿਸਣ ਨੂੰ ਇਸ ਦਾ ਇੱਕ ਕਾਰਨ ਮੰਨਿਆ ਜਾ ਰਿਹਾ ਹੈ, ਪਰ ਹੋਰ ਕਾਰਨ ਵੀ ਹੋ ਸਕਦੇ ਹਨ !

