ਅਮਰੀਕਾ ਦੇ ਕੋਲੋਰਾਡੋ ਵਿੱਚ ਇੱਕ ਅੰਤਿਮ ਸੰਸਕਾਰ ਘਰ ਦੇ ਮਾਲਕ ਨੇ ਅਜਿਹਾ ਕੰਮ ਕੀਤਾ ਹੈ ਜਿਸ ਨੂੰ ਸੁਣ ਕੇ ਤੁਹਾਡਾ ਮਨੁੱਖਤਾ ਵਿੱਚ ਵਿਸ਼ਵਾਸ ਬਿਲਕੁਲ ਹੀ ਖਤਮ ਹੋ ਜਾਵੇਗਾ। ਦਰਅਸਲ ਅੰਤਿਮ ਸੰਸਕਾਰ ਘਰ ਦਾ ਮਾਲਕ ਲਾਸ਼ਾਂ ਨੂੰ ਸਾੜੇ ਬਿਨਾਂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਨਕਲੀ ਰਾਖ ਭੇਜਦਾ ਸੀ। ਪਰ ਭਲਾ ਹੋਵੇ ਅਮਰੀਕਾ ਦੀ ਅਦਾਲਤ ਦਾ ਜਿਸ ਨੇ ਉਸ ਨੂੰ ਸਖਤ ਸਜ਼ਾ ਦਿੱਤੀ ਜੋਨਹਾਲ ਫੋਰਡ ਨਾਮ ਦੇ ਇੱਕ ਵਿਅਕਤੀ ਨੂੰ 191 ਲਾਸ਼ਾਂ ਨਾਲ ਅਣਮਨੁੱਖੀ ਵਿਵਹਾਰ ਕਰਨ ਅਤੇ ਪਰਿਵਾਰਾਂ ਨਾਲ ਧੋਖਾ ਕਰਨ ਦੇ ਦੋਸ਼ ਵਿੱਚ ਇੱਕ ਅਮਰੀਕੀ ਅਦਾਲਤ ਨੇ 20 ਸਾਲ ਕੈਦ ਦੀ ਸਜ਼ਾ ਸੁਣਾਈ ! ਇਹ ਮਾਮਲਾ ਸਿਰਫ ਧੋਖਾਧੜੀ ਦਾ ਹੀ ਨਾਹੀ ਸਗੋਂ ਇੱਕ ਸੱਚਾਈ ਦਾ ਸੀ ਜਿਸ ਨੇ ਮਨੁੱਖਤਾ ਅਤੇ ਉਸ ਦੀਆਂ ਭਾਵਨਾਵਾਂ ਨੂੰ ਕੁਚਲ ਕੇ ਰੱਖ ਦਿੱਤਾ ਸੀ !
ਹਾਲਫੋਰਡ ਆਪਣੀ ਪਤਨੀ ਕੈਰੀ ਨਾਲ ‘ਰਿਟਰਨ ਟੂ ਨੇਚਰ ਫਿਊਨਰਲ ਹੋਮ’ ਨਾਮ ਦੀ ਸੰਸਥਾ ਨੂੰ ਚਲਾਉਂਦਾ ਸੀ ! 2019 ਅਤੇ 2023 ਦੇ ਵਿੱਚਕਾਰ ਇੱਥੇ ਸੈਂਕੜਾ ਸੈਂਕੜੇ ਲਾਸ਼ਾਂ ਸੰਸਕਾਰ ਲਈ ਲਿਆਂਦੀਆਂ ਗਈਆਂ ! ਸਭ ਤੋਂ ਭਿਆਨਕ ਗੱਲ ਇਹ ਸੀ ਕਿ ਜਿਨਾਂ ਪਰਿਵਾਰਾਂ ਨੇ ਆਪਣਿਆਂ ਅਜ਼ੀਜ਼ਾਂ ਦੀਆਂ ਲਾਸ਼ਾਂ ਵਿਸ਼ਵਾਸ ਨਾਲ ਅੰਤਿਮ ਸੰਸਕਾਰ ਕਰਨ ਨੂੰ ਸੌਂਪੀਆਂ ਸਨ ਉਨਾਂ ਨੂੰ ਇਹਨਾਂ ਲੋਕਾਂ ਨੇ ਸੁੱਕਾ ਕੰਕਰੀਟ ਪਾਊਡਰ ਰਾਖ ਦਿਖਾਉਣ ਲਈ ਵਾਪਸ ਕਰ ਦਿੱਤਾ ਸੀ। ਜਦੋਂ ਇਹ ਮਾਮਲਾ ਕੋਲੋਂਰਾਡੋ ਅਦਾਲਤ ਵਿੱਚ ਆਇਆ ਤਾਂ ਜੱਜ ਨੀਨਾ ਵਾਂਗ ਵੀ ਹੈਰਾਨ ਰਹਿ ਗਈ ਉਸਨੇ ਕਿਹਾ ਇਹ ਕੋਈ ਆਮ ਧੋਖਾਧੜੀ ਨਹੀਂ ਹੈ ਇਹ ਭਾਵਨਾਵਾਂ ਪਰਿਵਾਰਾਂ ਅਤੇ ਮਾਣ ਸਨਮਾਨ ਦੀ ਅਜਿਹੀ ਉਲੰਘਣਾ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ! ਉਸਨੇ ਨੇ ਜੋਨ ਨੂੰ ਵੱਧ ਤੋਂ ਵੱਧ 20 ਸਾਲ ਦੀ ਸਜ਼ਾ ਸੁਣਾਈ ! ਅੰਤਿਮ ਸੰਸਕਾਰ ਘਰ ਕੋਲੋਰਾਡੋ ਦੀ ਰਾਜਧਾਨੀ ਡੇਨਵਰ ਤੋਂ 160 ਕਿਲੋਮੀਟਰ ਦੂਰ ਪੇਨਰੋਜ਼ ਨਾਮਕ ਇੱਕ ਛੋਟੇ ਕਸਬੇ ਵਿੱਚ ਸਥਿਤ ਸੀ ! ਅਮਰੀਕੀ ਪੁਲਿਸ ਨੂੰ ਇੱਕ ਕਾਲ ਆਈ ! ਕਾਲ ਕਰਨ ਵਾਲੇ ਨੇ ਤਾਂ ਸਿਰਫ਼ ਭਿਆਨਕ ਬਦਬੂ ਦੀ ਸ਼ਿਕਾਇਤ ਕੀਤੀ ਸੀ ਪਰ ਜਦੋਂ ਜਾਂਚ ਟੀਮਾਂ ਉੱਥੇ ਪਹੁੰਚੀਆਂ ਤਾਂ ਸਬ ਦੇ ਹੋਸ਼ ਹੀ ਉੱਡ ਗਏ ! ਕਮਰਿਆਂ ਵਿੱਚ ਇੰਨੀਆਂ ਲਾਸ਼ਾਂ ਸਨ ਕਿ ਪੈਰ ਰੱਖਣ ਲਈ ਵੀ ਜਗ੍ਹਾ ਨਹੀਂ ਸੀ ! ਫਰਸ਼ ਦੇ ਉੱਪਰ ਸੜ ਰਹੇ ਤਰਲ ਤੋਂ ਬਚਣ ਲਈ FBI ਨੂੰ ਲੱਕੜ ਦੇ ਫੱਟੇ ਰੱਖਣੇ ਪਏ ! ਜੋਨ ਅਤੇ ਉਸਦੀ ਪਤਨੀ ਤੇ ਨਾਂ ਸਿਰਫ਼ ਲਾਸ਼ਾਂ ਨਾਲ ਬਦਸਲੂਕੀ ਕਰਨ ਦਾ ਦੋਸ਼ ਹੈ ਬਲਕਿ ਅਮਰੀਕੀ ਸਰਕਾਰ ਤੇ
ਕੋਵਿਡ ਰਾਹਤ ਫੰਡ ਵਿੱਚੋਂ 9 ਲੱਖ ਡਾਲਰ ਲਗਭਗ (7.5 ਕਰੋੜ ਰੁਪਏ ) ਦੀ ਧੋਖਾਧੜੀ ਕਰਨ ਦਾ ਵੀ ਦੋਸ਼ ਹੈ। ਉਹਨਾਂ ਨੇ ਇਸ ਪੈਸੇ ਦੀ ਵਰਤੋਂ ਲਗਜ਼ਰੀ ਕਾਰਾਂ ਕ੍ਰਿਪਟੋ ਕਰੰਸੀ ਅਤੇ ਬਰਾਂਡ ਵਾਲੇ ਗਹਿਣੇ ਖਰੀਦਣ ਲਈ ਕੀਤੀ ਸੀ। ਅਦਾਲਤ ਨੇ ਜੋਨ ਹਾਲਫੋਰਡ ਨੂੰ 1,070,413 ਡਾਲਰ ਦਾ ਜੁਰਮਾਨਾ ਵੀ ਕੀਤਾ ਹੈ।
#saddatvusa#AmericanNews#Coloradonews#human#deadbodies#received#fromfuneralhome#newsfeed